ਸੁਰਿੰਦਰ ਸਿੰਘ ਸੋਨੀ, ਸ੫ੀ ਅਨੰਦਪੁਰ ਸਾਹਿਬ : ਖਾਲਸੇ ਦੀ ਪਾਵਨ ਨਗਰੀ ਸ੫ੀ ਅਨੰਦਪੁਰ ਸਾਹਿਬ ਵਿਖੇ ਅੱਜ ਸ੫ੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਪ੫ਕਾਸ਼ ਪੁਰਬ ਦੀਆਂ ਰੌਣਕਾਂ ਲੱਗਣਗੀਆਂ। ਬਹੁਤ ਸੰੁਦਰ ਫੁਲਾਂ ਨਾਲ ਸਜੇ ਤਖਤ ਸ੫ੀ ਕੇਸਗੜ੍ਹ ਸਾਹਿਬ ਵਿਖੇ ਵੱਖ-ਵੱਖ ਥਾਵਾਂ ਤੋਂ 10 ਨਗਰ ਕੀਰਤਨ ਪੁੱਜਣਗੇ। ਗੁਰਪੁਰਬ ਮਨਾਉਣ ਲਈ ਸੰਗਤਾਂ ਵਿਚ ਭਾਰੀ ਉਤਸ਼ਾਹ ਹੈ ਅਤੇ ਸੰਗਤਾਂ ਆਪ ਮੁਹਾਰੇ ਤਖਤ ਸਾਹਿਬ ਵੱਲ ਚਾਲੇ ਪਾਉਂਦੀਆਂ ਹਨ। ਇਸ ਗੁਰਪੁਰਬ ਮੌਕੇ ਜਿੱਥੇ ਤਖਤ ਸਾਹਿਬ ਦੀ ਮਨੇਜਮੈਂਟ ਵਲੋਂ ਵਿਸ਼ੇਸ਼ ਪ੫ਬੰਧ ਕੀਤੇ ਜਾਂਦੇ ਹਨ ਉਥੇ ਵਪਾਰ ਮੰਡਲ ਵਲੋਂ ਸਮੁੱਚੇ ਬਜਾਰ ਨੂੰ ਸੁੰਦਰ ਗੇਟ ਲਗਾ ਕੇ ਸਜਾਇਆ ਜਾਂਦਾ ਹੈ ਤੇ ਥਾਂ ਥਾਂ ਗੁਰੂ ਕੇ ਲੰਗਰ ਲੱਡੁੂ, ਜਲੇਬੀਆਂ, ਪੂਰੀ ਛੋਲੇ, ਦੁੱਧ, ਪ੫ਸ਼ਾਦਾ, ਮਿਠਆਈਆਂ ਆਦਿ ਦੇ ਰੂਪ ਵਿਚ ਵਰਤਾਏ ਜਾਂਦੇ ਹਨ।

ਸੰਗਤਾਂ ਲਈ ਸਮੁੱਚੇ ਪ੫ਬੰਧ ਮੁਕੰਮਲ : ਮੈਨੇਜਰ

ਤਖਤ ਸ੫ੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਜਸਵੀਰ ਸਿੰਘ ਨੇ ਦੱਸਿਆ ਕਿ ਗੁਰਪੁਰਬ ਮੌਕੇ ਸੰਗਤਾਂ ਲਈ ਸਾਰੇ ਪ੫ਬੰਧ ਮੁਕੰਮਲ ਕਰ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਇਹ ਨਗਰ ਕੀਰਤਨ ਖਾਲਸਾ ਸਕੂਲ, ਗੁ. ਕੌਟ ਸਾਹਿਬ ਕੀਰਤਪੁਰ ਸਾਹਿਬ, ਗੁ. ਪਰਿਵਾਰ ਵਿਛੋੜਾ ਸਾਹਿਬ, ਗੁ. ਬਿਭੌਰ ਸਾਹਿਬ ਨੰਗਲ, ਚੰਦਪੁਰ ਬੇੇਲਾ, ਲੋਦੀਪੁਰ, ਬਾਹਮਣਾ ਮਾਜਰਾ ਨੂਰਪੁਰਬੇਦੀ, ਗੁ. ਸਾਹਿਬ ਬੈਹਲੀ ਹਿਮਾਚਲ ਪ੫ਦੇਸ਼, ਗੁ. ਕੁਸ਼ਟ ਨਿਵਾਰਣ ਭਾਤਪੁਰ ਅਤੇ ਗੁ:ਸਿੰਘ ਸਭਾ ਲਾਲਪੁਰ ਬੜਵਾ ਤੋਂ ਤਖਤ ਸਾਹਿਬ ਵਿਖੇ ਪੁੱਜਣਗੇ।

-----------

ਸੰਗਤਾਂ ਵਿਚ ਭਾਰੀ ਉਤਸ਼ਾਹ : ਚਾਵਲਾ

ਹਲਕੇ ਦੇ ਸ਼੫ੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਕਿਹਾ ਕਿ ਗੁਰਪੁਰਬ ਸਬੰਧੀ ਸੰਗਤਾਂ ਵਿਚ ਭਾਰੀ ਉਤਸ਼ਾਹ ਹੈ। ਉਨ੍ਹਾਂ ਕਿਹਾ ਕਿ ਇਹ ਨਗਰੀ ਨੋਵੇ ਪਾਤਸ਼ਾਹ ਨੇ ਮੁੱਲ ਲੈ ਕੇ ਵਸਾਈ ਤੇ ਦਸਮ ਪਾਤਸ਼ਾਹ ਨੇ ਆਪਣੀ ਜਿੰਦਗੀ ਦੇ 30 ਤੋਂ ਵੱਧ ਸਾਲ ਇਥੇ ਬਤੀਤ ਕੀਤੇ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਨਗਰ ਕੀਰਤਨਾਂ ਵਿਚ ਸ਼ਮੂਲੀਅਤ ਕਰਕੇ ਗੁਰੂ ਕੀਆਂ ਖੁਸ਼ੀਆਂ ਪ੫ਾਪਤ ਕਰੋ।

----------

ਖੁਸ਼ਕਿਸਮਤ ਹਨ ਗੁਰੂ ਨਗਰੀ ਦੇ ਨਿਵਾਸੀ : ਪਿ੫ੰ: ਸੁਰਿੰਦਰ ਸਿੰਘ

ਹਲਕੇ ਦੇ ਸ਼੫ੋਮਣੀ ਕਮੇਟੀ ਮੈਂਬਰ ਪਿ੫ੰ: ਸੁਰਿੰਦਰ ਸਿੰਘ ਨੇ ਕਿਹਾ ਕਿ ਇਸ ਗੁਰੂ ਨਗਰੀ ਦੇ ਨਿਵਾਸੀ ਖੁਸ਼ਕਿਸਮਤ ਹਨ ਜਿਨ੍ਹਾਂ ਨੂੰ ਇਸ ਧਰਤੀ ਦੇ ਮਾਲਕ ਦਸਮ ਪਾਤਸ਼ਾਹ ਜੀ ਦਾ ਗੁਰਪੁਰਬ ਮਨਾਉਣ ਦਾ ਸੁਭਾਗ ਮਿਲਦਾ ਹੈ। ਉਨ੍ਹਾਂ ਕਿਹਾ ਇਸ ਧਰਤੀ ਦਾ ਚੱਪਾ ਚੱਪਾ ਗੁਰੂ ਚਰਨਾਂ ਨਾਲ ਪਵਿੱਤਰ ਹੈ ਤੇ ਇਥੋ ਦੇ ਵਸਨੀਕਾਂ ਦਾ ਵਿਸ਼ੇਸ਼ ਫਰਜ ਬਣਦਾ ਹੈ ਕਿ ਉਹ ਗੁਰਪੁਰਬ ਮਨਾਉਣ ਲਈ ਸ਼ਰਧਾ ਭਾਵਨਾ ਨਾਲ ਅੱਗੇ ਆਉਣ।

--------------

ਹਿਮਾਚਲ ਪ੫ਦੇਸ਼ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਹੋਣਗੀਆਂ ਸ਼ਾਮਲ : ਭਿੰਡਰ

ਹਿਮਾਚਲ ਪ੫ਦੇਸ਼ ਦੇ ਸ਼੫ੋਮਣੀ ਕਮੇਟੀ ਮੈਂਬਰ ਦਲਜੀਤ ਸਿੰਘ ਭਿੰਡਰ ਨੇ ਕਿਹਾ ਕਿ ਇਸ ਪਾਵਨ ਗੁਰਪੁਰਬ ਤੇ ਹਿਮਾਚਲ ਪ੫ਦੇਸ਼ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਸ਼ਮੂਲੀਅਤ ਕਰਨਗੀਆਂ। ਉਨ੍ਹਾਂ ਕਿਹਾ ਕਿ ਹਿਮਾਚਲ ਦੀਆਂ ਸੰਗਤਾਂ ਵਿਚ ਗੁਰਪਰਬ ਦਾ ਚਾਉ ਤੇ ਸ਼ਰਧਾ ਹੈ ਤੇ ਉਹ ਵੱਧ ਚੜ ਕੇ ਹਾਜ਼ਰੀਆਂ ਭਰਣਗੀਆਂ। ਉਨ੍ਹਾਂ ਕਿਹਾ ਇਸ ਸਬੰਧੀ ਸਮੁੱਚੇ ਇਲਾਕੇ ਵਿਚ ਪਹਿਲਾਂ ਹੀ ਤਿਆਰੀਆਂ ਕਰ ਲਈਆਂ ਗਈਆਂ ਹਨ ਤੇ ਗੱਡੀਆਂ ਦਾ ਪ੫ਬੰਧ ਵੀ ਕੀਤਾ ਗਿਆ ਹੈ।