ਸੇਵਾ ਸਿੰਘ, ਸ੍ਰੀ ਅਨੰਦਪੁਰ ਸਾਹਿਬ:ਅੱਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਿੱਖ ਜਥੇਬੰਦੀਆਂ ਦੀ ਮੀਟਿੰਗ ਹੋਈ ਜਿਸ ਵਿੱਚ ਪੰਜਾ ਸਾਹਿਬ ਸਾਕੇ ਦਾ ਦਿਵਸ ਮਨਾਉਣ ਲਈ ਇਲਾਕਾ ਵਾਸੀਆਂ ਨੂੰ ਸਹਿਯੋਗ ਦੀ ਅਪੀਲ ਕੀਤੀ ਗਈ। ਇਸ ਸਬੰਧ ਵਿਚ ਗੱਲ ਕਰਦਿਆਂ ਉੱਘੇ ਸਮਾਜ ਸੇਵੀ ਮਨਜਿੰਦਰ ਬਰਾੜ ਅਤੇ ਜਥੇਦਾਰ ਸੰਤੋਖ ਸਿੰਘ ਨੇ ਕਿਹਾ ਕਿ ਪੰਜਾ ਸਾਹਿਬ ਸਾਕੇ ਦੇ ਸ਼ਹੀਦ ਭਾਈ ਕਰਮ ਸਿੰਘ ਜੋ ਸ੍ਰੀ ਅਨੰਦਪੁਰ ਸਾਹਿਬ ਦੇ ਵਾਸੀ ਸਨ ਤੇ ਉਹ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮਹੰਤ ਸਨ, ਦਾ ਜੀਵਨ ਬੜਾ ਉੱਚਾ ਸੁੱਚਾ ਅਤੇ ਧਰਮ ਦੇ ਪ੍ਰਤੀ ਤਿਆਗ ਵਾਲਾ ਸੀ। ਉਨਾਂ੍ਹ ਨੇ ਆਪ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀਆਂ ਚਾਬੀਆਂ ਪੰਥ ਦੇ ਹਵਾਲੇ ਕੀਤੀਆਂ ਤਾਂ ਜੋ ਗੁਰਦੁਆਰਾ ਪ੍ਰਬੰਧਕ ਕਮੇਟੀ ਉਸਾਰੂ ਢੰਗ ਨਾਲ ਧਰਮ ਦਾ ਕੰਮ ਚਲਾ ਸਕੇ। ਉਸ ਤੋਂ ਬਾਅਦ ਉਹ ਸਿੱਖ ਸੰਗਤਾਂ ਦੀ ਸੇਵਾ ਕਰਦੇ ਅਤੇ ਕਿਉਂਕਿ ਅਤੇ ਸੰਗਤਾਂ ਨੂੰ ਕੀਰਤਨ ਰਾਹੀਂ ਵੀ ਨਿਹਾਲ ਕਰਦੇ ਸਨ। ਉਹਨਾਂ ਨੇ ਗੁਰਦੁਆਰਾ ਸੁਧਾਰ ਲਹਿਰ ਵਿਚ ਬਹੁਤ ਵੱਡਾ ਯੋਗਦਾਨ ਪਾਇਆ। ਗੁਰਦੁਆਰਾ ਸੁਧਾਰ ਲਹਿਰ ਦੌਰਾਨ ਜਦੋਂ ਅੰਗਰੇਜ਼ ਸਰਕਾਰ ਵੱਲੋਂ ਗਿ੍ਫ਼ਤਾਰ ਕੀਤੀਆਂ ਸੰਗਤਾਂ ਨੂੰ ਰੇਲਾਂ ਰਾਹੀਂ ਜੇਲਾਂ੍ਹ ਵਿਚ ਲਿਜਾਇਆ ਜਾ ਰਿਹਾ ਸੀ ਤਾਂ ਇਸ ਬਾਰੇ ਜਦੋਂ ਉਨਾਂ੍ਹ ਨੂੰ ਪਤਾ ਲੱਗਿਆ ਕਿ ਸੰਗਤ ਬਿਨਾਂ ਪ੍ਰਸ਼ਾਦੇ ਤੋਂ ਭੁੱਖੀ ਹੀ ਰੇਲਾਂ ਦੇ ਰਾਹੀਂ ਲਿਜਾਇਆ ਜਾ ਰਿਹਾ ਹੈ ਉਹਨਾਂ ਭੁੱਖੇ ਭਾਣੇ ਸਿੰਘਾਂ ਨੂੰ ਪ੍ਰਸ਼ਾਦਾ ਛਕਾਇਆ। ਸਿੱਖ ਕੌਮ ਹਮੇਸ਼ਾਂ ਹੀ ਭਾਈ ਪ੍ਰਤਾਪ ਸਿੰਘ ਭਾਈ ਕਰਮ ਸਿੰਘ ਦੀ ਰਿਣੀ ਰਹੇਗੀ। ਕਿਉਂਕਿ ਭਾਈ ਕਰਮ ਸਿੰਘ ਸ੍ਰੀ ਅਨੰਦਪੁਰ ਸਾਹਿਬ ਦੇ ਵਾਸੀ ਸਨ ਇਸ ਕਾਰਨ ਸ੍ਰੀ ਅਨੰਦਪੁਰ ਸਾਹਿਬ ਦੇ ਵਾਸੀਆਂ ਦਾ ਇਹ ਫ਼ਰਜ਼ ਬਣਦਾ ਹੈ ਜੋ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਸ਼ਹੀਦਾਂ ਦਾ ਦਿਹਾੜਾ ਮਨਾਇਆ ਜਾ ਰਿਹਾ ਹੈ ਉਸ ਵਿੱਛ ਅਸੀਂ ਪੂਰਨ ਤੌਰ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਹਿਯੋਗ ਦੇਈਏ। ਇਸ ਦਿਹਾੜੇ ਨੂੰ ਮਨਾਉਣ ਦੇ ਵਿਚ ਵੱਧ ਤੋਂ ਵੱਧ ਸੰਗਤਾਂ ਲੈ ਕੇ ਯੋਗਦਾਨ ਪਾਈਏ ਤਾਂ ਹੀ ਅਸੀਂ ਆਨੰਦਪੁਰ ਸਾਹਿਬ ਦੇ ਵਾਸੀ ਕਹਾਉਣ ਦੇ ਯੋਗ ਹੋਵਾਂਗੇ। ਇਸ ਮੌਕੇ ਤੇਜਿੰਦਰ ਸਿੰਘ ਵਾਲੀਆ, ਦਰਸ਼ਨ ਸਿੰਘ ਸੈਣੀ, ਸੁਰਜੀਤ ਸਿੰਘ ਠੇਕੇਦਾਰ, ਅਮਨਦੀਪ ਸਿੰਘ, ਮਾਸਟਰ ਬੀਰ ਸਿੰਘ, ਚਰਨਪ੍ਰਰੀਤ ਸਿੰਘ ਅਚਿੰਤ, ਰਵਿੰਦਰ ਸਿੰਘ ਖਾਲਸਾ, ਅਮਰੀਕ ਸਿੰਘ, ਸਰਬਣ ਸਿੰਘ ਆਦਿ ਹਾਜ਼ਰ ਸਨ।

ਫੋਟੋ:30ਆਰਪੀਆਰ35

ਕੈਪਸ਼ਨ:ਸ੍ਰੀ ਅਨੰਦਪੁਰ ਸਾਹਿਬ ਵਿਖੇ ਸਿੱਖ ਜਥੇਬੰਦੀਆਂ ਦੇ ਆਗੂ ਮੀਟਿੰਗ ਉਪਰੰਤ ਜਾਣਕਾਰੀ ਦਿੰਦੇ ਹੋਏ।