ਇੰਦਰਜੀਤ ਖੇੜੀ, ਬੇਲਾ

ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਵਿਖੇ ਕਾਮਰਸ ਦਿਵਸ ਮਨਾਇਆ ਗਿਆ। ਜਿਸ ਦਾ ਵਿਸ਼ਾ “ਮਾਡਰਨ ਟਰੈਂਡਜ਼ ਇੰਨ ਕਾਮਰਸ 2021” ਸੀ। ਇਸ ਮੌਕੇ ਪੋਸਟਰ ਮੇਕਿੰਗ ਅਤੇ ਕੁਇਜ਼ ਮੁਕਾਬਲੇ ਕਰਵਾਏ ਗਏ, ਜਿਸ ਵਿੱਚ 100 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੌਕੇ ਵਿਭਾਗ ਮੁਖੀ ਇਸ਼ੂ ਬਾਲਾ ਨੇ ਵਿਦਿਆਰਥੀਆਂ ਨੂੰ ਕਾਮਰਸ ਦੇ ਵੱਖ-ਵੱਖ ਪਹਿਲੂਆਂ ਬਾਰੇ ਜਾਣੂ ਕਰਵਾਇਆ, ਜਿਸ ਵਿੱਚ ਡਿਜਿਟਲ ਇੰਡੀਆ, ਨੈੱਟ ਬੈਕਿੰਗ, ਰੀਸੈਂਟ ਟਰੈਂਡਜ਼ ਇੰਨ ਜੀ.ਐਸ.ਟੀ. ਅਤੇ ਟੈਕਸ ਸਟਰੱਕਚਰ ਬਾਰੇ ਜਾਣਕਾਰੀ ਦਿੱਤੀ। ਕੁਇਜ਼ ਮੁਕਾਬਲੇ ਵਿੱਚ ਪਹਿਲਾ ਸਥਾਨ ਪੂਜਾ ਕੁਮਾਰੀ, ਦੂਜਾ ਸਥਾਨ ਕਮਲਪ੍ਰਰੀਤ ਕੌਰ ਤੇ ਤੀਜਾ ਸਥਾਨ ਅਮਨਪ੍ਰਰੀਤ ਕੌਰ ਤੇ ਪੋਸਟਰ ਮੇਕਿੰਗ ਮੁਕਬਾਲੇ ਵਿੱਚ ਪਹਿਲਾ ਸਥਾਨ ਕੁਲਬੀਰ ਕੌਰ, ਦੂਜਾ ਸਥਾਨ ਸੰਧਿਆ ਵੰਸ਼ਿਕਾ ਭੱਟ ਤੇ ਤੀਜਾ ਸਥਾਨ ਸਾਹਿਲ ਭਨੋਟ ਨੇ ਹਾਸਿਲ ਕੀਤਾ। ਇਸ ਮੌਕੇ ਕਾਲਜ ਪਿੰ੍ਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਅੱਗੇ ਨੂੰ ਵੱਧ ਚੜ ਕੇ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਡਾ. ਬਲਜੀਤ ਸਿੰਘ, ਡਾ. ਮਮਤਾ ਅਰੋੜਾ, ਸਹਾਇਕ ਪੋ੍ਫੈਸਰ ਗੁਰਲਾਲ ਸਿੰਘ, ਸਹਾਇਕ ਪੋ੍ਫੈਸਰ ਰਾਕੇਸ਼ ਜੋਸ਼ੀ, ਸਹਾਇਕ ਪੋ੍ਫੈਸਰ ਮਨਦੀਪ ਕੌਰ, ਸਹਾਇਕ ਪੋ੍ਫੈਸਰ ਰਮਨਦੀਪ ਕੌਰ, ਸਹਾਇਕ ਪੋ੍ਫੈਸਰ ਗਗਨਦੀਪ ਕੌਰ ਅਤੇ ਸਹਾਇਕ ਪੋ੍ਫੈਸਰ ਨਿਰਪਇੰਦਰ ਕੌਰ ਹਾਜ਼ਰ ਸਨ।