ਪੱਤਰ ਪੇ੍ਰਰਕ, ਬੇਲਾ :

ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੇ ਖ਼ਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੰਡ ਸਾਹਿਬ ਵਿਖੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ ਗਿਆ। ਇਸ ਮੌਕੇ ਡੀਪੀਈ. ਜਸਵੰਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲ ਵਿਖੇ ਸਵੇਰ ਦੀ ਸਭਾ ਦੌਰਾਨ ਵੱਖ-ਵੱਖ ਜਮਾਤਾਂ ਦੇ ਬੱਚਿਆਂ ਨੇ ਸਰਦਾਰ ਭਗਤ ਸਿੰਘ ਜੀ ਦੇ ਜੀਵਨ ਉੱਤੇ ਲੇਖ ਅਤੇ ਕਵਿਤਾਵਾਂ ਪੜ੍ਹੀਆਂ, ਉਨਾਂ੍ਹ ਦੱਸਿਆ ਕਿ ਕਿਰਨਦੀਪ ਕੌਰ ਜਮਾਤ ਗਿਆਰਵੀਂ (ਕਾਮਰਸ) ਨੇ ਭਗਤ ਸਿੰਘ ਜੀ ਦੇ ਜੀਵਨ ਉੱਤੇ ਬਹੁਤ ਹੀ ਪ੍ਰਭਾਵਸ਼ਾਲੀ ਲੇਖ ਪੜਿ੍ਹਆ। ਇਸ ਤੋਂ ਇਲਾਵਾ ਸਿਮਰਨ ਕੌਰ ਜਮਾਤ ਸੱਤਵੀ ਨੇ 'ਨਹੀਂ ਪਰਵਾਹ ਮੈਨੂੰ ਫਾਂਸੀ ਦੀ' ਕਵਿਤਾ, ਜਸਮੀਨ ਕੋਰ ਜਮਾਤ ਅੱਠਵੀਂ ਨੇ 'ਝੰਡੇ ਆਜ਼ਾਦੀ ਦੇ' ਕਵਿਤਾ ਅਤੇ ਕਿਰਨਦੀਪ ਕੌਰ ਜਮਾਤ-7ਵੀਂ ਨੇ 'ਤੇਰੇ ਪੰਜਾਬ ਦੀਆਂ ਤਲਵਾਰਾਂ ਸੁੱਤੀਆਂ' ਆਦਿ ਕਵਿਤਾਵਾਂ ਪੜ੍ਹ ਕੇ ਸਰੋਤਿਆਂ ਦੀ ਵਾਹ-ਵਾਹ ਲੁੱਟੀ। ਅੰਤ ਵਿੱਚ ਸੰਸਥਾ ਦੇ ਪਿੰ੍ਸੀਪਲ ਨਵਲੀਨ ਕੌਰ ਨੇ ਬੱਚਿਆਂ ਨੂੰ ਸੰਬੋਧਤ ਹੁੰਦਿਆਂ ਕਿਹਾ ਇਹ ਜੋ ਆਜ਼ਾਦੀ ਅਸੀਂ ਮਾਣ ਰਹੇ ਹਾਂ ਉਹ ਸਾਨੂੰ ਸਰਦਾਰ ਭਗਤ ਸਿੰਘ ਜਿਹੇ ਸ਼ਹੀਦਾਂ ਦੀਆਂ ਸ਼ਹਾਦਤਾਂ ਦੇ ਕਾਰਨ ਹੀ ਨਸੀਬ ਹੋਈ ਹੈ, ਇਸ ਲਈ ਸਾਨੂੰ ਉਨਾਂ੍ਹ ਸ਼ਹੀਦਾਂ ਦੇ ਪਾਏ ਪੂਰਨਿਆਂ 'ਤੇ ਚਲ ਕੇ ਆਪਣਾ ਜੀਵਨ ਬਤੀਤ ਕਰਨਾ ਚਾਹੀਦਾ ਹੈ ਤੇ ਉਨਾਂ੍ਹ ਸ਼ਹੀਦਾਂ ਦੀਆਂ ਸਿੱਖਿਆਵਾਂ ਨੂੰ ਕਦੇ ਵੀ ਵਿਸਾਰਨਾ ਨਹੀਂ ਚਾਹੀਦਾ , ਇਸ ਸਮੇਂ ਸਮੂਹ ਸਟਾਫ ਤੇ ਬੱਚੇ ਹਾਜ਼ਰ ਸਨ।