ਲਖਵੀਰ ਖਾਂਬੜਾ, ਰੂਪਨਗਰ : ਸਿਵਲ ਸਰਜਨ, ਰੂਪਨਗਰ ਡਾ. ਪਰਮਿੰਦਰ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪੱਧਰੀ ਵਿਸ਼ਵ ਦਿਲ ਦਿਵਸ ਜਾਗਰੂਕਤਾ ਸੈਮੀਨਾਰ ਅਤੇ ਚਾਰਟ ਮੇਕਿੰਗ ਮੁਕਾਬਲਿਆਂ ਦਾ ਆਯੋਜਨ ਜ਼ਿਲ੍ਹਾ ਟੇ੍ਨਿੰਗ ਸੈਂਟਰ ਦਫਤਰ ਸਿਵਲ ਸਰਜਨ ਰੂਪਨਗਰ ਵਿਖੇ ਯੂਜ਼ ਹਾਰਟ ਫਾਰ ਐਵਰੀ ਹਾਰਟ ਦੇ ਥੀਮ ਤਹਿਤ ਕੀਤਾ ਗਿਆ, ਜਿਸ ਵਿੱਚ ਨਰਸਿੰਗ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਭਾਗ ਲਿਆ ਗਿਆ। ਅੱਜ ਦੇ ਇਸ ਜਿਲ੍ਹਾ ਪੱਧਰੀ ਪੋ੍ਗਰਾਮ ਵਿੱਚ ਬੋਲਦਿਆ ਡਾ: ਪਰਮਿੰਦਰ ਕੁਮਾਰ ਸਿਵਲ ਸਰਜਨ, ਰੂਪਨਗਰ ਨੇ ਦੱਸਿਆ ਕਿ ਲੰਬੇ ਸਮੇਂ ਤੱਕ ਜਿਉਦੇ ਰਹਿਣ ਲਈ ਸਾਡੇ ਦਿਲ ਦਾ ਤੰਦਰੁਸਤ ਰਹਿਣਾ ਜਰੂਰੀ ਹੈ। ਗੋਲਡਨ 80 ਦਾ ਰੂਲ ਅਪਣਾਉਂਦੇ ਹੋਏ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਸਾਡਾ ਹਾਰਟ ਰੇਟ 80 ਬੀਟ ਪ੍ਰਤੀ ਮਿੰਟ ਹੋਵੇ, ਹੇਠਲਾ ਬਲੱਡ ਪ੍ਰਰੈਸ਼ਰ 80 ਹੋਵੇ, ਖਾਲੀ ਪੇਟ ਸ਼ੂਗਰ ਦਾ ਪੱਧਰ 80 ਹੋਵੇ, ਕਮਰ 80 ਸੈਂਟੀਮੀਟਰ ਤੋਂ ਵੱਧ ਨਾ ਹੋਵੇ, ਐੱਚਡੀਐੱਲ ਕੈਲੋਸਟਰ ਲੈਵਲ 80 ਤੋਂ ਵੱਧ ਨਾ ਹੋਵੇ, 2 ਮਿੰਟ ਬਰਿਸਕ ਵਾਕ ਹੋਵੇ ਅਤੇ ਕੁੱਲ ਕੈਲੋਸਟਰਲ ਲੈਵਲ 80.2 ਹੋਵੇ ਤਾਂ ਅਸੀਂ ਲੰਬੇ ਸਮੇ ਤੱਕ ਤਕਰੀਬਨ 80 ਸਾਲ ਤੱਕ ਜਿਊਂਦੇ ਰਹਿ ਸਕਦੇ ਹਾਂ। ਸਿਵਲ ਸਰਜਨ ਨੇ ਦੱਸਿਆ ਕਿ ਸਾਡੀਆਂ ਖਾਣ ਪੀਣ ਦੀਆਂ ਆਈਆਂ ਵੱਡੀਆਂ ਤਬਦੀਲੀਆਂ ਕਾਰਣ ਹੁਣ ਦਿਨ ਪਰ ਦਿਨ ਦਿਲ ਦੇ ਰੋਗਾਂ ਦੇ ਪੀੜਤ ਮਰੀਜ਼ਾ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਦਿਲ ਦੇ ਮਾਹਿਰ ਡਾਕਟਰਾਂ ਦਾ ਕਹਿਣਾ ਹੈ ਕਿ ਹੁਣ ਦੇਖਣ ਵਿੱਚ ਆਇਆ ਹੈ ਕਿ ਨੋਜਵਾਨ ਵਿੱਚ ਦਿਲ ਦੀਆਂ ਬਿਮਾਰੀਆਂ ਬੜੀ ਤੇਜੀ ਨਾਲ ਵੱਧ ਰਹੀਆਂ ਹਨ, ਜੋ ਕਿ ਸਾਡੇ ਲਈ ਚਿੰਤਾ ਦਾ ਵਿਸ਼ਾ ਹੈ। ਇਸ ਲਈ ਜਰੂਰਤ ਹੈ ਕਿ ਅਸੀਂ ਘੱਟ ਚਰਬੀ ਵਾਲੇ ਖਾਣੇ ਦੀ ਵਰਤੋਂ ਕਰੀਏ, ਸੰਤੁਲਿਤ ਖੁਰਾਕ ਦਾ ਇਸਤੇਮਾਲ ਕਰੀਏ, ਤਲੇ ਹੋਏ ਭੋਜਨ ਤੋਂ ਪ੍ਰਹੇਜ ਕਰੀਏ ਅਤੇ ਤੰਬਾਕੂ ਦੇੇੇ ਸੇਵਨ ਕਰਨ ਤੋ ਪ੍ਰਹੇਜ ਕੀਤਾ ਜਾਵੇ। ਮੋਜੂਦਾ ਸਥਿਤੀ ਬਾਰੇ ਚਰਚਾ ਕਰਦਿਆਂ ਉਨਾਂ ਦੱਸਿਆ ਕਿ ਇਸ ਵੇਲੇ ਸ਼ਹਿਰੀ ਅਬਾਦੀ ਵਿੱਚ 14¸15 ਫੀਸਦੀ, ਪੇਂਡੂ ਅਬਾਦੀ ਵਿੱਚ 8,9 ਫੀਸਦੀ ਲੋਕ ਦਿਲ ਦੀਆਂ ਬਿਮਾਰੀਆਂ ਨਾਲ ਪੀੜਤ ਹਨ। ਸਾਡੇ ਦੇਸ਼ ਵਿੱਚ ਹਰ ਸਾਲ 20 ਲੱਖ ਵਿਆਕਤੀਆਂ ਨੂੰ ਦਿਲ ਦੇ ਦੌਰੇ ਪੈਦੇ ਹਨ। ਭਾਰਤ ਵਿੱਚ ਹਰ 33 ਸੈਕਿੰਟ ਦੇ ਬਾਅਦ ਦਿਲ ਦੀ ਬਿਮਾਰੀ ਤੋਂ ਪੀੜਤ ਇੱਕ ਮਰੀਜ਼ ਦੀ ਮੌਤ ਹੋ ਜਾਂਦੀ ਹੈ। ਇਨਾਂ੍ਹ ਵਿੱਚੋ 25 ਫੀਸਦੀ ਮੌਤਾਂ ਦੀ ਉਮਰ 25 ਤੋਂ 29 ਸਾਲ ਦੇ ਵਿਚਕਾਰ ਪਾਈ ਗਈ ਹੈ। ਵਿਸ਼ਵ ਵਿੱਚ ਹਰ ਸਾਲ ਤਕਰੀਬਨ 17 ਮਿਲੀਅਨ ਲੋਕ ਦਿਲ ਦੀਆਂ ਬੀਮਾਰੀਆਂ ਕਾਰਨ ਆਪਣੀ ਜਾਨ ਗਵਾ ਬੈਠਦੇ ਹਨ। ਵਿਸ਼ਵ ਦਿਲ ਦਿਵਸ ਮਨਾਉਣ ਦਾ ਮੁੱਖ ਮਕਸਦ ਸਾਲ 2025 ਤੱਕ ਦਿਲ ਦੀਆਂ ਬੀਮਾਰੀਆਂ ਸੰਬੰਧੀ ਲੋਕਾਂ ਨੂੰ ਜਾਗਰੂਕ ਕਰਕੇ ਪੀੜਿਤਾਂ ਦੀ ਗਿਣਤੀ 25 ਪ੍ਰਤੀਸ਼ਤ ਤੱਕ ਘਟਾਉਣ ਦਾ ਹੈ। ਇਸ ਮੌਕੇ ਬੋਲਦਿਆਂ ਮੈਡੀਕਲ ਸਪੈਸ਼ਲਿਸਟ ਡਾ. ਰਜੀਵ ਅਗਰਵਾਲ ਨੇ ਦੱਸਿਆ ਕਿ ਜਿਆਦਾ ਕੈਲਸਟਰੋਲ ਅਤੇ ਮੋਟਾਪਾ ਸਿਹਤ ਲਈ ਹਾਨੀ ਕਾਰਕ ਹੁੰਦੇ ਹਨ। ਇਸ ਲਈ ਇਨਾਂ੍ਹ ਉਪਰ ਕਾਬੂ ਰੱਖਣਾ ਚਾਹੀਦਾ ਹੈ। ਸੂਗਰ ਅਤੇ ਮਾਨਸਿਕ ਤਨਾਓ ਦਿਲ ਦੀਆਂ ਬਿਮਾਰੀਆਂ ਨੂੰ ਜਨਮ ਦਿੰਦੇ ਹਨ। ਇਸ ਲਈ ਮਿੱਠਾ, ਲੂਣ,ਤਲੀਆਂ ਚੀਜਾਂ ਅਤੇ ਡੱਬਾ ਬੰਦ ਖਾਦ ਪਦਾਰਥਾਂ ਦਾ ਘੱਟੋ ਘੱਟ ਸੇਵਨ ਕਰਨਾ ਚਾਹੀਦਾ ਹੈ, ਰੋਜਾਨੇ ਖਾਣੇ ਵਿੱਚ ਫਲ ਅਤੇ ਹਰੀਆਂ ਸਬਜੀਆਂ ਨੂੰ ਸਾਮਲ ਕਰਨਾ ਚਾਹੀਦਾ ਹੈ, ਨੇੜੇ ਤੇੜੇ ਜਾਣ ਲਈ ਪੈਦਲ ਜਾਂ ਸਾਈਕਲ ਦੀ ਵਰਤੋ ਕਰਨੀ ਚਾਹੀਦੀ ਹੈ ਤਾਂ ਜੋ ਸਰੀਰ ਤੰਦਰੁਸਤ ਰਹੇ ਅਤੇ ਤੰਦਰੁਸਤ ਸਰੀਰ ਅੰਦਰ ਹੀ ਤੰਦਰੁਸਤ ਦਿਲ ਹੁੰਦਾ ਹੈ। ਇਸ ਮੌਕੇ ਐਸ.ਐਮ.ਓ. ਸਿਵਲ ਹਸਪਤਾਲ ਰੂਪਨਗਰ ਡਾ. ਤਰਸੇਮ ਸਿੰਘ ਅਤੇ ਜਿਲ੍ਹਾ ਟੀਕਾਕਰਨ ਅਫਸਰ ਡਾ. ਕੁਲਦੀਪ ਸਿੰਘ ਨੇ ਵੀ ਦਿਲ ਦਿਵਸ ਮੋਕੇ ਆਪਣੇ ਵਿਚਾਰ ਸਾਂਝੇ ਕੀਤੇ।

ਫੋਟੋ:29ਆਰਪੀਆਰ19

ਕੈਪਸ਼ਨ:“ਵਿਸ਼ਵ ਦਿਲ ਦਿਵਸ”ਮੌਕੇ ਲਗਾਈ ਪ੍ਰਦਰਸ਼ਨੀ ਦਾ ਮੁਆਇਨਾਂ ਕਰਦੇ ਹੋਏ ਸਿਵਲ ਸਰਜਨ ਤੇ ਹੋਰ ਅਧਿਕਾਰੀ