ਮਨਪ੍ਰਰੀਤ ਸਿੰਘ, ਘਨੌਲੀ: ਪੀਐਸਈਬੀ ਜੁਆਇੰਟ ਫੋਰਮ ਪੰਜਾਬ ਦੇ ਸੱਦੇ 'ਤੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੋਪੜ ਦੇ ਮੇਨ ਗੇਟ ਅੱਗੇ ਬਿਜਲੀ ਕਾਮਿਆਂ ਵੱਲੋ ਸਾਝੇ ਤੋਰ ਤੇ ਬਿਜਲੀ ਅਦਾਰਿਆਂ ਅੰਦਰ ਵੰਡ ਸਿਸਟਮ ਨੂੰ ਨਿੱਜੀ ਹੱਥਾਂ ਵਿੱਚ ਸੋਂਪਣ ਦੇ ਕੇਂਦਰ ਸਰਕਾਰ ਦੇ ਫੈਸਲੇ ਵਿਰੁੱਧ ਵਿਸ਼ਾਲ ਰੋਸ ਰੈਲੀ ਕੀਤੀ ਤੇ ਬਿਜਲੀ ਸੋਧ ਬਿੱਲ 2022 ਦੀਆਂ ਕਾਪੀਆਂ ਫੂਕ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੇਨ ਗੇਟ ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਕੰਵਲਜੀਤ ਸਿੰਘ ਪ੍ਰਧਾਨ ਆਰਟੀਪੀ ਇੰਪਲਾਇਜ਼ ਯੂਨੀਅਨ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੋਪੜ (ਮੈਂਬਰ ਜੁਆਇੰਟ ਫੋਰਮ), ਰਾਮ ਸਿੰਘ (ਸਕੱਤਰ ਪੰਜਾਬ) ਪੀਐਸਈਬੀ ਇੰਪਲਾਇਜ ਫੈਡਰੇਸਨ ਭਾਰਦਵਾਜ ਗਰੁੱਪ) (14£1965) ਯੂਨਿਟ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੋਪੜ ਅਤੇ ਜਗਵਿੰਦਰ ਸਿੰਘ ਪ੍ਰਧਨ ਐਸਸੀ, ਬੀਸੀ ਯੂਨਿਟ ਥਰਮਲ ਪਲਾਂਟ ਰੋਪੜ ਵੱਲੋਂ ਕੇਂਦਰ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਦੋਸ਼ ਲਗਾਇਆ ਕਿ ਕੇਂਦਰ ਦੀ ਸਰਕਾਰ ਲਗਾਤਾਰ ਆਪਣੇ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨ ਲਈ ਕੋਡੀਆਂ ਦੇ ਭਾਅ ਪਬਲਿਕ ਸੈਕਟਰ ਦੇ ਅਦਾਰਿਆਂ ਨੂੰ ਵੇਚ ਰਹੀ ਹੈ। ਇਸ ਤੋਂ ਪਹਿਲਾ ਰੇਲਵੇ ਵਿਭਾਗ, ਏਅਰ ਲਾਇਨਸ, ਬੰਦਰਗਾਹਾਂ ਅਤੇ ਫੋਜ ਦੇ ਅਤਿ ਜਰੂਰੀ ਦੇ ਅਹਿਮ ਸੈਕਟਰ ਦੇ ਅਦਾਰੇ ਕੋਡੀਆਂ ਦੇ ਭਾਅ ਕਾਰਪੋਰੇਟ ਘਰਾਣਿਆਂ ਨੂੂੰ ਖੁਸ਼ ਕਰਨ ਲਈ ਵੇਚ ਦਿੱਤੇ ਗਏ ਹਨ। ਹੁਣ ਕੇਂਦਰ ਦੀ ਸਰਕਾਰ ਵੱਲੋ ਦੇਸ਼ ਦੀ ਰੀੜ ਦੀ ਹੱਡੀ ਦੇ ਅਹਿਮ ਅਦਾਰੇ ਬਿਜਲੀ ਦੀ ਵੰਡ ਦਾ ਸਿਸਟਮ ਨੂੰ ਨਿਜੀ ਹੱਥਾਂ ਵਿੱਚ ਦੇਣ ਲਈ 8 ਸਤੰਬਰ ਨੂੰ ਬਿੱਲ ਪਾਸ ਕਰ ਦਿੱਤਾ ਹੈ। ਇਸ ਬਿੱਲ ਦੇ ਪਾਸ ਹੋਣ ਤੋਂ ਪਹਿਲਾ ਬਿਜਲੀ ਦੀ ਪੈਦਾਵਾਰ ਦਾ ਪ੍ਰਬੰਧ ਵੀ ਕਾਰਪੋਰੇਟ ਸੈਕਟਰ ਦੇ ਅਦਾਰਿਆਂ ਕੋਲ ਹੈ। ਜੇਕਰ ਪੈਦਾਵਾਰ ਅਤੇ ਵੰਡ ਅਤੇ ਦੋਨੋ ਹੀ ਕਾਰਪੋਰੇਟ ਘਰਾਣਿਆਂ ਕੋਲ ਚੱਲੇ ਗਏ ਤਾਂ ਸਮੁੱਚੇ ਭਾਰਤ ਅੰਦਰ ਬਿਜਲੀ ਦੀਆਂ ਕੀਮਤਾਂ ਉਪਰ ਡੂੂੰਘਾ ਪ੍ਰਭਾਵ ਪਵੇਗਾ। ਬਿਜਲੀ ਗਰੀਬ ਘਰਾਂ ਦੇ ਵਿੱਚੋ ਆਲੋਪ ਹੋ ਜਾਵੇਗੀ। ਦੇਸ਼ ਵਿੱਚ ਪਹਿਲਾ ਤੋਂ ਵੱਧ ਰਹੀ ਮਹਿੰਗਾਈ ਅਤੇ ਕਰਜੇ ਦੇ ਬੋਝ ਥੱਲੇ ਦੱਬੇ ਕਿਸਾਨਾਂ ਦੇ ਘਰਾਂ ਵਿੱਚੋ ਬਿਜਲੀ ਗਾਇਬ ਹੋ ਜਾਵੇਗੀ। ਦੇਸ਼ ਅੰਦਰ ਲੱਖਾਂ ਦੀ ਗਿਣਤੀ ਅੰਦਰ ਚੱਲ ਰਹੇ ਟਿਉਬਵੈੱਲ ਕੁਨੈਕਸ਼ਨ ਜੋ ਸਬਸਿਡੀ ਤੇ ਚੱਲ ਰਹੇ ਹਨ, ਬੰਦ ਹੋ ਜਾਣਗੇ ਜਿਸ ਨਾਲ ਸਮੁੱਚੇ ਦੇਸ਼ ਅੰਦਰ ਅਨਾਜ ਦੀ ਪੈਦਾਵਾਰ ਦਾ ਸੰਕਟ ਵੱਧ ਜਾਵੇਗਾ। ਰੈਲੀ ਵਿੱਚ ਵਰਿਆਮ ਸਿੰਘ ਛੱਜਾ, ਸੁੱਚਾ ਸਿੰਘ ਸਰਸਾ ਨੰਗਲ (ਸਕੱਤਰ), ਸੁਰਜੀਤ ਸਿੰਘ, ਹਜਾਰਾ ਸਿੰਘ, ਸੰਬੂ ਸਿੰਘ, ਦਲਵੀਰ ਸਿੰਘ, ਜਸਪਾਲ ਸਿੰਘ ਸੀਨੀਅਰ ਮੀਤ ਪ੍ਰਧਾਨ, ਤਰੁਨ ਲੋਤਰਾ ਸਕੱਤਰ, ਗੁਰਮੇਲ ਸਿੰਘ (ਪ੍ਰਧਾਨ), ਅੰਕਿਤ ਸਰਮਾ (ਕੈਸ਼ੀਅਰ), ਪੱਪੂ ਗਿਰੀ, ਕਮਲ ਗਿਰੀ, ਮਹਿੰਦਰ ਸਿੰੰਘ ਪ੍ਰਧਾਨ ਕੰਟਰੇਕਟਰ ਵਰਕਰ ਯੂਨੀਅਨ, ਉਮਰਾਓਂ ਸਿੰਘ, ਮੁਲਾਜ਼ਮ ਸਾਥੀ ਹਾਜ਼ਰ ਸਨ।

ਫੋਟੋ:30ਆਰਪੀਆਰ22

ਕੈਪਸ਼ਨ: ਥਰਮਲ ਪਲਾਂਟ ਦੇ ਮੇਨ ਗੇਟ ਤੇ ਰੈਲੀ ਦੌਰਾਨ ਬਿਜਲੀ ਸੋਧ ਬਿੱਲ 2022 ਦੀਆਂ ਕਾਪੀਆਂ ਫੂਕਦੇ ਹੋਏ ਜਥੇਬੰਦਕ ਆਗੂ ਤੇ ਮੁਲਾਜ਼ਮ।