ਸੁਰਿੰਦਰ ਸੋਨੀ,ਸ੍ਰੀ ਅਨੰਦਪੁਰ ਸਾਹਿਬ:

ਬੀਤੀ ਦੇਰ ਰਾਤ ਨਜ਼ਦੀਕੀ ਪਿੰਡ ਬਹਿਲੂ ਵਿਖੇ ਪਸ਼ੂਆਂ ਦੇ ਵਾੜੇ ਨੂੰ ਭਿਆਨਕ ਅੱਗ ਲੱਗ ਗਈ। ਜਿਸ ਦੇ ਕਾਰਨ ਤੂੜੀ ਸੜ੍ਹ ਗਈ ਤੇ ਡੰਗਰਾਂ ਨੂੰ ਨੁਕਸਾਨ ਪੁੱਜਿਆ। ਪਿੰਡ ਵਾਸੀਆਂ ਨੇ ਅੱਗ ਨੂੰ ਬੁਝਾਉਣ ਦੀ ਕੋਸ਼ਸ਼ਿ ਕੀਤੀ ਤੇ ਪਰ ਫਾਇਰ ਬਿ੍ਗੇਡ ਨੇ ਹੀ ਅੱਗ ਤੇ ਕਾਬੂ ਪਾਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਵੀਰ ਸਿੰਘ ਨੇ ਦੱਸਿਆ ਕਿ ਉਸ ਨੇ ਬੜੀ ਮੁਸ਼ਕਲ ਨਾਲ ਤੂੜੀ ਇਕੱਠੀ ਕੀਤੀ ਸੀ ਜੋ ਕਿ ਅੱਗ ਲੱਗਣ ਕਾਰਨ ਸੜ੍ਹ ਗਈ। ਇਸ ਤੋਂ ਇਲਾਵਾ ਕੁੱਝ ਪਸ਼ੂ ਵੀ ਸੜ੍ਹ ਗਏ। ਬਲਵੀਰ ਸਿੰਘ ਅੰਗਹੀਣ ਵਿਅਕਤੀ ਹੈ। ਜਿਸ ਦੇ ਪਰਿਵਾਰ ਦਾ ਗੁਜ਼ਾਰਾ ਬਹੁਤ ਅੌਖਾ ਚੱਲ ਰਿਹਾ ਹੈ। ਉਸ ਨੇ ਸਰਕਾਰ, ਪ੍ਰਸ਼ਾਸਨ ਸਮੇਤ ਹੋਰ ਦਾਨੀ ਸੱਜਣਾਂ ਅੱਗੇ ਗੁਹਾਰ ਲਗਾਈ ਕਿ ਉਸ ਦੀ ਆਰਥਿਕ ਸਹਾਇਤਾ ਕੀਤੀ ਜਾਵੇ।

ਫੋਟੋ:28ਆਰਪੀਆਰ06

ਕੈਪਸ਼ਨ:ਪਿੰਡ ਬਹਿਲੂ ਵਿਖੇ ਅੱਗ ਲੱਗਣ ਉਪਰੰਤ ਪਸ਼ੂਆਂ ਦੇ ਵਾੜੇ ਦੀ ਤਸਵੀਰ