ਲਖਵੀਰ ਖਾਬੜਾ, ਰੂਪਨਗਰ:

ਪੰਜਾਬ ਸਰਕਾਰ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਰੂਪਨਗਰ ਜ਼ਿਲ੍ਹੇ ਦੇ ਸਰਕਾਰੀ ਸਹਾਇਤਾ ਪ੍ਰਰਾਪਤ ਅਤੇ ਪ੍ਰਰਾਈਵੇਟ ਸਕੂਲਾਂ 'ਚੋਂ ਸਵੱਛ ਵਿਦਿਆਲਿਆ ਪੁਰਸਕਾਰ 2021-22 ਲਈ ਵੱਖ-ਵੱਖ ਕੈਟਾਗਿਰੀਆਂ ਤਹਿਤ 37 ਸਕੂਲਾਂ ਦੀ ਚੋਣ ਕੀਤੀ ਗਈ ਇਨਾਂ੍ਹ ਚੁਣੇ ਗਏ ਸਕੂਲਾਂ ਨੂੰ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰਰੀਤੀ ਯਾਦਵ ਵਲੋਂ ਮਿੰਨੀ ਸਕੱਤਰੇਤ ਰੂਪਨਗਰ ਵਿਖੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਡਾ. ਪ੍ਰਰੀਤੀ ਯਾਦਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਓਵਰਆਲ ਕੈਟਾਗਿਰੀ 'ਚ ਸਸਸਸ ਭਰਤਗੜ੍ਹ ਬਲਾਕ ਸ੍ਰੀ ਕੀਰਤਪੁਰ ਸਾਹਿਬ, ਸਸਸਸ ਸ੍ਰੀ ਅਨੰਦਪੁਰ ਸਾਹਿਬ, ਸਹਸ ਦਸਗ੍ਰਾਈ ਬਲਾਕ ਸ੍ਰੀ ਅਨੰਦਪੁਰ ਸਾਹਿਬ, ਸਮਿਸ ਰੰਗੀਆਂ ਬਲਾਕ ਮੋਰਿੰਡਾ, ਸਪ੍ਰਸ ਰਸੂਲਪੁਰ ਬਲਾਕ ਮੋਰਿੰਡਾ, ਸਪ੍ਰਸ ਪੱਸੀਵਾਲ ਬਲਾਕ ਨੰਗਲ, ਜੀਨੀਅਸ ਪਬਲਿਕ ਸਕੂਲ ਇੰਟਰਨੈਸ਼ਨਲ ਸਕੂਲ ਬਲਾਕ ਸਲੌਰਾ, ਸਪ੍ਰਸ ਜਿਓਵਾਲ ਬਲਾਕ ਸ੍ਰੀ ਕੀਰਤਪੁਰ ਸਾਹਿਬ ਸਕੂਲ ਜੇਤੂ ਰਹੇ।

ਪੁਰਸਕਾਰ ਵੰਡ ਸਮਾਰੋਹ ਵਿੱਚ ਏਡੀਸੀ (ਜ) ਨਿਧੀ ਕੁਮੁਦ ਬਾਬਾੰਹ, ਸਵੱਛ ਵਿਦਿਆਲਿਆ ਪੁਰਸਕਾਰ ਕਮੇਟੀ ਦੇ ਮੈਂਬਰ ਸਾਹਿਬਾਨ ਸਮੂਹ ਬਲਾਕ ਪ੍ਰਰਾਇਮਰੀ ਸਿੱਖਿਆ ਅਫਸਰਾਂ ਰੂਪਨਗਰ ਜ਼ਿਲ੍ਹਾ ਸਿੱਖਿਆ ਅਫਸਰ ਜਰਨੈਲ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫਸਰ (ਸਸ) ਸੁਰਿੰਦਰ ਪਾਲ ਸਿੰਘ, ਉਪ ਜ਼ਿਲ੍ਹਾ ਸਿੱਖਿਆ (ਐ.ਸਿ) ਰੂਪਨਗਰ ਰੰਜਨਾ ਕਤਿਆਲ, ਜ਼ਿਲ੍ਹਾ ਨੋਡਲ ਇੰਚਾਰਜ ਸਵੱਛ ਵਿਦਿਆਲਿਆ ਦਵਿੰਦਰ ਕੁਮਾਰ ਵੀ ਹਾਜ਼ਰ ਸਨ।

ਫੋਟੋ:28ਆਰਪੀਆਰ09

ਕੈਪਸ਼ਨ:ਡਿਪਟੀ ਕਮਿਸ਼ਨਰ ਪ੍ਰਰੀਤੀ ਯਾਦਵ ਸਵੱਛ ਵਿਦਿਆਲਿਆ ਪੁਰਸਕਾਰ ਪ੍ਰਰਾਪਤ ਕਰਨ ਵਾਲੇ ਸਕੂਲਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕਰਦੇ ਹੋਏ।