ਪਵਨ ਕੁਮਾਰ, ਨੂਰਪੁਰ ਬੇਦੀ : ਬਲਾਕ ਨੂਰਪੁਰ ਬੇਦੀ ਦੇ ਨਜ਼ਦੀਕੀ ਪਿੰਡ ਲਾਲ ਦੇ ਪ੍ਰਸਿੱਧ ਪੀਰ ਬਾਬਾ ਜ਼ਿੰਦਾ ਸ਼ਹੀਦ ਸਪੋਰਟਸ ਕਲੱਬ ਲਾਲਪੁਰ ਵੱਲੋਂ ਪਹਿਲਾ ਬਾਲੀਵਾਲ ਕੱਪ ਦਾ ਆਯੌਜਨ ਕੀਤਾ ਗਿਆ । ਜਿਸ ਦਾ ਉਦਘਾਟਨ ਜਸਵੀਰ ਸਿੰਘ ਸਸਕੌਰ ਬਲਾਕ ਪ੍ਰਧਾਨ ਕਾਂਗ਼ਰਸ ਕਮੇਟੀ ਨੂਰਪੁਰ ਬੇਦੀ ਨੇ ਰੀਬਨ ਕੱਟ ਕੇ ਕੀਤਾ । ਇਸ ਦੋਰਾਨ ਜਸਵੀਰ ਸਿੰਘ ਨੇ ਆਪਣੇ ਸਬੋਧਨ ਦੌਰਾਨ ਕਿਹਾ ਕਿ ਖੇਡਾਂ ਨੌਜਵਾਨਾਂ ਨੂੰ ਮਾਨਸਿਕ, ਸਰੀਰਕ ਪੱਖੋ ਮਜ਼ਬੂਤ ਅਤੇ ਪਿੰਡਾਂ 'ਚ ਧੜੇਬੰਦੀ ਤੋਂ ਦੂਰ ਰੱਖਣ ਵਿੱਚ ਸਹਾਇਕ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਖੇਡਾਂ ਨਾਲ ਦੇਸ਼ ਦਾ ਨਾਂ ਤਾਂ ਉੱਚਾ ਹੁੰਦਾ ਹੀ ਹੈ ਉਸ ਨਾਲ ਖਿਡਾਰੀ ਦੇ ਮਾਤਾ ਪਿਤਾ ਤੇ ਇਲਾਕੇ ਦਾ ਨਾਂ ਵੀ ਜੱਗ 'ਚ ਰੌਸ਼ਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਖਿਡਰੀਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨਾ ਹਰ ਪਿੰਡ ਵਾਸੀ ਦਾ ਫਰਜ਼ ਬਣਦਾ ਹੈ। ਉਨ੍ਹਾਂ ਕਿਹਾ ਵਿਸ਼ਵਾਸ ਦੁਆਇਆ ਕਿ ਪੰਜਾਬ ਦੇ ਯੂਥ ਆਗੂ ਅਤੇ ਹਲਕਾ ਇੰਚਾਰਜ ਬਰਿੰਦਰ ਸਿੰਘ ਿਢੱਲੋਂ ਪ੍ਰਧਾਨ ਪੰਜਾਬ ਯੂਥ ਕਾਂਗਰਸ ਨਾਲ ਗੱਲ ਕਰਕੇ ਉਹ ਪਿੰਡਾਂ ਦੇ ਕਲੱਬਾਂ ਦੇ ਨੌਜਵਾਨਾਂ ਨੂੰ ਖੇਡ ਕਿੱਟਾਂ ਤੇ ਮਾਲੀ ਸਹਾਇਤਾ ਕਰਵਾਈ ਜਾਵੇਗੀ । ਉਨ੍ਹਾਂ ਦੇ ਨਾਲ ਵਿਸ਼ੇਸ ਤੌਰ 'ਤੇ ਪਹੁੰਚੇ ਵਿਜੈ ਕੁਮਾਰ ਪਿੰਕਾਂ ਬਲਾਕ ਸੰਮਤੀ ਮੈਂਬਰ ਨੇ ਸਬੋਧਨ ਕਰਦਿਆਂ ਕਿਹਾ ਕਿ ਅੱਜ ਹਰ ਪਿੰਡਾਂ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਧਿਆਨ ਦੇਣਾ ਚਾਹੀਦਾ ਹੈ । ਜਿਸ ਨਾਲ ਉਨ੍ਹਾਂ ਦਾ ਜੀਵਨ ਪੱਧਰ ਉਚਾ ਹੋ ਸਕੇ । ਇਸ ਮੌਕੇ ਬਲਾਕ ਸੰਮਤੀ ਮੈਬਰ ਬੜਵਾ ਜੋਨ ਰਾਮ ਪਾਲ ਲੈਰਾ ,ਕਲੱਬ ਦੇ ਪ੍ਰਧਾਨ ਰਵਿੰਦਰ ਸਿੰਘ ਸੈਣੀ ,ਰੋਹਿਤ ਸੈਣੀ ਅਤੇ ਹੋਰ ਕਲੱਬ ਮੈਂਬਰ ਵੀ ਸ਼ਾਮਲ ਸਨ।