ਲਖਵੀਰ ਖਾਬੜਾ, ਰੂਪਨਗਰ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾਕਟਰ ਅਸ਼ੋਕ ਕੁਮਾਰ ਨੇ ਅੱਜ ਅਗਾਂਹਵਧੂ ਕਿਸਾਨ ਸੁਮੇਰ ਬਹਾਦਰ ਸਿੰਘ, ਪਿੰਡ ਲਾਲਪੁਰ, ਨੂਰਪੁਰ ਬੇਦੀ ਅਤੇ ਵਰਿੰਦਰ ਸਿੰਘ, ਸਬਜ਼ੀ ਉਤਪਾਦਕ, ਪਿੰਡ ਸ਼ਾਮਪੁਰਾ, ਰੋਪੜ ਦੇ ਖੇਤਾਂ ਦਾ ਵੀ ਦੌਰਾ ਕੀਤਾ। ਡਾ: ਅਸ਼ੋਕ ਕੁਮਾਰ ਦੇ ਨਾਲ ਐਕਟੈਨਸ਼ਨ ਐਜੂਕੇਸ਼ਨ ਦੇ ਵਧੀਕ ਨਿਰਦੇਸ਼ਕ ਡਾ.ਜੀਪੀਐਸ. ਸੋਢੀ ਅਤੇ ਸੀਨੀਅਰ ਐਂਟੁਮੋਲੋਜਿਸਟ ਵਿਗਿਆਨੀ ਡਾ: ਸੰਦੀਪ ਸਿੰਘ, ਪੀਏਯੂ, ਲੁਧਿਆਣਾ ਨੇ ਵੀ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਅਹਾਤੇ ਅਤੇ ਫਾਰਮ ਵਿਖੇ ਵੱਖ-ਵੱਖ ਪ੍ਰਦਰਸ਼ਨੀ ਯੂਨਿਟਾਂ ਦਾ ਵੀ ਦੌਰਾ ਕੀਤਾ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਉੱਦਮਾਂ ਦੀ ਸ਼ਲਾਘਾ ਕੀਤੀ ਅਤੇ ਕੀਮਤੀ ਸੁਝਾਅ ਦਿੱਤੇ। ਕ੍ਰਿਸ਼ੀ ਵਿਗਿਆਨ ਕੇਂਦਰ ਅਤੇ ਕਿਸਾਨ ਸਲਾਹਕਾਰ ਸੇਵਾ ਕੇਂਦਰ, ਰੋਪੜ ਦੀਆਂ ਚੱਲ ਰਹੀਆਂ ਗਤੀਵਿਧੀਆਂ ਦਾ ਜਾਇਜ਼ਾ ਲੈਂਦੇ ਹੋਏ ਉਨਾਂ੍ਹ ਨੇ ਫਸਲੀ ਵਿਭਿੰਨਤਾ ਵਾਲੀ ਕਾਸ਼ਤ ਵਾਲੇ ਹੋਰ ਫਾਰਮਾਂ ਦੀ ਸਥਾਪਨਾ ਦੀ ਲੋੜ 'ਤੇ ਜ਼ੋਰ ਦਿੱਤਾ। ਇਸ ਮੌਕੇ ਡਾ: ਜੀ.ਪੀ.ਐਸ. ਸੋਢੀ ਨੇ ਬਹੁ-ਦਿਸ਼ਾਵੀਂ ਪਹੁੰਚ ਅਪਣਾਉਣ ਅਤੇ ਫਸਲੀ ਵਿਭਿੰਨਤਾ ਦੇ ਨਾਲ-ਨਾਲ ਡੀਐਸਆਰ ਤਕਨਾਲੋਜੀ ਦੇ ਪ੍ਰਸਾਰ 'ਤੇ ਵੀ ਧਿਆਨ ਦੇਣ ਲਈ ਮਾਰਗ ਦਰਸ਼ਨ ਕੀਤਾ। ਡਿਪਟੀ ਡਾਇਰੈਕਟਰ, ਕ੍ਰਿਸ਼ੀ ਵਿਗਿਆਨ ਕੇਂਦਰ, ਰੋਪੜ ਡਾ: ਸਤਬੀਰ ਸਿੰਘ ਨੇ ਟੀਮ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਿਵਾਇਆ ਕਿ ਕੇਵੀਕੇ. ਅਤੇ ਐਫਏਐਸਸੀ (ਫਾਰਮ ਅਡਵਾਈਜ਼ਰੀ ਸਰਵਿਸ ਕੇਂਦਰ) ਰੋਪੜ ਟੀਮ ਵੱਲੋਂ ਸਾਰੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇਗੀ। ਕੇਵੀਕੇ ਦੇ ਵਿਗਿਆਨੀ ਡਾ.ਅਪਰਨਾ ਗੁਪਤਾ, ਡਾ.ਸੰਜੀਵ ਆਹੂਜਾ, ਡਾ. ਪਵਨ ਕੁਮਾਰ, ਡਾ. ਅੰਕੁਰਦੀਪ ਕੌਰ, ਡਾ.ਰਮਿੰਦਰ ਸਿੰਘ ਘੁੰਮਣ ਅਤੇ ਡਾ. ਨਵਨੀਤ ਕੌਰ ਵੀ ਟੀਮ ਦੇ ਨਾਲ ਸਨ।

ਫੋਟੋ< bha> ;< /bha> 17ਆਰਪੀਆਰ33,34

ਕੈਪਸ਼ਨ< bha> ;< /bha> ਡਾਕਟਰ ਅਸ਼ੋਕ ਕੁਮਾਰ ਅਲੋਜ਼ਾ ਵਿਧੀ ਨਾਲ ਤਿਆਰ ਕੀਤੇ ਜਾ ਰਹੇ ਚਾਰੇ ਦਾ ਮੁਆਇਨਾ ਕਰਦੇ ਹੋਏ।

2 .ਨੂਰਪੁਰਬੇਦੀ ਦੇ ਪਿੰਡ ਲਾਲਪੁਰਾ ਵਿਖੇ ਅਗਾਂਹਵਧੂ ਕਿਸਾਨ ਸੁਮੇਰ ਬਹਾਦਰ ਸਿੰਘ ਦੇ ਫਾਰਮ ਦਾ ਦੌਰਾ ਕਰਕੇ ਹੋਏ ਡਾ ਅਸ਼ੋਕ ਕੁਮਾਰ ਤੇ ਹੋਰ ਵਿਗਿਆਨੀ