ਗੁਰਦੀਪ ਭੱਲੜੀ,ਨੰਗਲ

ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਜੰਮੂ ਕਸ਼ਮੀਰ ਮਾਮਲਿਆਂ ਦੇ ਇੰਚਾਰਜ਼ ਹਰਜੋਤ ਬੈਂਸ ਵਲੋਂ ਜੰਮੂ ਯੂਟੀ ਖੇਤਰ ਤੋਂ ਆਮ ਆਦਮੀ ਪਾਰਟੀ ਦੇ ਮੈਂਬਰਾਂ ਯਸਪਾਲ ਕੁੰਡਲ (ਸਾਬਕਾ ਵਿਧਾਇਕ ਰਾਮਨਗਰ ਹਲਕਾ), ਅਨੁਭਵ ਆਨੰਦ (ਵਾਈਸ ਪ੍ਰਧਾਨ ਜੰਮੂ ਸੈਂਟਰਲ), ਰਾਜ ਕਪੂਰ ਅਤੇ ਵਿਕਰਮ ਪੁਰੀ ਨਾਲ ਨੰਗਲ ਦੇ ਸਤਲੁਜ ਸਦਨ ਵਿੱਚ ਮੁਲਾਕਾਤ ਕੀਤੀ। ਇਸ ਮੌਕੇ ਹਰਜੋਤ ਸਿੰਘ ਬੈਂਸ ਵਲੋਂ ਆਮ ਆਦਮੀ ਪਾਰਟੀ ਨੂੰ ਜ਼ਮੀਨੀ ਪੱਧਰ 'ਤੇ ਮਜ਼ਬੂਤ ਕਰਨੇ ਦੀ ਚਰਚਾ ਕੀਤੀ। ਇਸ ਮੌਕੇ ਗੱਲਬਾਤ ਕਰਦਿਆਂ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਦੇਸ਼ ਦੇ ਲੋਕ ਇਸ ਰਵਾਇਤੀ ਪਾਰਟੀਆਂ ਤੋਂ ਤੰਗ ਆ ਚੁੱਕੇ ਹਨ, ਜਿਸ ਕਾਰਨ ਇਸ ਸਮੇਂ ਦੇਸ਼ ਭਰ ਬਦਲਾਅ ਦੀ ਲਹਿਰ ਚਲ ਰਹੀ ਹੈ। ਉਨਾਂ ਕਿਹਾ ਕਿ ਦੇਸ਼ ਦੇ ਲੋਕ ਹੁਣ ਸਿਰਫ ਆਮ ਆਦਮੀ ਪਾਰਟੀ ਤੋਂ ਹੀ ਇੱਕ ਉਮੀਦ ਰੱਖ ਰਹੇ ਹਨ। ਇਸ ਮੌਕੇ 'ਆਪ' ਦੇ ਸੋਹਣ ਸਿੰਘ ਬੈਂਸ, ਡਾਕਟਰ ਸੰਜੀਵ ਗੌਤਮ, ਅਨੂਰਥ ਸਰਮਾ, ਬਚਿੱਤਰ ਸਿੰਘ ਬੈਂਸ , ਦੀਪਕ ਸੋਨੀ,ਪਿੰ੍ਸ ਉੱਪਲ, ਨੀਰਜ ਸਰਮਾ, ਜਸਪ੍ਰਰੀਤ ਸਿੰਘ, ਜੱਗਾ ਕਲੇਰ , ਸਤੀਸ ਚੋਪੜਾ, ਮੁਕੇਸ ਸਰਮਾ , ਰਾਜਿੰਦਰ ਰਾਏਪੁਰ ਸਮੇਤ ਵੱਡੀ ਗਿਣਤੀ 'ਚ ਆਪ ਵਰਕਰ ਮੌਜੂਦ ਸਨ।

ਫੋਟੋ< bha> ;< /bha> 18ਆਰਪੀਆਰ04

ਕੈਪਸ਼ਨ: ਜੰੰਮੂ ਕਸ਼ਮੀਰ ਦੇ 'ਆਪ' ਆਗੂ, ਕੈਬਨਿਟ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਜੰਮੂ ਕਸ਼ਮੀਰ ਮਾਮਲਿਆਂ ਦੇ ਇੰਚਾਰਜ਼ ਹਰਜੋਤ ਬੈਂਸ ਦਾ ਸਨਮਾਨ ਕਰਦੇ ਹੋਏ।