ਪੱਤਰ ਪ੍ਰਰੇਰਕ, ਨੰਗਲ : ਸ਼ਿਵਾਲਿਕ ਐਵੀਨਿਊ ਨਵਾਂ ਨੰਗਲ ਵਿਖੇ 'ਸਿੰਘ ਸਪੋਰਟਸ ਕਲੱਬ ਵਲੋਂ ਦੂਜਾ 'ਕਰਾਟੇ ਗਰੇਡਿੰਗ ਟੈਸਟ' ਆਯੋਜਿਤ ਕੀਤਾ ਗਿਆ।ਜਿਸ ਵਿੱਚ 6 ਸਾਲ ਤੋਂ 13 ਸਾਲ ਉਮਰ ਵਰਗ ਦੇ 20 ਬੱਚਿਆਂ ਵਲੋਂ ਭਾਗ ਲਿਆ ਗਿਆ।ਇਸ ਸਮਾਗਮ ਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਦੇ ਸਪੁੱਤਰ ਵਿਸ਼ਵਪਾਲ ਸਿੰਘ ਰਾਣਾ ਵਲੋਂ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਗਈ।ਇਸ ਮੌਕੇ ਜਾਣਕਾਰੀ ਦਿੰਦਿਆ ਸਿੰਘ ਸਪੋਰਟਸ ਕਲੱਬ ਦੇ ਪ੍ਰਧਾਨ ਹਰਦੇਵ ਸਿੰਘ ਸਕਤੱਰ ਤਰਲੋਚਨ ਸਿੰਘ ਨੇ ਦੱਸਿਆਂ ਕਿ ਇਸ ਪੋ੍ਗਰਾਮ ਦਾ ਮੁੱਖ ਮਕਸਦ ਕਰਾਟੇ ਦੀ ਕਲਾ ਸਬੰਧੀ ਬੱਚਿਆਂ ਨੂੰ ਟਰੇਨਿੰਗ ਦੇ ਕੇ ਉਨਾ ਨੂੰ ਆਤਮ ਰੱਖਿਆਂ ਦੇ ਨਾਲ ਨਾਲ ਮਜ਼ਲੂਮਾਂ ਦੀ ਸਹਾਇਤਾ ਕਰਨ ਲਈ ਤਿਆਰ ਕਰਨਾ ਹੈ।ਉਨਾ ਦੱਸਿਆਂ ਕਿ ਇਸ ਮੌਕੇ ਕਰਵਾਏ ਗਏ ਇਸ ਕਰਾਟੇ ਗਰੇਡਿੰਗ ਟੈਸਟ ਵਿੱਚ ਅਰਾਧਿਆਂ ਨੇ ਪਹਿਲਾ,ਨਵੀਂ ਕੈਂਥ ਨੇ ਦੂਜਾ ਅਤੇ ਅਨਵੀਂ ਸ਼ਰਮਾ ਨੇ ਤੀਜਾ ਸਥਾਨ ਹਾਸਿਲ ਕੀਤਾ।ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਐਡਵੋਕੇਟ ਰਾਣਾ ਵਿਸ਼ਵਪਾਲ ਸਿੰਘ ਨੇ ਕਲੱਬ ਦੇ ਇਸ ਉਪਰਾਲੇ ਦੀ ਸਲਾਘਾਂ ਕਰਦਿਆਂ ਕਿਹਾ ਕਿ ਅਯੋਕੇ ਸਮੇਂ ਚ ਕਰਾਟੇ ਦੀ ਖੇਡ ਜਿਥੇ ਸਾਡੇ ਬੱਚਿਆਂ ਖਾਸ ਕਰਕੇ ਲੜਕੀਆਂ ਨੂੰ ਆਤਮ ਰੱਖਿਆਂ ਲਈ ਬਹੁਤ ਜਰੂਰੀ ਉਥੇ ,ਉਥੇ ਇਸ ਪ੍ਰਕਾਰ ਦੀਆਂ ਖੇਡਾਂ ਨਾਲ ਬੱਚਿਆਂ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਵੀ ਹੁੰਦਾ ਹੈ।ਉਨਾ ਸਪੀਕਰ ਰਾਣਾ ਕੇਪੀ ਸਿੰਘ ਵਲੋਂ ਕਲੱਬ ਨੂੰ ਇੱਕ ਲੱਖ ਦੀ ਗਰਾਂਟ ਦੇਣ ਦਾ ਐਲਾਨ ਕੀਤਾ।ਇਸ ਮੌਕੇ ਛੋਟੇ- ਛੋਟੇ ਬੱਚਿਆਂ ਨੇ ਬਹੁਤ ਵਧੀਆ ਪ੍ਰਦਰਸਨ ਕਰਕੇ ਦਰਸ਼ਕਾ ਦਾ ਮਨ ਮੋਹ ਲਿਆ।ਮੁੱਖ ਮਹਿਮਾਨ ਰਾਣਾ ਵਿਸਵ ਪਾਲ ਇਸ ਪ੍ਰਤੀਯੋਗਤਾ ਚ ਭਾਗ ਲੈਣ ਵਾਲੇ ਬੱਚਿਆਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਾਕੇਸ ਨਈਅਰ, ਨਗਰ ਕੌਂਸਲ ਨੰਗਲ ਦੀ ਉਪ ਪ੍ਰਧਾਨ ਅਨੀਤਾ ਸਰਮਾ, ਕੌਂਸਲਰ ਦੀਪਕ ਨੰਦਾ,ਸੁਰਿੰਦਰ ਪੰਮਾ, ਸੀਨੀਅਰ ਸਿਟੀਜਨ ਕੌਂਸਲ ਦੇ ਪ੍ਰਧਾਨ ਡੀਆਰ ਧਾਮੀ, ਸਮਾਜ ਸੇਵੀ ਪ੍ਰਦੀਪ ਉਭੀ, ਡਾ. ਐਸਐਸ ਬੈਂਸ ਕਲੱਬ ਦੇ ਪ੍ਰਧਾਨ ਹਰਦੇਵ ਸਿੰਘ,ਨਵਾਂ ਨੰਗਲ ਚੌਕੀ ਇੰਚਾਰਜ ਏਐੱਸਆਈ ਨਰਿੰਦਰ ਸਿੰਘ,ਕਲੱਬ ਦੇ ਵਾਈਸ ਪ੍ਰਧਾਨ ਰਵਿੰਦਰ ਸਿੰਘ, ਜਨਰਲ ਸੈਕਟਰੀ ਤਰਲੋਚਨ ਸਿੰਘ, ਕੈਸ਼ੀਅਰ ਮਲਕੀਤ ਸਿੰਘ, ਮਨਿੰਦਰਜੀਤ ਸਿੰਘ, ਭਜਨਪ੍ਰਰੀਤ ਸਿੰਘ ਜੁਆਇੰਟ ਸੈਕਟਰੀ, ਪ੍ਰਦੀਪ ਕੁਮਾਰ ਚੀਫ ਐਡਵਾਈਜ਼ਰ, ਸਤਨਾਮ ਸੱਤਾ, ਐਡਵੋਕੇਟ ਹਰਜਿੰਦਰ ਸਿੰਘ ਭੱਲੜੀ, ਲੱਕੀ ਭਾਲੜੂ ਭੱਲੜੀ, ਪਰਮਿੰਦਰ ਸਿੰਘ ਪਲਾਸੀ, ਕਲੱਬ ਪ੍ਰਧਾਨ ਭੁਪਿੰਦਰ ਗੋਹਲਣੀ, ਸਤਨਾਮ ਸੱਤਾ, ਸੁਰਿੰਦਰ ਸਿੰਘ ਰਾਣਾ, ਮਨਮਿੰਦਰਜੀਤ ਸਿੰਘ, ਮਲਕੀਤ ਸਿੰਘ, ਕੋਚ ਰਾਜਕੁਮਾਰ ਤੋਂ ਇਲਾਵਾ ਬੱਚਿਆਂ ਤੋਂ ਇਲਾਵਾ ਬੱਚਿਆਂ ਦੇ ਮਾਤਾ, ਪਿਤਾ ਅਤੇ ਲੋਕ ਇਸ ਖੇਡ ਨੂੰ ਦੇਖਣ ਲਈ ਵੱਡੀ ਗਿਣਤੀ ਵਿੱਚ ਸ਼ਾਮਲ ਸਨ।