ਜੋਲੀ ਸੂਦ, ਮੋਰਿੰਡਾ : ਮਹਾਰਾਣਾ ਪ੍ਰਤਾਪ ਰਾਜਪੂਤ ਸਭਾ ਸੋਸ਼ਲ ਵੈਲਫੇਅਰ ਸੁਸਾਇਟੀ ਵੱਲੋ ਸਰਹਿੰਦ ਸਮਰਾਲਾ ਚੌਕ ਮੋਰਿੰਡਾ ਵਿੱਚ ਸਥਾਪਤ ਕੀਤੇ ਮਹਾਰਾਣਾ ਪ੍ਰਤਾਪ ਦੇ ਬੁੱਤ ਦੀ ਘੁੰਢ ਚੁਕਾਈ ਦੀ ਰਸਮ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਤੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਾਂਝੇ ਤੌਰ 'ਤੇ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਸਪੀਕਰ ਕੇਪੀ ਰਾਣਾ ਤੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਮਹਾਰਾਣਾ ਪ੍ਰਤਾਪ ਇਕ ਬਹੁਤ ਹੀ ਉੱਚ ਕੋਟੀ ਦੇ ਸੂਰਬੀਰ ਦੇ ਯੋਧੇ ਸਨ। ਜਿਨ੍ਹਾਂ ਨੇ ਜਾਤ ਪਾਤ ਤੋਂ ਉਪਰ ਉੱਠ ਕੇ ਜ਼ੁਲਮ ਦਾ ਡੱਟ ਕੇ ਵਿਰੋਧ ਕੀਤਾ। ਇਸ ਮੌਕੇ ਕੈਬਨਿਟ ਮੰਤਰੀ ਚੰਨੀ ਨੇ ਕੇਪੀ ਰਾਣਾ ਦਾ ਹਲਕੇ ਵਿੱਚ ਪਹੁੰਚਣ 'ਤੇ ਨਿੱਘਾ ਸਵਾਗਤ ਕਰਦਿਆਂ ਸੰਸਥਾ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਵਿਸ਼ਵਾਸ ਦਿੰਦਿਆਂ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਇਸੇ ਤਰ੍ਹਾਂ ਰਾਣਾ ਕੇਪੀ ਸਿੰਘ ਨੇ ਵੀ ਆਪਣੇ ਕੋਟੇ 'ਚੋਂ ਸੰਸਥਾ ਨੂੰ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਇਸ ਮੌਕੇ ਪੰਜਾਬ ਕਾਂਗਰਸ ਦੇ ਸਕੱਤਰ ਵਿਜੇ ਕੁਮਾਰ ਟਿੰਕੂ ਨੇ ਮਹਾਰਾਣਾ ਪ੍ਰਤਾਪ ਰਾਜਪੂਤ ਸਭਾ ਸੋਸ਼ਲ ਵੈੱਲਫੇਅਰ ਸੁਸਾਇਟੀ ਦੀ ਸ਼ਲਾਘਾ ਕਰਦਿਆਂ ਸਪੀਕਰ ਰਾਣਾ ਤੇ ਮੰਤਰੀ ਚੰਨੀ ਦਾ ਧੰਨਵਾਦ ਕੀਤਾ। ਸਮਾਗਮ ਦੇ ਅਖੀਰ ਵਿੱਚ ਮਹਾਰਾਣਾ ਪ੍ਰਤਾਪ ਰਾਜਪੂਤ ਸਭਾ ਸੋਸ਼ਲ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਬਿੰਦਰ ਹਰਕੇਸ਼ ਰਾਣਾ ਦੀ ਅਗਵਾਈ ਹੇਠ ਸਪੀਕਰ ਰਾਣਾ ਕੰਵਰਪਾਲ ਸਿੰਘ ਅਤੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਕਸ਼ੱਤਰੀਆ ਰਾਜਪੂਤ ਮਹਾਸਭਾ ਪੰਜਾਬ ਦੇ ਰਾਣਾ ਹਰਿੰਦਰ ਸਿੰਘ ਸੋਢੀ, ਪ੍ਰਧਾਨ ਸੀਨੀਅਰ ਕਾਂਗਰਸੀ ਆਗੂ ਬੰਤ ਸਿੰਘ ਕਲਾਰਾਂ, ਨਗਰ ਕੌਂਸਲ ਦੇ ਪ੍ਰਧਾਨ ਬਲਵਿੰਦਰ ਸਿੰਘ ਬਾਜਵਾ, ਮੀਤ ਪ੍ਰਧਾਨ ਮਹਿੰਦਰ ਸਿੰਘ ਿਢੱਲੋਂ, ਸਾਬਕਾ ਕੌਂਸਲਰ ਰਜਿੰਦਰ ਕੁਮਾਰ ਬੱਬਾ, ਕਾਂਗਰਸੀ ਆਗੂ ਦਲਜੀਤ ਸਿੰਘ ਮਿੰਟਾ ਤੂਰ, ਚੇਅਰਮੈਨ ਖੁਸ਼ਹਾਲ ਸਿੰਘ ਦਤਾਰਪੁਰ, ਭੁਪਿੰਦਰ ਸਿੰਘ ਬਮਨਾੜਾ, ਚੁਚੂ ਸੂਦ ਸਕੱਤਰ ਪੰਜਾਬ ਕਾਂਗਰਸ਼, ਜਗਜੀਤ ਸਿੰਘ ਲੁਠੇੜੀ, ਭਾਜਪਾ ਆਗੂ ਸੰਜੀਵ ਸੂਦ, ਚਰਨਜੀਤ ਚੰਨੀ ਡੇਅਰੀ, ਗੁਰਵਿੰਦਰ ਸਿੰਘ ਕਕਰਾਲੀ, ਨੀਰਜ ਸ਼ਰਮਾ, ਸੰਜੀਵ ਕੁਮਾਰ, ਮਨਿੰਦਰ ਸਿੰਘ ਰਾਣਾ ਅਨੰਦਪੁਰ ਸਾਹਿਬ, ਅਜੇ ਰਾਠੌਰ ਕੁਰਾਲੀ, ਜਗਰੂਪ ਸਿੰਘ ਅਰਨੋਲੀ, ਸੁਰਿੰਦਰ ਕੁਮਾਰ ਬਿੱਲਾ, ਹਰੀ ਪਾਲ, ਅਜੇ ਕੁਮਾਰ ਰਿੰਕੂ ਆਦਿ ਹਾਜ਼ਰ ਸਨ।