ਵਿਨੋਦ ਸ਼ਰਮਾ, ਕੀਰਤਪੁਰ ਸਾਹਿਬ : ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮੱਸਵਾਲੇ ਜ਼ਿਲ੍ਹਾ ਰੂਪਨਗਰ ਵਿਖੇ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਾਇੰਸ ਮੇਲਾ ਲਾਇਆ ਗਿਆ। ਮੇਲੇ ਦਾ ਉਦਘਾਟਨ ਸਕੂਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਅਤੇ ਸਰਪੰਚ ਹਰਦਿਆਲ ਸਿੰਘ ਮੱਸੇਵਾਲ ਨੇ ਆਪਣੇ ਕਰ ਕਮਲਾਂ ਨਾਲ ਕੀਤਾ।

ਇਸ ਮੇਲੇ ਵਿਚ 6ਵੀਂ ਤੋਂ 10ਵੀਂ ਜਮਾਤ ਤਕ ਦੇ ਵਿਦਿਆਰਥੀਆਂ ਨੇ ਵਿਸ਼ੇਸ਼ ਤੌਰ 'ਤੇ ਸ਼ਿਕਰਤ ਕੀਤੀ। ਇਸ ਦੌਰਾਨ ਵਿਦਿਆਰਥੀਆਂ ਨੇ ਸਾਇੰਸ ਦੇ ਵੱਖ-ਵੱਖ ਥੀਮਾਂ 'ਤੇ ਬਣਾਏ ਹੋਏ ਪ੍ਰਰਾਜੈਕਟਾਂ ਦੀ ਪ੍ਰਦਰਸ਼ਨੀ ਲਾਈ, ਜਿਸ ਵਿਚ ਕਰੀਬ 120 ਸਾਇੰਸ ਦੀਆਂ ਐਕਟਵਿਟੀਜ਼ ਸ਼ਾਮਲ ਕੀਤੀਆਂ ਗਈਆਂ।

ਮੇਲੇ ਦੇ ਅੰਤ ਵਿਚ ਪਿੰ੍ਸੀਪਲ ਰਵਿੰਦਰ ਸਿੰਘ ਅਤੇ ਸਕੂਲ ਸਟਾਫ ਵੱਲੋਂ ਕਮੇਟੀ ਮੈਂਬਰਾਂ ਅਤੇ ਬਾਹਰੋਂ ਆਏ ਪਤਵੰਤੇ ਸੱਜਣਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਗਿਆ। ਇਸ ਸਮੇਂ ਹਰੀਰਾਮ ਜੀ , ਨੀਲਮ ਕੌਰ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।

09 ਆਰਪੀਆਰ 211ਪੀ