ਸਟਾਫ ਰਿਪੋਰਟਰ,ਰੂਪਨਗਰ : ਨਗਰ ਰੂਪਨਗਰ ਵਲੋਂ ਕੋਰੋਨਾ ਮਹਾਮਾਰੀ ਦੇ ਖਿਲਾਫ ਜੰਗ ਜਿੱਤਣ ਲਈ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ। ਪ੍ਰਧਾਨ ਸੰਜੇ ਵਰਮਾ ਦੀ ਅਗਵਾਈ ਹੇਠ ਪੂਰੇ ਸ਼ਹਿਰ ਦੇ ਬਜ਼ਾਰਾਂ ਅਤੇ ਹੋਰ ਇਲਾਕਿਆਂ ਨੂੰ ਸੈਨੇਟਾਈਜ਼ ਕੀਤਾ ਜਾ ਰਿਹਾ ਹੈ। ਅੱਜ ਦੂਜੇ ਦਿਨ ਵੀ ਸ਼ਹਿਰ ਦੇ ਵੱਖ ਵੱਖ ਮੁਹੱਲਿਆਂ ਅਤੇ ਬਜ਼ਾਰਾਂ ਵਿਚ ਸੈਨੇਟਾਈਜ਼ਰ ਕੀਤਾ ਗਿਆ। ਇਸ ਮੌਕੇ ਨਗਰ ਕੌਸਲ ਦੇ ਪ੍ਰਧਾਨ ਸੰਜੇ ਵਰਮਾ, ਸੀਨੀਅਰ ਮੀਤ ਪ੍ਰਧਾਨ ਰਾਜੇਸ ਕੁਮਾਰ, ਮੀਤ ਪ੍ਰਧਾਨ ਪੂਨਮ ਕੱਕੜ ਨੇ ਕਿਹਾ ਕਿ ਕੋੋਰੋਨਾ ਮਹਾਮਾਰੀ ਦੇ ਖਿਲਾਫ ਨਗਰ ਕੌਂਸਲ ਵਲੋਂ ਪੂਰੀ ਤਨਦੇਹੀ ਨਾਲ ਕੰਮ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਨੂੰ ਇਸ ਮਹਾਮਾਰੀ ਤੋਂ ਬਚਾਇਆ ਜਾਵੇਗਾ। ਇਸ ਲਈ ਸਮੂਹ ਕੌਸਲਰਾਂ ਅਤੇ ਵਪਾਰ ਮੰਡਲ ਦੇ ਪ੍ਰਧਾਨ ਪਰਵਿੰਦਰਪਾਲ ਸਿੰਘ ਬਿੰਟਾ ਵਲੋਂ ਵਲੋਂ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸ ਮੌਕੇ ਪ੍ਰਧਾਨ ਸੰਜੇ ਵਰਮਾ ਨੇ ਦੱਸਿਆ ਕਿ ਪੂਰੇ ਸ਼ਹਿਰ ਵਿੱਚ ਵੀ ਫੌਗਿੰਗ ਤੇ ਸੈਨੇਟਾਈਜਕਰਨ ਕਰਵਾਈ ਜਾ ਰਹੀ ਹੈ । ਇਸ ਮੌਕੇ ਕੌਲਸਰ ਅਮਰਜੀਤ ਸਿੰਘ ਜੋਲੀ, ਨੀਰੂ ਗੁਪਤਾ, ਸਰਬਜੀਤ ਸੈਣੀ, ਗੁਰਮੀਤ ਰਿੰਕੂ, ਜਸਵਿੰਦਰ ਕੌਰ, ਮੋਹਿਤ ਸ਼ਰਮਾ, ਕੁਲਵਿੰਦਰ ਕੌਰ ਆਦਿ ਮੌਜੂਦ ਸਨ।