ਇੰਦਰਜੀਤ ਸਿੰਘ ਖੇੜੀ, ਬੇਲਾ : ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਵਿਖੇ ਭਾਰਤ ਸਰਕਾਰ ਦੁਆਰਾ ਚਲਾਈ ਗਈ ਮੁਹਿੰਮ ਜਲ ਸ਼ਕਤੀ ਅਭਿਆਨ ਅਧੀਨ ਸੈਮੀਨਾਰ ਕਰਵਇਆ ਗਿਆ। ਕਾਲਜ ਦੇ ਪਿ੍ਰੰਸੀਪਲ ਸੁਰਮੁੱਖ ਸਿੰਘ ਨੇ ਦੱਸਿਆ ਕਿ ਇਸ ਸੈਮੀਨਾਰ ਦੇ ਮੁੱਖ ਬੁਲਾਰੇ ਪ੍ਰਰੋ.ਅਮਰਜੀਤ ਸਿੰਘ, ਫਿਜ਼ੀਕਲ ਵਿਭਾਗ ਸਨ। ਪ੍ਰਰੋ.ਅਮਰਜੀਤ ਸਿੰਘ ਨੇ ਵਿਦਿਆਰਥੀਆਂ ਨੁੂੰ ਪਾਣੀ ਦੀ ਮਹੱਤਤਾ ਬਾਰੇ ਦੱਸਦਿਆਂ ਵਿਦਿਆਰਥੀਆਂ ਨੂੰ ਪਾਣੀ ਬਚਾਉਣ ਲਈ ਪ੍ਰਰੇਰਿਤ ਕੀਤਾ ਤੇ ਉਨ੍ਹਾਂ ਨੂੰ ਆਪਣੇ ਆਲੇ-ਦੁਆਲੇ ਲੋਕਾਂ ਨੂੰ ਵੀ ਪਾਣੀ ਬਚਾਉਣ ਲਈ ਪ੍ਰਰੇਰਿਤ ਕਰਨ ਲਈ ਕਿਹਾ। ਉਨ੍ਹਾਂ ਬੱਚਿਆਂ ਨੂੰ ਸਹੁੰ ਚੁਕਾਈ ਕਿ ਅੱਜ ਤੋਂ ਉਹ ਪਾਣੀ ਵਿਅਰਥ ਨਹੀਂ ਕਰਨਗੇ। ਜਲ ਸ਼ਕਤੀ ਅਭਿਆਨ ਅਧੀਨ ਵਾਟਰ ਹਾਰਵੈਸਟਿੰਗ ਪਲਾਂਟ ਦੀ ਜਾਣਕਾਰੀ ਦਿੱਤੀ ਗਈ।ੰ