ਮਨਪ੍ਰਰੀਤ ਸਿੰਘ, ਘਨੌਲੀ : ਅਯੁੱਧਿਆ ਵਿਚ ਬਣਨ ਵਾਲੇ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਮੰਦਰ ਦੇ ਨਿਰਮਾਣ ਕਾਰਜਾਂ ਲਈ ਘਨੌਲੀ ਇਲਾਕੇ ਦੀਆਂ ਸੰਗਤਾਂ 'ਚ ਵੀ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਮੌਕੇ ਸ੍ਰੀ ਰਾਮ ਮੰਦਰ ਧਨ ਇਕੱਤਰ ਕਮੇਟੀ ਦੇ ਮੈਂਬਰਾਂ ਸੁਨੀਲ ਯਾਦਵ, ਵਿਨੋਦ ਸ਼ਰਮਾ, ਮਿਤਰਾ ਨੰਦ ਚਮੋਲੀ, ਮਨਮੋਹਨ ਤਿ੍ਪਾਠੀ, ਅਨੁਰਾਗ ਬਿਸ਼ਨੋਈ, ਅਨੂਪ ਤਿ੍ਪਾਠੀ ਤੇ ਸਾਵਨ ਜੱਗੀ ਪੂਰੀ ਲਗਨ ਤੇ ਮਿਹਨਤ ਲੋਕਾਂ ਦੇ ਘਰ-ਘਰ ਪਹੁੰਚ ਕਰ ਕੇ ਸ੍ਰੀ ਰਾਮ ਮੰਦਰ ਦੇ ਨਿਰਮਾਣ ਕਾਰਜਾਂ ਲਈ ਧਨ ਇਕੱਤਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਪਵਿੱਤਰ ਅਤੇ ਪਾਵਨ ਕਾਰਜ ਦੇ ਲਈ ਰਾਮ ਭਗਤ ਪੂਰੀ ਸ਼ਰਧਾ ਦੇ ਨਾਲ ਸਹਿਯੋਗ ਕਰ ਰਹੇ ਹਨ। ਇਸ ਮੌਕੇ ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਸ਼ਿਵਾਨੀ ਠਾਕੁਰ ਥਰਮਲ ਪਲਾਟ, ਗੌਰਵ ਖੱਤਰੀ ਘਨੌਲੀ , ਮਿਤਰਾ ਨੰਦ ਚਮੋਲੀ, ਕਿਸ਼ਨ ਭਾਰਤੀ , ਅਲੋਕ ਸ਼ਰਮਾ, ਵਿੱਦਿਆ ਸਾਗਰ, ਰਮਨ ਗੁਪਤਾ ਤੇ ਅੰਬੂਜਾ ਕਲੋਨੀ ਦੇ ਸਮੂਹ ਨਿਵਾਸੀਆਂ ਨੇ ਵੱਡੀ ਗਿਣਤੀ 'ਚ ਆਪਣੀ ਮਾਇਕ ਸੇਵਾ ਪ੍ਰਬੰਧਕਾਂ ਨੂੰ ਦਿਤੀ ਗਈ ਹੈ। ਇਸ ਮੌਕੇ ਸਮੂਹ ਮੈਂਬਰਾਂ ਨੇ ਸੇਵਾਦਾਰਾਂ ਦਾ ਇਸ ਪਵਿੱਤਰ ਕਾਰਜ ਲਈ ਮਾਇਕ ਸੇਵਾਵਾਂ ਦੇਣ ਲਈ ਧੰਨਵਾਦ ਵੀ ਕੀਤਾ ਗਿਆ।

ਫੋਟੋ-27ਆਰਪੀਆਰ 218 ਪੀ, 219 ਪੀ

ਸ੍ਰੀ ਰਾਮ ਮੰਦਰ ਦੇ ਨਿਰਮਾਣ ਕਾਰਜਾਂ ਲਈ ਸੇਵਾਵਾਂ ਦਿੰਦੇ ਹੋਏ ਸ਼ਰਧਾਲੂ।