ਅਭੀ ਰਾਣਾ, ਨੰਗਲ : ਅੱਜ ਦੇ ਦੌਰ 'ਚ ਸਮਾਰਟ ਮੋਬਾਈਲ ਫੋਨਾਂ ਨੇ ਹਰ ਵਰਗ ਦੇ ਵਿਅਕਤੀ 'ਤੇ ਆਪਣਾ ਬਹੁਤ ਹੀ ਡੂੰਘਾ ਪ੫ਭਾਵ ਛੱਡਿਆ ਹੈ।ਖਾਸਕਰ ਬੱਚਿਆਂ ਤੇ ਨੌਜਵਾਨਾਂ ਦੀ ਜੇ ਗੱਲ ਕਰੀਏ ਤਾਂ ਜਿੱਥੇ ਬੱਚਿਆਂ ਦਾ ਬਚਪਨ ਮੋਬਾਈਲ ਫੋਨ ਵਿਚ ਕੈਦ ਪਿਆ ਹੈ ਉੱਥੇ ਹੀ ਨੌਜਵਾਨ ਪੀੜ੍ਹੀ ਆਪਣੇ ਸੁਨਿਹਰੇ ਭਵਿੱਖ ਨੂੰ ਸੈਲਫੀਆਂ ਲੈ ਕੇ ਖਜਾਉਂਦੀ ਜਾਪਦੀ ਹੈ। ਇਸ ਗੱਲ ਤੋਂ ਬੇਪਰਵਾਹ ਕਿ ਸੈਲਫੀ ਲੈਣ ਦੀ ਜਗ੍ਹਾ ਸੁਰੱਖਿਅਤ ਹੈ ਜਾਂ ਨਹੀਂ ਅਕਸਰ ਇਹ ਪੀੜ੍ਹੀ ਸਾਹਮਣੇ ਦਿਸਦੇ ਖਤਰਿਆਂ ਨੂੰ ਵੀ ਨਜ਼ਰ ਅੰਦਾਜ ਕਰਕੇ ਪਤਾ ਨਹੀਂ ਆਪਣਾ ਕਿਹੜਾ ਅੰਦਾਜ ਦਿਖਾਉਣਾ ਚਾਹੁੰਦੀ ਹੈ। ਇਸਦੀ ਇਕ ਤਾਜ਼ਾ ਮਿਸਾਲ ਅੱਜ ਸਵੇਰੇ ਨੰਗਲ ਬੱਸ ਸਟੈਂਡ ਨੇੇੜੇ ਬੀਬੀਐੱਮਬੀ ਦੀ ਹਾਈਡਲ ਚੈਨਲ ਨਹਿਰ ਦੀ ਦੀਵਾਰ 'ਤੇ ਦੇਖਣ ਨੂੰ ਮਿਲੀ ਹੱਦ ਤਾਂ ਉਦੋਂ ਹੋ ਗਈ ਜਦੋਂ ਇਕ ਕੁੜੀ ਵਗਦੇ ਸਾਫ਼ ਪਾਣੀ ਨਾਲ ਆਪਣੀ ਸੈਲਫੀ ਖਿੱਚਣ ਦੇ ਚੱਕਰ ਵਿਚ ਨਹਿਰ ਦੀ ਰੇਲਿੰਗ ਤੋਂ ਹੇਠਾਂ ਨਹਿਰ ਵੱਲ ਨੂੰ ਉੱਤਰ ਗਈ ਤੇ ਬਾਕੀ ਦੋਸਤਾਂ ਨੇ ਉਸਨੂੰ ਰੋਕਣਾ ਮੁਨਾਸਿਫ ਵੀ ਨਾ ਸਮਿਝਆ¢ਕਿਉਂਕਿ ਉਹ ਸਭ ਆਪ ਵੀ ਖ਼ਤਰੇ ਤੋਂ ਅਨਜਾਣ ਰੇਲਿੰਗ ਤੇ ਖੜ੍ਹੇ ਸੈਲਫੀ ਦੇ ਚੱਕਰਾਂ ਵਿਚ ਰੁਝੇ ਹੋਏ ਸਨ ਇਸ ਮੌਕੇ 'ਤੇ ਮੌਜੂਦ ਕੁਝ ਲੋਕਾਂ ਵੱਲੋਂ ਇਨ੍ਹਾਂ ਨੰੂ ਰੋਕਿਆ ਵੀ ਗਿਆ ਪਰ ਸੈਲਫੀ ਲੈਣ ਦੇ ਨਸ਼ੇ ਨੇ ਇਸ ਚਿਤਾਵਨੀ ਨੂੰ ਨਜ਼ਰਅੰਦਾਕ ਕਰ ਦਿੱਤਾ ਇੱਥੇ ਇਹ ਦੱਸਣਾ ਬਹੁਤ ਜ਼ਰੂਰੀ ਹੈ ਕਿ ਨੰਗਲ ਸ਼ਹਿਰ ਦੀ ਇਹ ਨਹਿਰ ਕਈ ਜਾਨਾ ਨਿਗਲਣ ਕਾਰਨ ਖ਼ਤਰਨਾਕ ਖ਼ੂਬਸੂਰਤੀ ਅਖਵਾਉਣ ਲਗ ਪਈ ਹੈ। ਕੁਝ ਮਹੀਨੇ ਪਹਿਲਾਂ ਇਸੇ ਨਹਿਰ 'ਚ ਜਵਾਹਰ ਮਾਰਕੀਟ ਕੋਲ ਇਕ ਨੌਜਵਾਨ ਸੈਲਫੀ ਦੇ ਚੱਕਰ ਵਿਚ ਆਪਣੀ ਜਾਨ ਗਵਾ ਚੱੁਕਾ ਸੀ

ਕੰਡਿਆਲੀ ਤਾਰ ਲਗਾਈ ਜਾਵੇ: ਵਾਸੂਦੇਵ

ਇਸ ਸਬੰਧੀ ਆਪਣੀ ਰਾਏ ਹੁੰਦੇ ਹੋਏ ਸਮਾਜ ਸੇਵੀ ਯੋਗੇਸ਼ ਵਾਸੂਦੇਵ ਨੇ ਬੀਬੀਅੱੈਮਬੀ ਵਿਭਾਗ ਤੋਂ ਮੰਗ ਕਰਦੇ ਹੋਏ ਕਿਹਾ ਕਿ ਇਸ ਨਹਿਰ ਦੀ ਰੇਲਿੰਗ 'ਤੇ ਕੰਡਿਆਲੀ ਤਾਰ ਲਾਈ ਜਾਵੇ ਤਾਂ ਜੋ ਕੋਈ ਸੈਲਫੀ ਦੇ ਚੱਕਰ ਵਿਚ ਰੇਲਿੰਗ ਪਾਰ ਕਰ ਨਹਿਰ 'ਚ ਗਿੱਡ ਕੇ ਆਪਣੇ ਕੀਮਤੀ ਜਾਨ ਨਾ ਗਵਾ ਦੇਵੇ।