ਸਟਾਫ਼ ਰਿਪੋਟਰ, ਰੂਪਨਗਰ : ਭਾਰਤ ਦੀ 75ਵੀ ਆਜ਼ਾਦੀ ਦਿਵਸ ਮੌਕੇ ਆਲ ਇੰਡੀਆ ਕਾਂਗਰਸ ਕਮੇਟੀ ਵੱਲੋ ਪੂਰੇ ਦੇਸ਼ ਭਰ ਵਿੱਚ ਤਿਰੰਗਾ ਯਾਤਰਾ ਕੱਢੀ ਜਾ ਰਹੀ ਹੈ। ਜਿਸ ਦੇ ਮੱਦੇਨਜ਼ਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਿਢੱਲੋਂ ਦੀ ਅਗਵਾਈ ਹੇਠ ਰੋਪੜ ਸ਼ਹਿਰ ਦੇ ਪੁਲ ਬਾਜ਼ਾਰ ਤੋਂ ਸਵੇਰੇ ਸਾਢੇ 10 ਵਜੇ ਤਿਰੰਗਾ ਯਾਤਰਾ ਕੱਢੀ ਜਾ ਰਹੀ ਹੈ।

ਇਸ ਮੌਕੇ ਬਰਿੰਦਰ ਸਿੰਘ ਿਢੱਲੋਂ ਨੇ ਗੱਲਬਾਤ ਦੌਰਾਨ ਕਿਹਾ ਕਿ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਮਜ਼ਬੂਤੀ ਲਈ ਸਮੂਹ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਆਜ਼ਾਦੀ ਦੇ ਇਸ ਮਹਾਉਤਸਵ ਵਿੱਚ ਸ਼ਾਮਿਲ ਹੋਣ ਅਤੇ ਭਾਈਚਾਰੇ ਦੀ ਨੀਂਹ ਨੂੰ ਮਜ਼ਬੂਤ ਕਰਨ।