ਮਨਜਿੰਦਰ ਸਿੰਘ ਚੱਕਲ, ਰੂਪਨਗਰ: ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਰੂਪਨਗਰ ਵਿਖੇ ਮਿਸ਼ਨ ਸੌ ਫੀਸਦੀ ਨਤੀਜੇ ਉੱਤੇ ਵਿਚਾਰ ਕਰਨ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ ਪੇ੍ਮ ਕੁਮਾਰ ਮਿੱਤਲ ਨੇ ਜ਼ਿਲ੍ਹੇ ਦੇ ਬਲਾਕ ਨੋਡਲ ਅਫ਼ਸਰ, ਜ਼ਿਲ੍ਹਾ ਮੈਂਟਰ ਅਤੇ ਸਾਰੇ ਬਲਾਕ ਮੈਂਟਰਾਂ ਨਾਲ ਮੀਟਿੰਗ ਕਰਕੇ ਟੀਚਾ ਹਾਸਲ ਕਰਨ ਲਈ ਉਤਸ਼ਾਹਿਤ ਕੀਤਾ। ਮਿੱਤਲ ਨੇ ਕਿਹਾ ਕਿ ਇਸ ਮਿਸ਼ਨ ਦੀ ਪ੍ਰਰਾਪਤੀ ਲਈ ਸਾਰੀ ਟੀਮ ਅੱਜ ਤੋਂ ਹੀ ਦਸੰਬਰ ਮਹੀਨੇ ਦੇ ਟੈਸਟ ਦੇ ਅਧਾਰ ਉੱਤੇ ਕੇਂਦਰਿਤ ਕਰਕੇ ਹਰੇਕ ਵਿਦਿਆਰਥੀ ਉੱਤੇ ਧਿਆਨ ਦਿੱਤਾ ਜਾਵੇ। ਇਸ ਮੌਕੇ ਉਨਾਂ੍ਹ ਕਿਹਾ ਕਿ ਬੱਚਿਆਂ ਦੇ ਡਾ. ਏਪੀਜੇ ਅਬਦੁਲ ਕਲਾਮ, ਹਰਗੋਬਿੰਦ ਖੁਰਾਣਾ ਆਦਿ ਗਰੁੱਪ ਬਣਾ ਕੇ ਤਿਆਰੀ ਕਰਵਾਈ ਜਾਵੇ। ਮੀਟਿੰਗ ਵਿੱਚ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਰਿੰਦਰਪਾਲ ਸਿੰਘ, ਪਿੰ੍ਸੀਪਲ ਡਾਇਟ ਮੋਨਿਕਾ ਭੂਟਾਨੀ, ਬਲਾਕ ਨੋਡਲ ਅਫ਼ਸਰ ਪਿੰ੍ਸੀਪਲ ਰਾਜਿੰਦਰ ਸਿੰਘ ਝੱਲੀਆਂ ਕਲਾਂ, ਪਰਮਿੰਦਰ ਦੁਆ, ਰਾਜੇਸ਼ ਕੁਮਾਰ ਜੈਨ, ਅਨਿਲ ਕੁਮਾਰ ਜੋਸ਼ੀ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਪਿੰ੍ਸੀਪਲ ਸੁਰਿੰਦਰ ਕੁਮਾਰ ਘਈ, ਪਿੰ੍ਸੀਪਲ ਪੂਜਾ ਗੋਇਲ, ਪਿੰ੍ਸੀਪਲ ਬਲਵੰਤ ਸਿੰਘ, ਜਗਤਾਰ ਸਿੰਘ ਧਮਾਣਾ, ਡੀਐਮ ਗਣਿਤ ਜਸਵੀਰ ਸਿੰਘ, ਡੀਐਮ ਅੰਗਰੇਜ਼ੀ ਰੁਪਿੰਦਰ ਸਿੰਘ , ਡੀਐਮ ਵਿਗਿਆਨ ਸਤਨਾਮ ਸਿੰਘ, ਡੀਐਮ ਪੰਜਾਬੀ ਗੁਰਨਾਮ ਸਿੰਘ, ਡੀਐਮ ਹਿੰਦੀ ਚੰਦਰ ਸ਼ੇਖਰ, ਜ਼ਲਿ੍ਹਾ ਸਿੱਖਿਆ ਸੁਧਾਰ ਟੀਮ ਦੇ ਮੈਂਬਰ ਸੰਜੀਵ ਕੁਮਾਰ, ਪ੍ਰਭਜੀਤ ਸਿੰਘ ਅਤੇ fਜ਼ਲ੍ਹੇ ਦੇ ਸਮੂਹ ਬੀਐਮ ਹਾਜ਼ਰ ਸਨ।

ਫੋਟੋ- 09 ਆਰਪੀਆਰ-33

ਕੈਪਸ਼ਨ- ਜ਼ਿਲ੍ਹਾ ਸਿੱਖਿਆ ਅਫ਼ਸਰ ਪੇ੍ਮ ਕੁਮਾਰ ਮਿੱਤਲ ਜ਼ਿਲ੍ਹੇ ਦੇ ਬਲਾਕ ਨੋਡਲ ਅਫ਼ਸਰ, ਜ਼ਿਲ੍ਹਾ ਮੈਂਟਰ ਅਤੇ ਸਾਰੇ ਬਲਾਕ ਮੈਂਟਰਾਂ ਨਾਲ ਮੀਟਿੰਗ ਕਰਦੇ ਹੋਏ