ਫੋਟੋ:16ਆਰਪੀਆਰ28,29

ਕੈਪਸ਼ਨ:ਆਜ਼ਾਦੀ ਦਿਵਸ ਮੌਕੇ ਸਕੂਲੀ ਬੱਚਿਆਂ ਵੱਲੋਂ ਪੇਸ਼ ਕੀਤੀਆਂ ਸਭਿਆਚਾਰਕ ਵੰਨਗੀਆਂ ਦੀ ਤਸਵੀਰ

-------------------

ਸਟਾਫ਼ ਰਿਪੋਰਟਰ, ਰੂਪਨਗਰ:ਨਹਿਰੂ ਸਟੇਡੀਅਮ ਰੂਪਨਗਰ 'ਚ ਜ਼ਿਲ੍ਹਾ ਪੱਧਰੀ ਸਮਾਗਮ 'ਚ ਡਿਪਟੀ ਕਮਿਸ਼ਨਰ ਡਾ. ਪ੍ਰਰੀਤੀ ਯਾਦਵ ਨੇ ਤਿਰੰਗਾ ਝੰਡਾ ਲਹਿਰਾਇਆ ਅਤੇ ਮਾਰਚ ਪਾਸਟ ਤੋਂ ਸਲਾਮੀ ਲਈ। ਉਨਾਂ੍ਹ ਜ਼ਿਲ੍ਹੇ 'ਚ ਵੱਖ-ਵੱਖ ਵਿਕਾਸ ਕਾਰਜਾਂ 'ਤੇ ਚਾਨਣਾ ਪਾਇਆ। ਇਸ ਮੌਕੇ ਜ਼ਿਲ੍ਹਾ ਪੁਲੀਸ ਮੁਖੀ ਡਾ. ਸੰਦੀਪ ਗਰਗ ਨੇ ਪਰੇਡ ਦਾ ਨਿਰੀਖਣ ਕੀਤਾ। ਸਕੂਲਾਂ ਦੇ ਵਿਦਿਆਰਥੀਆਂ ਵਲੋਂ ਕੋਰਿਓਗ੍ਰਾਫ਼ੀ, ਡਾਂਸ ਅਤੇ ਗਿੱਧੇ ਆਦਿ ਦਾ ਰੰਗਾਰੰਗ ਪੋ੍ਗਰਾਮ ਪੇਸ਼ ਕੀਤਾ। ਰੱਸਾਕੱਸੀ, ਰਿਲੇਅ ਰੇਸ ਦੇ ਮੁਕਾਬਲੇ ਵੀ ਹੋਏ। ਇਸ ਮੌਕੇ ਹਲਕਾ ਰੂਪਨਗਰ ਦੇ ਵਿਧਾਇਕ ਨਦਾਰਦ ਰਹੇ ਪਰ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਵਿਧਾਇਕ ਡਾ. ਚਰਨਜੀਤ ਸਿੰਘ, ਜ਼ਿਲ੍ਹਾ ਸੈਸ਼ਨ ਜੱਜ ਹਰਪ੍ਰਰੀਤ ਕੌਰ ਜੀਵਨ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ।

ਪੱਤਰਕਾਰਾਂ ਨੂੰ ਪੁਲਿਸ ਨੇ ਆਜ਼ਾਦੀ ਸਮਾਗਮ 'ਚ ਜਾਣ ਤੋਂ ਰੋਕਿਆ

ਨਹਿਰੂ ਸਟੇਡੀਅਮ ਰੂਪਨਗਰ 'ਚ 76ਵੇਂ ਆਜ਼ਾਦੀ ਦਿਹਾੜੇ ਦੇ ਜ਼ਿਲ੍ਹਾ ਪੱਧਰੀ ਸਮਾਗਮ 'ਚ ਇਸ ਵਾਰ ਮੀਡੀਆ ਨੂੰ ਸਮਾਗਮ ਕਵਰ ਕਰਨ ਲਈ ਐਂਟਰੀ ਨਾ ਮਿਲ ਸਕੀ। ਐਂਟਰੀ ਗੇਟ 'ਤੇ ਇੱਕ ਡਿਊਟੀ ਥਾਣੇਦਾਰ ਨੇ ਇਹ ਕਹਿ ਕੇ ਮੀਡੀਆ ਕਰਮੀਆਂ ਨੂੰ ਸਮਾਗਮ 'ਚ ਜਾਣ ਤੋਂ ਰੋਕ ਦਿੱਤਾ ਕਿ ਇੱਥੋਂ ਲੰਘਾਉਣ ਲਈ ਉਸ ਕੋਲ ਲਿਖਤੀ ਹੁਕਮ ਨਹੀਂ ਹਨ ਹਾਲਾਂਕਿ ਲੋਕ ਸੰਪਰਕ ਵਿਭਾਗ ਦੇ ਅਧਿਕਾਰੀ ਸਮਾਗਮ 'ਚ ਇੰਨੇ ਮਸਰੂਫ਼ ਸਨ ਕਿ ਉਨਾਂ੍ਹ ਨੇ ਇਸ ਗੇਟ 'ਤੇ ਇੱਕ ਦਰਜਾ ਤਿੰਨ ਕਰਮਚਾਰੀ ਖੜ੍ਹਾਇਆ ਹੋਇਆ ਸੀ ਪਰ ਉਸ ਦੇ ਕਹਿਣ 'ਤੇ ਵੀ ਜਦੋਂ ਮੀਡੀਆ ਕਰਮੀਆਂ ਨੂੰ ਐਂਟਰੀ ਨਾ ਮਿਲੀ ਤਾਂ ਉਹ ਨਿਰਾਸ਼ ਹੋ ਕੇ ਆਪੋ-ਆਪਣੇ ਘਰ ਪਰਤ ਗਏ। ਪਹਿਲੀ ਵਾਰ ਮੀਡੀਆ ਨੂੰ 75 ਵਰਿ੍ਹਆਂ ਦੀ ਆਜ਼ਾਦੀ ਵਰ੍ਹੇਗੰਢ ਦੇ ਜਸ਼ਨਾਂ 'ਚ ਸ਼ਾਮਲ ਹੋਣ ਦਾ ਮੌਕਾ ਹੀ ਨਾ ਮਿਲ ਸਕਿਆ। ਜਦੋਂ ਅਧਿਕਾਰੀਆਂ ਨੂੰ ਇਸ ਦਾ ਅਹਿਸਾਸ ਹੋਇਆ ਕਿ ਸਮਾਗਮ 'ਚ ਮੀਡੀਆ ਗੈਲਰੀ ਖ਼ਾਲੀ ਹੈ ਤਾਂ ਪੁਲੀਸ ਦੇ ਕਈ ਅਧਿਕਾਰੀ ਪੱਤਰਕਾਰਾਂ ਨੂੰ ਲੱਭਦੇ ਰਹੇ ਅਤੇ ਸਮਾਗਮ 'ਚ ਜਾਣ ਲਈ ਆਖਣ ਲੱਗੇ ਪਰ ਉਦੋਂ ਤੱਕ ਸਮਾਗਮ ਸਮਾਪਤ ਹੋ ਚੁੱਕਾ ਸੀ। ਪੱਤਰਕਾਰ ਭਾਈਚਾਰੇ ਨੇ ਸਿਵਲ ਪ੍ਰਸ਼ਾਸਨ, ਪੁਲਿਸ ਦੀ ਇਸ ਨਾਲਾਇਕੀ ਬਾਰੇ ਮੁੱਖ ਮੰਤਰੀ, ਪੰਜਾਬ ਨੂੰ ਵੀ ਚਿੱਠੀ ਲਿਖੀ ਹੈ। ਇਸ ਬਾਬਤ ਅੱਜ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰਰੀਤੀ ਯਾਦਵ ਅਤੇ ਐਸ.ਐਸ.ਪੀ. ਡਾ. ਸੰਦੀਪ ਗਰਗ ਨੇ ਇਸ ਦਾ ਗੰਭੀਰ ਨੋਟਿਸ ਲੈਂਦਿਆਂ ਇਸ ਮਾਮਲੇ ਦੀ ਆਪੋ ਆਪਣੇ ਪੱਧਰ 'ਤੇ ਜਾਂਚ ਆਰੰਭ ਦਿੱਤੀ ਹੈ। ਉਨਾਂ੍ਹ ਪ੍ਰਰੈੱਸ ਕਲੱਬ ਦੇ ਆਗੂਆਂ ਕੋਲ ਇਸ ਗ਼ਲਤੀ ਬਾਰੇ ਗਹਿਰਾ ਖੇਦ ਵੀ ਪ੍ਰਗਟ ਕੀਤਾ ਅਤੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ ਤਾਂ ਜੋ ਅੱਗੋਂ ਅਜਿਹੀ ਗ਼ਲਤੀ ਨਾ ਹੋਵੇ ਪੱਤਰਕਾਰ ਭਾਈਚਾਰੇ ਨੇ ਵੀ ਡੀਸੀ. ਤੇ ਐਸਐਸਪੀ. ਕੋਲ ਇਸ ਮਾਮਲੇ 'ਤੇ ਅਫ਼ਸੋਸ ਜ਼ਾਹਿਰ ਕੀਤਾ ਅਤੇ ਕਿਹਾ ਕਿ ਉਨਾਂ੍ਹ ਨੂੰ ਆਜ਼ਾਦੀ ਦਿਹਾੜੇ 'ਤੇ ਪੁੱਜਣ ਦਾ ਬੜਾ ਚਾਅ ਸੀ ਅਤੇ ਉਹ ਪ੍ਰਰੈੱਸ ਕਲੱਬ ਭਵਨ 'ਚ ਕੌਮੀ ਝੰਡਾ ਲਹਿਰਾਉਣ ਤੋਂ ਬਾਅਦ ਜ਼ਿਲ੍ਹਾ ਪੱਧਰੀ ਸਮਾਗਮਾਂ ਦੀ ਕਵਰੇਜ ਕਰਨ ਪੁੱਜੇ ਸਨ ਅਤੇ ਬੱਚਿਆਂ ਦੇ ਰੰਗਾਰੰਗ ਪੋ੍ਗਰਾਮ ਦਾ ਅਨੰਦ ਲੈਣ ਗਏ ਸਨ।