ਚੱਕਲ, ਰੂਪਨਗਰ

ਜਿਲ੍ਹਾ ਖੇਡ ਅਫਸਰ ਰੂਪਨਗਰ ਰੂਪੇਸ਼ ਕੁਮਾਰ ਬੇਗੜਾ ਨੂੰ ਸਹਾਇਕ ਡਾਇਰੈਕਟਰ ਸਪੋਰਟਸ ਪੱਦ-ਉਨੱਤ ਹੋਣ ਤੇ ਸਰੀਰਕ ਸਿੱਖਿਆ ਅਧਿਆਪਕ ਅਸੋਸੀਏਸ਼ਨ ਪੰਜਾਬ ਜਿਲ੍ਹਾ ਰੂਪਨਗਰ ਵੱਲੌ ਸਨਮਾਨਿਤ ਕੀਤਾ ਗਿਆ।ਇਸ ਮੌਕੇ ਹਰਮਨਦੀਪ ਸਿੰਘ ਸੰਧੂ ਜਿਲ੍ਹਾ ਪ੍ਰਧਾਨ ਅਤੇ ਸਤਨਾਮ ਸਿੰਘ ਸੰਧੂ ਲੈਕਚਰਾਰ ਨੇ ਕਿਹਾ ਕਿ ਰੂਪੇਸ਼ ਕੁਮਾਰ ਬੇਗੜਾ ਬਹੁਤ ਮਿਲਾਪੜੇ ਸੁਭਾਅ ਦੇ ਨਾਲ ਨਾਲ ਨੇਕ-ਨੀਯਤ ਅਤੇ ਮਿਹਨਤੀ ਅਫਸਰ ਵੀ ਹਨ, ਇਸ ਨੂੰ ਦੇਖਦੇ ਹੋਏ ਮਹਿਕਮੇ ਵੱਲੋਂ ਉਨਾਂ੍ਹ ਦੀਆਂ ਸਿਵਾਵਾਂ ਮੁੱਖ ਦਫਤਰ ਚੰਡੀਗੜ੍ਹ ਵਿਖੇ ਲਈਆਂ ਜਾ ਰਹੀਆਂ ਹਨ।ਇਸ ਮੌਕੇ ਨੈਸ਼ਨਲ ਸਕੂਲ ਖੇਡਾਂ ਦੀ ਮੇਜਵਾਨੀ ਕਰਨ ਵਾਲੇ ਜਸਵਿੰਦਰ ਕੌਰ ਪਿੰ੍ਸੀਪਲ ਸਸਸ.ਸਕੂਲ ਲੜਕੇ ਰੂਪਨਗਰ, ਨਿਸ਼ਾ ਸਨਮੋਤਰਾ ਪਿੰ੍ਸੀਪਲ ਸਸਸ.ਸਕੂਲ ਮੀਆਂਪੁਰ, ਲਖਵੀਰ ਕੌਰ ਲੈਕਚਰਾਰ, ਲੜਕੇ ਰੂਪਨਗਰ , ਜਗਵਿੰਦਰ ਕੌਰ ਡੀਪੀਈ. ਲੜਕੇ ਰੂਪਨਗਰ, ਸਰਬਜੀਤ ਕੌਰ ਪੀਟੀਆਈ.ਦੁਗਰੀ, ਕੁਲਵਿੰਦਰ ਸਿੰਘ ਪੀਟੀਆਈ ਦਰਸਾ ਨੰਗਲ , ਉਧਮ ਸਿੰਘ ਪੀਟੀਆਈ ਬੱਸੀ ਗੁਜਰਾਂ ਅਤੇ ਬਲਵੀਰ ਸਿੰਘ ਪੀਟੀਆਈ ਘਨੌਲੀ ਆਦਿ ਹਾਜ਼ਰ ਸਨ।