ਇੰਦਰਜੀਤ ਸਿੰਘ ਖੇੜੀ, ਬੇਲਾ : ਸ੍ਰੀ ਗੁਰੂ ਰਾਮ ਰਾਏ ਪਬਲਿਕ ਸਕੂਲ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਏ ਜਾਦੇ ਸਾਲਾਨਾ ਧਾਰਮਿਕ ਪ੍ਰਰੀਖਿਆ 'ਚ ਆਉਣ ਵਾਲੇ ਵਿਦਿਆਰਥੀਆ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਇੰਚਾਰਜ ਜਰਨੈਲ ਸਿੰਘ ਖ਼ਾਲਸਾ ਸਕੂਲ ਜੰਡ ਸਾਹਿਬ ਨੇ ਬੱਚਿਆਂ ਨੂੰ ਵਧਾਈ ਦਿੰਦੇ ਹੋਏ ਬੱਚਿਆਂ ਨੰੂ ਅੱਗੇ ਹੋਰ ਮਿਹਨਤ ਕਰਨ ਲਈ ਪ੍ਰਰੇਰਿਤ ਕੀਤਾ। ਇਸ ਮੌਕੇ ਵਿਦਿਆਰਥੀਆਂ ਨੂੰ ਵਧੀਆ ਕਾਰਗੁਜ਼ਾਰੀ ਦਿਖਾਉਣ ਬਦਲੇ ਸਰਟੀਫਕੇਟ ਦਿੱਤੇ ਗਏ। ਇਕ ਬੱਚੀ ਹਰਮਨਦੀਪ ਕੌਰ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਵਜ਼ੀਫਾ ਦਿੱਤਾ ਗਿਆ। ਇਸ ਮੌਕੇ ਪਿ੍ਰੰਸੀਪਲ ਜਗਮੋਹਣ ਸਿੰਘ, ਰਣਜੀਤ ਕੌਰ,ਬਲਜਿੰਦਰ ਕੌਰ, ਨਵਜੋਤ ਕੌਰ, ਇੰਦਰਜੀਤ ਸਿੰਘ ਸਮੇਤ ਸਾਰਾ ਸਟਾਫ ਹਾਜ਼ਰ ਸੀ। ੰ