ਪਵਨ ਕੁਮਾਰ ਨੂਰਪੁਰ ਬੇਦੀ :ਸਤਿਗੁਰੂ ਪੈਟਰੋਲ ਪੰਪ ਨੇੜੇ ਤਹਿਸੀਲ ਕੰਪਲੈਕਸ ਨੂਰਪੁਰ ਬੇਦੀ ਵਿਖੇ ਸੀ.ਐਨ.ਜੀ.ਗੈਸ ਸਬੰਧੀ ਵਿਸ਼ਾਲ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ। ਜਾਣਕਾਰੀ ਦਿੰਦਿਆਂ ਪੈਟਰੋਲ ਪੰਪ ਦੇ ਮਾਲਕ ਓਂਕਾਰ ਨਾਥ ਨੇ ਦੱਸਿਆ ਕਿ ਇਸ ਮੇਲੇ ਦੌਰਾਨ ਭਾਰਤ ਪੈਟਰੋਲੀਅਮ ਵਲੋਂ ਇੰਜੀਨੀਅਰ ਵਿਰਾਟ ਆਨੰਦ ਅਤੇ ਇੰਜੀਨਿਅਰ ਅਕਿੰਤ ਬਾਲੀ ਨੇ ਸੀ.ਐਨ.ਜੀ.ਗੈਸ ਕਿੱਟ ਲਾਉਣ ਸਬੰਧੀ ਇਲਾਕੇ ਦੇ ਲੋਕਾਂ ਨੂੰ ਜਾਣਕਾਰੀ ਦਿੱਤੀ। ਉਨਾਂ ਦੱਸਿਆ ਕਿ ਆਏ ਹੋਏ ਲੋਕਾ ਨੇ ਆਪਣੀ ਗੱਡੀ 'ਚ ਕਿਹੜੀ ਕਿੱਟ ਲੱਗਵਾਉਣੀ ਚਾਹੀਦੀ ਹੈ ਉਸ ਸਬੰਧੀ ਭਰਪੂਰ ਜਾਣਕਾਰੀ ਲਈ ਤੇ ਸੀਐਨਜੀ. ਗੈਸ ਬਾਰੇ ਜਾਣਕਾਰੀ ਪ੍ਰਰਾਪਤ ਕੀਤੀ । ਉਨਾਂ ਦੱਸਿਆ ਕਿ ਇਸ ਦੌਰਾਨ ਭਾਰਤ ਪੈਟਰੋਲੀਅਮ ਦੇ ਇੰਜੀਨਿਅਰਾਂ ਨੇ ਹਰ ਗੱਡੀ 'ਚ ਨਵੀਂ ਸੀਐਨਜੀ ਕਿੱਟ, ਕਨਵਰਟ ਕਿੱਟ, ਚਾਰਜ, ਨਵੀਂ ਦਰ ਅਤੇ ਲਾਗਤ, ਲਾਭ, ਅੌਸਤ ਆਦਿ ਦੀ ਜਾਣਕਾਰੀ ਦਿੱਤੀ । ਜਿਸ ਦਾ ਇਲਾਕੇ ਦੇ ਲੋਕਾਂ ਨੇ ਕਾਫੀ ਲਾਹਾ ਲਿਆ ।

ਫੋਟੋ -13 ਆਰਪੀਆਰ 26

ਕੈਪਸ਼ਨ : ਸਤਗੁਰੂ ਪੈਟਰੋਲ ਪੰਪ 'ਚ ਸੀਐਨਜੀ ਸਬੰਧੀ ਜਾਗਰੂਕਤਾ ਕੈਂਪ ਦੌਰਾਨ ਆਏ ਹੋਏ ਮਹਿਮਾਨ