ਸਟਾਫ਼ ਰਿਪੋਟਰ,ਰੂਪਨਗਰ:

ਕਾਂਗਰਸ ਦੇ ਓਬੀਸੀ ਵਿਭਾਗ ਦੇ ਜ਼ਿਲ੍ਹਾ ਚੇਅਰਮੈਨ ਸ਼ਿਵ ਦਿਆਲ ਚੌਹਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਅਕਾਲੀ ਦਲ ਦੀ ਤਰਜ਼ 'ਤੇ ਕੰਮ ਕਰ ਰਹੀ ਹੈ। ਉਨਾਂ੍ਹ ਕਿਹਾ ਕਿ ਜਿਸ ਤਰਾਂ੍ਹ ਅਕਾਲੀ ਦਲ ਦੀ ਸਰਕਾਰ ਸਮੇਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਫੋਟੋ ਐਂਬੂਲੈਂਸ ਗੱਡੀਆਂ 'ਤੇ ਲਗਾਈ ਗਈ ਸੀ, ਉਸੇ ਤਰਾਂ੍ਹ ਹੁਣ ਆਮ ਆਦਮੀ ਪਾਰਟੀ ਵੱਲੋਂ ਖੋਲ੍ਹੇ ਗਏ ਆਮ ਆਦਮੀ ਕਲੀਨਿਕ ਦੀ ਇਮਾਰਤ 'ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਫੋਟੋ ਲਗਾਈ ਗਈ ਹੈ । ਜਦੋਂ ਕਿ ਇਸ ਤੋਂ ਪਹਿਲਾਂ ਚੋਣਾਂ ਦੇ ਪ੍ਰਚਾਰ ਦੌਰਾਨ ਭਗਵੰਤ ਮਾਨ ਨੇ ਕਿਹਾ ਸੀ ਕਿ ਸਰਕਾਰੀ ਸਕੀਮਾਂ ਦਾ ਸਿਆਸੀ ਲਾਹਾ ਲੈਣ ਲਈ ਸਿਆਸੀ ਲੋਕ ਆਪਣੀ ਫੋਟੋ ਲਗਾਉਂਦੇ ਹਨ। ਇਸੇ ਤਰਾਂ੍ਹ ਹੁਣ ਭਗਵੰਤ ਮਾਨ ਨੇ ਮੁੱਖ ਮੰਤਰੀ ਬਣਦਿਆਂ ਹੀ ਸਰਕਾਰ ਵਲੋਂ ਖੋਲ੍ਹੇ ਆਮ ਆਦਮੀ ਕਲੀਨਿਕ ਦੀਆਂ ਇਮਾਰਤਾਂ 'ਤੇ ਆਪਣੀ ਫੋਟੋ ਲਗਾ ਦਿੱਤੀ ਹੈ। ਸ਼ਿਵ ਦਿਆਲ ਚੌਹਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਰਕਾਰੀ ਸਕੀਮਾਂ ਦਾ ਸਿਆਸੀ ਲਾਹਾ ਵੀ ਲਿਆ ਜਾ ਰਿਹਾ ਹੈ।

ਫੋਟੋ:16ਆਰਪੀਆਰ30

ਕੈਪਸ਼ਨ: ਚੇਅਰਮੈਨ ਸ਼ਵਿ ਦਿਆਲ ਚੌਹਾਨ।