ਚੋਰੀ ਤੋਂ ਬਾਅਦ ਸਤਲੁਜ ਦਰਿਆ ਦੇ ਕੰਢੇ ਜਾ ਕੇ ਕੀਤੇ ਸੀ ਦੋ ਵਾਰ ਫਾਇਰ

---------------------

ਪਵਨ ਕੁਮਾਰ, ਨੂਰਪੁਰਬੇਦੀ:ਨੂਰਪੁਰ ਬੇਦੀ ਪੁਲਿਸ ਨੇ ਦੋ ਨੌਜਵਾਨਾਂ ਨੂੰ ਬੱਤੀ ਬੋਰ ਦੇ ਚੋਰੀ ਹੋਏ ਰਿਵਾਲਵਰ ਦੇ ਨਾਲ ਗਿ੍ਫਤਾਰ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਬੀਤੀ 21 ਮਈ2022 ਨੂੰ ਬਾਬਾ ਬਲਦੇਵ ਸਿੰਘ ਜੋ ਕਿ ਗੁਰਦੁਆਰਾ ਸ਼ਹੀਦੀ ਬੁੰਗਾ ਬਗੀਚੀ ਸਾਹਿਬ ਅਬਿਆਣਾ ਖੁਰਦ ਦੇ ਮੁੱਖ ਸੇਵਾਦਾਰ ਨੇ, ਉਨਾਂ੍ਹ ਵੱਲੋਂ ਆਪਣੇ ਕਮਰੇ ਸਥਿਤ ਬੈੱਡ ਵਿਚੋਂ ਬੱਤੀ ਬੋਰ ਦਾ ਰਿਵਾਲਵਰ ਚੋਰੀ ਹੋਣ ਦੀ ਰਿਪੋਰਟ ਦਰਜ ਕਰਾਈ ਸੀ। ਇਸ ਸੰਬੰਧੀ ਪੁਲਿਸ ਬੀਤੇ ਲੰਬੇ ਸਮੇਂ ਤੋਂ ਆਰੋਪੀਆਂ ਦੀ ਭਾਲ ਕਰ ਰਹੀ ਸੀ। ਥਾਣਾ ਮੁਖੀ ਗੁਰਸੇਵਕ ਸਿੰਘ ਬਰਾੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰੀਪੁਰ ਚੌਕੀ ਇੰਚਾਰਜ ਸੋਹਣ ਸਿੰਘ ਤੇ ਏਐਸਆਈ ਦਰਸ਼ਨ ਸਿੰਘ ਵੱਲੋਂ ਪੁਲਸ ਪਾਰਟੀ ਦੇ ਨਾਲ ਗੁਪਤ ਸੂਚਨਾ ਦੇ ਆਧਾਰ ਤੇ ਹਰੀਪੁਰ ਚੌਕੀ ਲਾਗੇ ਨਾਕਾਬੰਦੀ ਕੀਤੀ ਸੀ। ਜਿੱਥੇ ਉਨਾਂ੍ਹ ਨੇ ਸ਼ੱਕ ਦੇ ਆਧਾਰ ਤੇ ਰਣਵੀਰ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਅਬਿਆਣਾ ਖੁਰਦ ਤੇ ਹਰਵਿੰਦਰ ਸਿੰਘ ਉਰਫ ਬਿੱਲਾ ਪੁੱਤਰ ਕਮਲ ਚੰਦ ਪਿੰਡ ਗੜਬਾਗਾਂ ਨੂੰ ਜਾਂਚ ਪੜਤਾਲ ਦੇ ਲਈ ਰੋਕਿਆ,ਤਾਂ ਉਨਾਂ੍ਹ ਕੋਲੋਂ ਚੋਰੀ ਹੋਇਆ ਰਿਵਾਲਵਰ ਬਰਾਮਦ ਹੋਇਆ। ਥਾਣਾ ਮੁਖੀ ਗੁਰਸੇਵਕ ਸਿੰਘ ਬਰਾੜ ਤੇ ਚੌਂਕੀ ਇੰਚਾਰਜ ਸੋਹਣ ਸਿੰਘ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਪਤਾ ਲੱਗਿਆ ਹੈ ਕਿ, ਰਣਵੀਰ ਸਿੰਘ ਜੋ ਕਿ ਗੁਰਦੁਆਰਾ ਸਾਹਿਬ ਵਿਖੇ ਸੇਵਾ ਕਰਦਾ ਸੀ। ਉਸ ਨੇ ਪਰਿਵਾਰ ਦਾ ਵਿਸ਼ਵਾਸ ਜਿੱਤ ਕੇ ਉਨਾਂ੍ਹ ਦੀ ਗ਼ੈਰਹਾਜ਼ਰੀ ਦੌਰਾਨ ਘਰ ਤੋਂ ਰਿਵਾਲਵਰ ਚੋਰੀ ਕਰਨ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਤੇ ਰਿਵਾਲਵਰ ਚੋਰੀ ਕਰਨ ਤੋਂ ਬਾਅਦ ਇਹ ਆਪਣੇ ਰਿਸ਼ਤੇਦਾਰ ਹਰਵਿੰਦਰ ਸਿੰਘ ਬਿੱਲਾ ਕੋਲ ਪਿੰਡ ਗੜ੍ਹਬਾਗਾ ਪਹੁੰਚਿਆ। ਉਸ ਤੋਂ ਬਾਅਦ ਇਨਾਂ੍ਹ ਨੇ ਅਲੱਗ ਅਲੱਗ ਦੋ ਵਾਰ ਸਤਲੁਜ ਦਰਿਆ ਕੰਢੇ ਜਾ ਕੇ ਰਿਵਾਲਵਰ ਵਿੱਚ ਪਏ ਰੋਂਦਾ ਦੇ ਫਾਇਰ ਵੀ ਕੀਤੇ।ਪੁਲੀਸ ਨੇ ਇਨਾਂ੍ਹ ਆਰੋਪੀਆਂ ਨੂੰ ਗਿ੍ਫਤਾਰ ਕਰ ਕੇ ਇਨਾਂ੍ਹ ਖ਼ਿਲਾਫ਼ 25-54-59 ਆਰਮਜ਼ ਐਕਟ ਚਾਰ ਸੌ ਸਤਵੰਜਾ ਤਿੱਨ ਸੌ ਅੱਸੀ ਚਾਰ ਸੌ ਗਿਆਰਾਂ ਆਈਪੀਸੀ ਤਹਿਤ ਪਰਚਾ ਦਰਜ ਕਰਕੇ ਇਨਾਂ੍ਹ ਨੂੰ ਆਨੰਦਪੁਰ ਸਾਹਿਬ ਦੀ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਿਥੋਂ ਅਦਾਲਤ ਨੇ ਇਨਾਂ੍ਹ ਦਾ ਇੱਕ ਦਿਨ ਦਾ ਰਿਮਾਂਡ ਦਿੱਤਾ ਹੈ।

ਫੋਟੋ:03ਆਰਪੀਆਰ29

ਕੈਪਸ਼ਨ: ਸੇਵਾਦਾਰ ਦੇ ਘਰੋਂ ਅਸਲਾ ਚੋਰੀ ਕਰਨ ਵਾਲੇ ਦੋ ਨੌਜਵਾਨਾਂ ਨੂੰ ਪੁਲਿਸ ਨੇ ਕੀਤਾ ਗਿ੍ਫ਼ਤਾਰ