ਅਭੀ ਰਾਣਾ, ਨੰਗਲ : ਸੀਪੀਆਈ ਐੱਮ ਦੀ ਸੂਬਾ ਕਮੇਟੀ ਦੇ ਸੱਦੇ 'ਤੇ ਅੱਜ ਇੱਥੇ ਵੱਡੀ ਗਿਣਤੀ 'ਚ ਵਰਕਰਾਂ ਨੇ ਫਿਰਕੂ ਸਦਭਾਵਨਾ ਦਿਵਸ ਤਹਿਤ ਰੋਸ ਮਾਰਚ ਕੱਿਢਆ ਇਸ ਦੌਰਾਨ ਮੰਗ ਕੀਤੀ ਗਈ ਕਿ ਮੋਦੀ ਸਰਕਾਰ ਜੋ ਸੰਵਿਧਾਨ ਨੂੰ ਤੋੜਨਾ ਚਾਹੁੰਦੀ ਹੈ, ਇਸ ਨੂੰ ਬੰਦ ਕੀਤਾ ਜਾਵੇ। ਵੱਡੀ ਗਿਣਤੀ 'ਚ ਅੱਜ ਵਰਕਰ ਜਵਾਹਰ ਮਾਰਕੀਟ ਦੀ ਪੁਰਾਣੀ ਚੰੂਗੀ ਕੋਲ ਇੱਕਠੇ ਹੋਏ ਇੱਥੋਂ ਰੋਸ ਮਾਰਚ ਸ਼ੁਰੂ ਕਰਦੇ ਹੋਏ ਰੇਲਵੇ ਰੋਡ, ਰਾਜੀਵ ਗਾਂਧੀ ਚੌਂਕ ਬੱਸ ਸਟੈਂਡ ਤੋਂ ਹੁੰਦਾ ਹੋਇਆ ਤਹਿਸੀਲ ਕੰਪਲੈਕਸ ਅੱਗੇ ਸਮਾਪਤ ਹੋਇਆ ਇਸ ਮਾਰਚ ਨੂੰ ਦੇਖਦਿਆਂ ਪੁਲਿਸ ਪ੍ਰਸ਼ਾਸਨ ਨੇ ਕਾਫੀ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨਇਸ ਮੌਕੇ ਪਾਰਟੀ ਦੇ ਜ਼ਿਲ੍ਹਾ ਸਕੱਤਰ ਸੁਰਜੀਤ ਸਿੰਘ ਢੇਰ, ਸੁਖਦੇਵ ਸਿੰਘ ਡਿਗਵਾ, ਜਸਵਿੰਦਰ ਸਿੰਘ ਢੇਰ ਤੇ ਫੈਸਲ ਖ਼ਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਕੇਂਦਰ 'ਚ ਐੱਨਆਰਸੀ, ਐੱਨਪੀਆਰ, ਸੀਏਏ ਕਾਨੰੂਨ ਲਿਆ ਕੇ ਦੇਸ਼ ਨੰੂ ਬਰਬਾਦ ਕਰ ਰਹੀ ਹੈ ਮੋਦੀ ਸਰਕਾਰ ਨੰੂ ਇਹ ਭੁਲੇਖਾ ਹੈ ਕਿ ਜੇਕਰ ਉਹ ਘੱਟ ਗਿਣਤੀ ਲੋਕਾਂ ਤੇ ਹਮਲੇ ਕਰਦਾ ਤਾਂ ਦੇਸ਼ ਦੀ ਅਵਸਥਾ ਵਿਗੜ ਜਾਵੇਗੀ ਕਿਉਂਕਿ ਇਨ੍ਹਾਂ ਹਮਲਿਆਂ ਦਾ ਸੰਸਾਰ ਪੱਧਰ 'ਤੇ ਰੋਲਾ ਪਵੇਗਾ। ਆਗੂਆਂ ਨੇ ਕਿਹਾ ਕਿ ਅੱਜ ਦੇਸ਼ 'ਚ ਸੰਵਿਧਾਨ ਨੰੂ ਬਚਾਉਣ ਦੀ ਲੋੜ ਹੈਖੱਬੀਆਂ ਪਾਰਟੀਆਂ ਡੱਟ ਕੇ ਇਨ੍ਹਾਂ ਕਾਨੰੂਨਾਂ ਖ਼ਿਲਾਫ਼ ਲੜਣਗੀਆਂ ਦੇਸ਼ 'ਚ ਹਿੰਦੂ, ਮੁਸਲਿਮ, ਸਿੱਖ, ਇਸਾਈ ਏਕਤਾ ਕਾਇਮ ਰੱਖਣ ਲਈ ਹਰ ਯਤਨ ਕਰਣਗੇਇਸ ਮੌਕੇ 'ਤੇ ਅਮਜ਼ਦ ਮਲਿਕ, ਤਾਨਿਕ ਅਲੀ, ਮੁਹੰਮਦ ਅਯਾਨ ਨੇ ਵੀ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਦੇ ਰਾਜ ਦੌਰਾਨ ਘੱਟ ਗਿਣਤੀਆਂ, ਦਲਿਤਾਂ, ਅੌਰਤਾਂ ਤੇ ਲਗਾਤਾਰ ਹਮਲੇ ਵੱਧ ਰਹੇ ਹਨਦੇਸ਼ 'ਚ ਬੇਰੁਜਗਾਰੀ ਹੱਲ ਕਰਨ ਦਾ ਕੋਈ ਕਦਮ ਨਹੀਂ ਚੱੁਕਿਆ ਜਾ ਰਿਹਾ ਸਗੋਂ ਲੋਕਾਂ ਨੰੂ ਧਰਮ ਦੇ ਆਧਾਰਤ 'ਤੇ ਲੜਾ ਕੇ ਵੰਡੀਆਂ ਪਾਈਆਂ ਜਾ ਰਹੀਆਂ ਹਨਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਹਿਟਲਰ ਸ਼ਾਹੀ ਨੀਤੀਆਂ 'ਤੇ ਚੱਲ ਰਹੀ ਹੈ। ਜਿਸ ਦੇ ਕਾਰਨ ਅੱਜ ਲੋਕਾਂ 'ਚ ਮੋਦੀ ਸਰਕਾਰ ਦਾ ਮੋਹ ਭੰਗ ਹੁੰਦਾ ਜਾ ਰਿਹਾ ਹੈ ਹੁਣੇ ਹੁਣੇ ਹੋਈਆਂ ਵਿਧਾਨ ਸਬਾ ਚੋਣਾਂ 'ਚ ਲੋਕਾਂ ਨੇ ਮੋਦੀ ਸਰਕਾਰ ਨੰੂ ਨਕਾਰ ਦਿੱਤਾ ਹੈਇਸ ਮੌਕੇ ਜੀਤ ਸਿੰਘ ਬਰਾਰੀ, ਅਖ਼ਤਰ ਅਲੀ, ਮੁਹੰਮਦ ਅਨਵਰ, ਮੁਮਤਾਜ ਖ਼ਾਨ, ਅਸ਼ਰਫ ਅਲੀ, ਮੋਹੰਮਦ ਸਲਮਿ, ਅਨਵਰ ਖਾਨ ਆਦਿ ਆਗੂ ਵੀ ਹਾਜ਼ਰ ਸਨ