ਗੁਰਦਿਆਲ ਸਿੰਘ ਮਾਵੀ ਬਣੇ ਯੂਨੀਅਨ ਦੇ ਪ੍ਰਧਾਨ

ਗੁਰਦੀਪ ਭੱਲੜੀ, ਨੰਗਲ:

ਅੱਜ ਸੂਬਾ ਕਮੇਟੀ ਦੇ ਨੋਟੀਫਿਕੇਸ਼ਨ ਮੁਤਾਬਕ ਡਿਵੀਜ਼ਨ ਕਮੇਟੀ ਟੀਐੱਸਯੂ ਦੀ ਚੋਣ ਸਰਕਲ ਕਮੇਟੀ ਰੋਪੜ ਦੀ ਨਿਗਰਾਨੀ ਵਿੱਚ ਮੰਡਲ ਦਫਤਰ ਮਾਜਰਾ ਵਿਖੇ ਕੀਤੀ ਗਈ ਜਿਸ ਵਿੱਚ ਡਿਵੀਜ਼ਨ ਜੁਆਇੰਟ ਸਕੱਤਰ ਜਸਵਿੰਦਰ ਸਿੰਘ ਢੇਰ ਨੇ ਜਥੇਬੰਦਕ ਤੇ ਹਰਜਾਪ ਸਿੰਘ ਐਲਗਰਾਂ ਨੇ ਵਿੱਤ ਸਕੱਤਰ ਨੇ ਵਿੱਤ ਰਿਪੋਰਟ ਪੇਸ਼ ਕੀਤੀ ਸਾਥੀਆਂ ਤੋਂ ਆਏ ਸੁਝਾਵਾਂ ਤੋਂ ਬਾਅਦ ਰਿਪੋਰਟ ਸਰਬਸੰਮਤੀ ਨਾਲ ਪਾਸ ਕਰਨ ਉਪਰੰਤ ਡਵੀਜ਼ਨ ਪ੍ਰਧਾਨ ਵੱਲੋਂ ਪੁਰਾਣੀ ਕਮੇਟੀ ਭੰਗ ਕਰ ਦਿੱਤੀ ਗਈ ਅਤੇ ਕਾਰਵਾਈ ਰਜਿਸਟਰ ਸਰਕਲ ਨਿਗਰਾਨ ਕਮੇਟੀ ਨੂੰ ਸੌਂਪ ਦਿੱਤਾ ਗਿਆ । ਇਸ ਉਪਰੰਤ ਸਰਕਲ ਕਮੇਟੀ ਦੀ ਨਿਗਰਾਨੀ ਹੇਠ ਨਵੀਂ ਡਿਵੀਜ਼ਨ ਕਮੇਟੀ ਦੀ ਚੋਣ ਕੀਤੀ ਗਈ ਜਿਸ ਵਿਚ ਸਰਬਸੰਮਤੀ ਨਾਲ ਗੁਰਦਿਆਲ ਸਿੰਘ ਮਾਵੀ ਪ੍ਰਧਾਨ ਜਸਵਿੰਦਰ ਸਿੰਘ ਢੇਰ ਸਕੱਤਰ ਨਿਰਮਲ ਸਿੰਘ ਮੀਤ ਪ੍ਰਧਾਨ ਮੋਹਿਤ ਸ਼ਰਮਾ ਜੁਆਇੰਟ ਸਕੱਤਰ ਗੁਰਮੁਖ ਸਿੰਘ ਵਿੱਤ ਸਕੱਤਰ ਚੁਣੇ ਗਏ। ਸਾਰੇ ਚੁਣੇ ਗਏ ਸਾਥੀਆਂ ਵੱਲੋਂ ਮੁਲਾਜ਼ਮ ਸਾਥੀਆਂ ਨੂੰ ਵਿਸ਼ਵਾਸ ਦਿੱਤਾ ਗਿਆ ਕਿ ਮੁਲਾਜ਼ਮਾਂ ਦੇ ਮਸਲੇ ਹੱਲ ਕਰਨ ਲਈ ਪੂਰੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ।

ਫੋਟੋ:28ਆਰਪੀਆਰ12

ਕੈਪਸ਼ਨ : ਟੀਐਸਯੂ ਸੰਚਾਲਨ ਮੰਡਲ ਸ੍ਰੀ ਅਨੰਦਪੁਰ ਸਾਹਿਬ ਦੀ ਚੋਣ ਉਪਰੰਤ ਚੁਣੇ ਗਏ ਅਹੁਦੇਦਾਰਾਂ ਮੂੰਹ ਮਿੱਠਾ ਕਰਵਾਉਂਦੇ ਹੋਏ ਯੂਨੀਅਨ ਆਗੂ