ਮੇਵਾ ਸਿੰਘ ਨੇ ਸ਼ਿਕਾਇਤ ਨੂੰ ਦੱਸਿਆ ਬੇਬੁਨਿਆਦ

--------------------------

ਲਖਵੀਰ ਖਾਬੜਾ, ਰੂਪਨਗਰ:ਸਿਟੀ ਪੁਲਿਸ ਨੇ ਗੁਲਸ਼ਨ ਗੋਪਾਲ ਚੰਦ ਪੁੱਤਰ ਸੁਰਿੰਦਰਪਾਲ ਵਾਸੀ

ਪਿੰਡ ਰਾਮਪੁਰ ਥਾਣਾ ਸਦਰ ਰੂਪਨਗਰ ਦੀ ਸ਼ਿਕਾਇਤ 'ਤੇ ਆਪਣੇ ਆਪ ਨੂੰ ਐਨਆਰਆਈ ਸਭਾ ਜ਼ਿਲ੍ਹਾ ਰੂਪਨਗਰ ਦਾ ਪ੍ਰਧਾਨ ਦੱਸ ਕੇ ਪ੍ਰਸ਼ਾਸਨਿਕ ਅਧਿਕਾਰੀਆ ਨੂੰ ਗੁੰਮਰਾਹ ਕਰਨ ਦੀ ਸ਼ਿਕਾਇਤ 'ਤੇ ਮੇਵਾ ਸਿੰਘ ਪੁੱਤਰ ਮੇਵਾ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਮਕਾਨ ਨੰਬਰ 477 ਫੇਸ 6, ਮੋਹਾਲੀ ਥਾਣਾ ਫੇਸ 1 ਮੋਹਾਲੀ ਹਾਲ ਵਾਸੀ ਪਿੰਡ ਰਾਮਪੁਰ ਥਾਣਾ ਸਦਰ ਰੂਪਨਗਰ ਜ਼ਿਲ੍ਹਾ ਰੂਪਨਗਰ ਦੇ ਖਿਲਾਫ਼ ਆਈਪੀਸੀ ਦੀ ਧਾਰਾ 419 ਦੇ ਤਹਿਤ ਮਾਮਲਾ ਦਰਜ਼ ਕੀਤਾ ਹੈ। ਮਾਮਲੇ ਦੇ ਜਾਂਚ ਅਧਿਕਾਰੀ ਏਐਸਆਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ 2017 ਵਿਚ ਹੋਏ ਸੰਗਤ ਦਰਸ਼ਨ ਦੌਰਾਨ ਗੁਲਸ਼ਨ ਗੋਪਾਲ ਚੰਦ ਨੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਸੰਗਤ ਦਰਸ਼ਨ ਦੌਰਾਨ

ਮੇਵਾ ਸਿੰਘ ਖਿਲਾਫ ਸ਼ਕਾਇਤ ਦਿੱਤੀ ਕਿ ਮੇਵਾ ਸਿੰਘ

ਆਪਣੇ ਆਪ ਨੂੰ ਐਨਆਰਆਈ ਸਭਾ ਦਾ ਪ੍ਰਧਾਨ ਦੱਸ ਕੇ ਐਸਐਸਪੀ, ਡੀਡੀਪੀਓ,ਬੀਡੀਪੀਓ ਗੁੰਮਰਾਹ ਅਤੇ ਦਲਜੀਤ ਸਿੰਘ ਚੀਮਾ ਦੇ ਨਾਮ ਦੀ ਗਲਤ ਵਰਤੋ ਕਰਕੇ ਪਿੰਡ ਰਾਮਪੁਰ ਵਿਚ ਗਲਤ ਕੰਮ ਕਰਵਾ ਰਿਹਾ ਹੈ। ਉਨਾਂ੍ਹ ਦੱਸਿਆ ਕਿ ਮਾਲ ਵਿਭਾਗ ਵੱਲੋਂ ਵੈਰੀਵਿਕੇਸ਼ਨ ਕਰਨ ਉਪਰੰਤ ਇੰਚਾਰਜ ਈਓ ਵਿੰਗ ਦੀ ਕਾਰਵਾਈ ਮਗਰੋਂ ਮਾਮਲਾ ਦਰਜ ਕੀਤਾ ਗਿਆ ਹੈ। ਉੱਧਰ ਮੇਵਾ ਸਿੰਘ ਨੇ ਕਿਹਾਕਿ ਪੁਲਿਸ ਨੇ ਮੇਰਾ ਖਿਲਾਫ਼ ਗਲਤ ਕਾਰਵਾਈ ਕੀਤੀ ਹੈ।ਕਿਉਕਿ ਇਹ ਮਾਮਲਾ ਪਹਿਲਾ ਹੀ ਡਿਪਟੀ ਕਮਿਸ਼ਨਰ ਵੰਲੋਂ ਰੱਦ ਕੀਤਾ ਗਿਆ ਸੀ ਜਿਸ ਦੀ ਕਾਪੀ ਮੈ ਈਓ ਵਿੰਗ ਨੂੰ ਵੀ ਦਿੱਤੀ ਸੀ। ਮੇਵਾ ਸਿੰਘ ਨੇ ਕਿਹਾਕਿ ਐਨਆਈ ਸਭਾ ਦੀ ਚੋਣ ਦੋ ਸਾਲ ਬਾਅਦ ਹੁੰਦੀ ਸੀ ,ਉਨਾਂ੍ਹ ਕਿਹਾਕਿ 2008 ਤੇ 2011 ਵਿਚ ਪ੍ਰਧਾਨ ਰਿਹਾ ਹਾਂ ,ਐਨਆਰਆਈ ਸਭਾ ਦਾ ਨਿਯਮ ਹੈ ਕਿ ਜਿਸ ਜਿਲ੍ਹੇ ਵਿਚ ਮੈਂਬਰ 100 ਤੋਂ ਘੱਟ ਹੋਣ ਉੱਥੇ ਜ਼ਲਿ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਅਧਿਕਾਰ ਹੈ ਕਿ ਮੈਂਬਰਾਂ ਵਿਚੋਂ ਇੱਕ ਨੋਮੀਨੇਟ ਕਰਦੇ ਹਨ । ਉਨਾਂ੍ਹ ਕਿਹਾਕਿ 2011 ਦੀ ਚੋਣ ਤੋਂ ਬਾਅਦ ਸਭਾ ਦੀ ਚੋਣ ਹੀ ਨਹੀ ਹੋਈ,ਉਨਾਂ੍ਹ ਕਿਹਾ ਕਿ ਮੈ ਤਾਂ ਉਹ ਵਿਅਕਤੀ ਹਾਂ ਜਿਸ ਨੇ ਕੇਸ ਲੜ੍ਹ ਰਾਮਪੁਰ ਪੁਰਖਾਲੀ ਦੀ ਸ਼ਾਮਲਾਤ ਜਮੀਨ ਤੋਂ ਕਬਜਾ ਛੁਡਵਾਇਆ ਹੈ ਸ਼ਾਮਲਾਤ 'ਤੇ ਕਬਜਾ ਕਰਨਾ ਤਾਂ ਦੂਰ ਦੀ ਗੱਲ ਹੈ।