ਭਟੋਆ, ਮੋਰਿੰਡਾ : ਮੋਰਿੰਡਾ ਦੇ ਰੇਲਵੇ ਫਾਟਕਾਂ ਂਤੇ ਬਣੇ ਅੰਡਰਬਿ੍ਜ ਵਿਚ ਜਮ੍ਹਾਂ ਹੁੰਦੇ ਬਰਸਾਤੀ ਪਾਣੀ ਨੂੰ ਰੋਕਣ ਲਈ ਬਣਾਇਆ ਗਿਆ ਰੈਂਪ ਉੱਚਾ ਹੋਣ ਕਾਰਨ ਵਾਹਨ ਚਾਲਕਾਂ ਲਈ ਮੁਸੀਬਤ ਦਾ ਕਾਰਨ ਬਣਿਆ ਹੋਇਆ, ਹੁਣ ਤਕ ਡੇਢ ਦਰਜਨ ਤੋਂ ਵੱਧ ਗੱਡੀਆਂ ਦਾ ਇਸ ਉੱਚੇ ਰੈਪ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ ਪਰ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਵੱਲੋਂ ਇਸ ਰੈਂਪ ਨੂੰ ਠੀਕ ਕਰਨ ਤੋਂ ਟਾਲ ਮਟੋਲ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਬਕਾ ਕੌਂਸਲਰ ਜਗਪਾਲ ਸਿੰਘ ਜੌਲੀ, ਨੰਬਰਦਾਰ ਜਗਵਿੰਦਰ ਸਿੰਘ ਪੰਮੀ, ਯੂਥ ਆਗੂ ਅਮਰਿੰਦਰ ਸਿੰਘ ਹੈਲੀ, ਸਾਬਕਾ ਚੇਅਰਮੈਨ ਜਸਵਿੰਦਰ ਸਿੰਘ ਛੋਟੂ ਅਤੇ ਕੌਂਸਲਰ ਅੰਮਿ੍ਤਪਾਲ ਸਿੰਘ ਖੱਟੜਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਰੇਲਵੇ ਵਿਭਾਗ ਦੇ ਸਹਿਯੋਗ ਨਾਲ 22 ਕਰੋੜ ਰੁਪਏ ਦੀ ਲਾਗਤ ਨਾਲ ਇਹ ਅੰਡਰਬਿ੍ਜ ਬਣਾ ਕੇ ਇੱਥੇ ਲੱਗਦੇ ਰੇਲਵੇ ਫਾਟਕਾਂ ਕਾਰਨ ਘੰਟਿਆਂਬੱਧੀ ਜਾਮ ਹੁੰਦੀ ਟਰੈਫਿਕ ਨੂੰ ਸਚਾਰੂ ਰੂਪ ਵਿੱਚ ਚਾਲੂ ਰੱਖਣ ਦਾ ਉਪਰਾਲਾ ਕੀਤਾ ਸੀ ਪਰ ਬਰਸਾਤ ਦੇ ਦਿਨਾਂ ਵਿਚ ਇਸ ਅੰਡਰਬਿ੍ਜ ਹੇਠ ਖੜ੍ਹਦੇ ਪਾਣੀ ਵਿੱਚ ਫਸਦੀਆਂ ਗੱਡੀਆਂ ਕਾਰਨ ਅਧਿਕਾਰੀਆਂ ਨੇ ਬੱਸ ਸਟੈਂਡ ਵਾਲੇ ਪਾਸੇ ਇਕ ਉੱਚਾ ਰੈਂਪ ਬਣਾ ਦਿੱਤਾ ਤਾਂ ਕਿ ਬੱਸ ਅੱਡੇ ਦਾ ਪਾਣੀ ਅੰਡਰਬਿ੍ਜ ਹੇਠਾਂ ਨਾ ਜਾਵੇ।

ਉਕਤ ਆਗੂਆਂ ਅਨੁਸਾਰ ਅਧਿਕਾਰੀਆਂ ਵੱਲੋਂ ਇਹ ਰੈਂਪ ਏਨਾ ਉੱਚਾ ਬਣਾਇਆ ਗਿਆ ਹੈ ਕਿ ਹੁਣ ਤੱਕ ਇਸ ਰੈਂਪ ਕਾਰਨ 17 ਗੱਡੀਆਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਚੁੱਕਿਆ ਹੈ ਪਰੰਤੂ ਅਧਿਕਾਰੀ ਇਸ ਰੈਂਪ ਨੂੰ ਠੀਕ ਕਰਨ ਪ੍ਰਤੀ ਟੱਸ ਤੋਂ ਮੱਸ ਨਹੀਂ ਹੋ ਰਹੇ। ਇਸ ਮੌਕੇ ਖਰਾਬ ਹੋਈਆਂ ਗੱਡੀਆਂ ਦੇ ਡਰਾਈਵਰਾਂ ਨੇ ਦੱਸਿਆ ਕਿ ਰੈਂਪ ਉੱਚਾ ਹੋਣ ਕਾਰਨ ਉਨਾਂ੍ਹ ਦੀਆਂ ਗੱਡੀਆਂ ਦੀਆਂ ਕਮਾਣੀਆਂ ਦੇ ਪਟੇ ਟੁੱਟ ਗਏ ਅਤੇ ਇੱਕ ਦਾ ਟਾਇਰ ਵੀ ਫੱਟ ਗਿਆ। ਉਕਤ ਆਗੂਆਂ ਨੇ ਦੱਸਿਆ ਕਿ ਰੱਖੜੀ ਦਾ ਤਿਉਹਾਰ ਹੋਣ ਕਾਰਨ ਇਸ ਰੈਂਪ ਦੀ ਵਜ੍ਹਾ ਕਾਰਨ ਇੱਥੇ ਤਿੰਨ ਗੱਡੀਆਂ ਇਕੋ ਸਮੇਂ ਖ਼ਰਾਬ ਹੋ ਗਈਆਂ, ਜਿਨਾਂ੍ਹ ਨੂੰ ਦੋ ਹਾਈਡ੍ਰਾਲਿਕ ਮਸ਼ੀਨਾਂ ਦੀ ਮੱਦਦ ਨਾਲ ਬਾਹਰ ਕੱਿਢਆ ਗਿਆ।

ਇਨਾਂ੍ਹ ਗੱਡੀਆਂ ਦੇ ਖ਼ਰਾਬ ਹੋਣ ਕਾਰਨ ਜਿੱਥੇ ਗੱਡੀ ਮਾਲਕਾਂ ਦਾ ਲੱਖਾਂ ਰੁਪਿਆਂ ਦਾ ਨੁਕਸਾਨ ਹੋਇਆ ਹੈ, ਉੱਥੇ ਹੀ ਰੱਖੜੀ ਦਾ ਤਿਉਹਾਰ ਹੋਣ ਕਾਰਨ ਭੀੜ ਭੜੱਕਾ ਹੋਣ ਕਰਕੇ ਇਸ ਅੰਡਰਬਿ੍ਜ ਦੇ ਦੋਨੋਂ ਪਾਸੇ ਜਾਮ ਵਾਲੀ ਸਥਿਤੀ ਬਣੀ ਰਹੀ , ਜਿਸ ਕਾਰਨ ਲੋਕਾਂ ਨੂੰ ਬਦਲਵੇਂ ਰਸਤਿਆਂ ਰਾਹੀਂ ਆਪੋ ਆਪਣੀਆਂ ਮੰਜਲਾਂ ਤੇ ਜਾਣ ਲਈ ਮਜਬੂਰ ਹੋਣਾ ਪਿਆ। ਉਕਤ ਆਗੂਆਂ ਨੇ ਦੱਸਿਆ ਕਿ ਉਹ ਇਸ ਮਸਲੇ ਸਬੰਧੀ ਕਈ ਵਾਰੀ ਹਲਕਾ ਵਿਧਾਇਕ, ਨੈਸ਼ਨਲ ਹਾਈਵੇ, ਪੀ ਡਬਲਿਊ ਡੀ ਪੰਜਾਬ ਦੇ ਅਧਿਕਾਰੀਆਂ ਸਮੇਤ ਐੱਸਡੀਐੱਮ ਮੋਰਿੰਡਾ , ਕਾਰਜਸਾਧਕ ਅਧਿਕਾਰੀ ਮੋਰਿੰਡਾ ਨੂੰ ਇਸ ਰੈਂਪ ਨੂੰ ਠੀਕ ਕਰਨ ਸਬੰਧੀ ਗੁਹਾਰ ਲਗਾ ਚੁੱਕੇ ਹਨ ਪੰ੍ਤੂ ਸਮੁੱਚੀ ਅਫ਼ਸਰਸ਼ਾਹੀ ਨੇ ਚੁੱਪੀ ਧਾਰੀ ਹੋਈ ਹੈ । ਉਧਰ ਇਸ ਸੰਬੰਧੀ ਜਦੋਂ ਨੈਸ਼ਨਲ ਹਾਈਵੇ ਦੇ ਐਸਡੀਓ ਮਨਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨਾਂ੍ਹ ਕਿਹਾ ਕਿ ਉਹ ਕੱਲ ਹੀ ਇਸ ਰੈਂਪ ਨੂੰ ਠੀਕ ਕਰਵਾ ਦੇਣਗੇ।