ਪਵਨ ਕੁਮਾਰ, ਨੂਰਪੁਰ ਬੇਦੀ:

ਅਜ਼ਾਦੀ ਕਾ ਅੰਮਿ੍ਤ ਮਹਾਉਤਸਵ ਨੂੰ ਸਮਰਪਿਤ ਉੱਪ ਮੰਡਲ ਮੈਜਿਸਟੇ੍ਟ ਸ਼੍ਰੀ ਅਨੰਦਪੁਰ ਸਾਹਿਬ ਦੇ ਹੁਕਮਾਂ ਅਤੇ ਸਿਵਲ ਸਰਜਨ ਰੂਪਨਗਰ ਡਾ.ਪਰਮਿੰਦਰ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ.ਵਿਧਾਨ ਚੰਦਰ ਐਸਐਮਓ ਦੀ ਅਗਵਾਈ ਹੇਠ ਸੀਐਚਸੀ ਸਿੰਘਪੁਰ ਵਿਖੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਸਬੰਧੀ ਜਾਗਰੂਕ ਕੀਤਾ ਗਿਆ। ਉਨਾਂ੍ਹ ਨੇ ਕਿਹਾ ਕਿ ਅੱਜ ਦੀ ਨੋਜਵਾਨ ਪੀੜੀ ਮਾੜੀ ਸੰਗਤ ਵਿੱਚ ਫਸਕੇ ਵੱਖ-ਵੱਖ ਤਰਾਂ੍ਹ ਦੇ ਨਸ਼ਿਆਂ ਦਾ ਸੇਵਨ ਕਰਨ ਲੱਗ ਜਾਂਦੀ ਹੈ , ਜਿਸ ਨਾਲ ਸਰੀਰ ਦੀ ਤੰਦਰੁਸਤੀ ਤੇ ਮਾੜਾ ਪ੍ਰਭਾਵ ਪੈਂਦਾ ਹੈ। ਨੌਜਵਾਨ ਕਈ ਤਰਾਂ੍ਹ ਦੇ ਨਸ਼ੇ ਜਿਵੇਂ ਕਿ ਨਸ਼ੀਲੀਆਂ ਦਵਾਈਆਂ , ਤੰਬਾਕੂ, ਅਫੀਮ , ਹੈਰੋਇਨ, ਚਰਸ, ਗਾਂਜਾ, ਡੋਡੇ, ਸ਼ਰਾਬ, ਨਸ਼ੇ ਦੇ ਟੀਕੇ, ਗੋਲੀਆਂ, ਕੈਪਸੂਲ ਅਤੇ ਭੁੱਕੀ ਆਦਿ ਦਾ ਸੇਵਨ ਕਰਕੇ ਆਪਣਾ ਜੀਵਨ ਖਤਮ ਕਰ ਰਹੇ ਹਨ। ਨਸ਼ੇ ਦੇ ਸ਼ਿਕਾਰ ਨੌਜਵਾਨ ਆਰਥਿਕ, ਸਮਾਜਿਕ ਅਤੇ ਸਰੀਰਿਕ ਪੱਖੋਂ ਕਮਜੋਰ ਹੋ ਜਾਂਦੇ ਹਨ ਅਤੇ ਪੈਸਾ ਨਾ ਹੋਣ ਦੀ ਸੂਰਤ ਵਿੱਚ ਕਈ ਨੋਜਵਾਨ ਚੋਰੀ ਕਰਕੇ ਆਪਣਾ ਨਸ਼ਾ ਪੂਰਾ ਕਰਦੇ ਹਨ ਅਤੇ ਘਰ ਵਿੱਚ ਪਰਿਵਾਰ ਨਾਲ ਮਾਹੋਲ ਸੁਖਾਵਾਂ ਨਹੀਂ ਰਹਿੰਦਾ। ਇਸ ਲਈ ਜੇਕਰ ਕੋਈ ਵੀ ਨੋਜਵਾਨ ਤੁਹਾਨੂੰ ਨਸ਼ਾ ਕਰਦਾ ਮਿਲਦਾ ਹੈ ਅਤੇ ਜੇਕਰ ਉਹ ਨੌਜਵਾਨ ਨਸ਼ਾ ਛੱਡਣਾ ਚਾਹੁੰਦਾ ਹੈ ਤਾਂ ਪੰਜਾਬ ਸਰਕਾਰ ਵੱਲੋਂ ਖੋਲੇ ਗਏ ਓਟ ਕਲੀਨਿਕਾਂ ਵਿੱਚ ਨਸ਼ਾ ਛੱਡਣ ਦੀ ਦਵਾਈ ਮੁਫ਼ਤ ਮਿਲਦੀ ਹੈ, ਜਿਸ ਦੀ ਡੋਜ਼ ਡਾਕਟਰ ਵੱਲੋਂ ਨਿਰਧਾਰਤ ਕੀਤੀ ਜਾਂਦੀ ਹੈ ਅਤੇ ਹੋਲੀ ਹੋਲੀ ਇਹ ਡੋਜ਼ ਘਟਾ ਕੇ ਨਸ਼ਾ ਖਤਮ ਕੀਤਾ ਜਾਂਦਾ ਹੈ, ਜਿਸ ਨਾਲ ਨੋਜਵਾਨ ਆਪਣਾ ਨਵਾ ਅਤੇ ਨਸ਼ਾ ਰਹਿਤ ਜੀਵਨ ਦੀ ਸ਼ੁਰੂਆਤ ਕਰ ਸਕਦੇ ਹਨ। ਇਸ ਮੌਕੇ ਹਾਜ਼ਰੀਨ ਨੇ ਨਸ਼ੇ ਨਾ ਕਰਨ ਸਬੰਧੀ ਸੁ ਚੁੱਕੀ ਕਿ ਆਪਣੇ ਸਮਾਜ, ਆਪਣੇ ਸੂਬੇ ਤੇ ਦੇਸ਼ ਦੀ ਬਿਹਤਰੀ ਅਤੇ ਸੁੱਰਖਿਆ ਨੂੰ ਸਮਰਪਿਤ ਮੈਂ ਸਹੁੰ ਖਾਂਦਾ ਹਾਂ ਕਿ ਮੈਂ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਬਣਾਉਣ ਲਈ ਆਪਣੇ ਆਪ ਨੂੰ ਸਮਰਪਿਤ ਕਰਾਂਗਾ। ਮੈਂ ਇਹ ਵੀ ਸਹੁੰ ਖਾਂਦਾ ਹਾਂ ਕਿ ਮੈਂ ਆਪਣੇ ਮੁੱਹਲੇ ਅਤੇ ਸ਼ਹਿਰ ਵਾਸੀਆਂ ਨੂੰ ਪੁਰਜ਼ੋਰ ਯਤਨ ਕਰਦੇ ਹੋਏ ਨਸ਼ੇ ਦੇ ਮਾਰੂ ਪ੍ਰਭਾਂਵਾ ਸਬੰਧੀ ਜਾਗਰੂਕ ਕਰਾਂਗਾ। ਮੈਂ ਨਸ਼ੇ ਦੇ ਖਾਤਮੇ ਲਈ ਪੰਜਾਬ ਸਰਕਾਰ ਦੀਆਂ ਨੀਤੀਆਂ ਅਤੇ ਪੋ੍ਗਰਾਮਾਂ ਦੀ ਸਫਲਤਾ ਲਈ ਹਰ ਹੀਲੇ ਪੂਰਾ ਸਹਿਯੋਗ ਦੇਵਾਂਗਾ। ਓਟ ਕਲੀਨਿਕ ਵਿਚ ਆਏ ਮਰੀਜ਼ਾ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਦੱਸਿਆ ਤੇ ਸਰਕਾਰ ਵੱਲ ਦਿੱਤੀ ਜਾਂਦੀ ਦਵਾਈ ਨਾਲ ਨਸ਼ਾ ਛੱਡਣ ਲਈ ਕਿਹਾ ਤੇ ਇਹ ਦਵਾਈ ਵੀ ਹੋਲੀ ਹੋਲੀ ਘਟਾ ਕੇ ਛੱਡਣ ਲਈ ਪੇ੍ਰਿਤ ਕੀਤਾ ਜਾਂਦਾ ਹੈ ਤੇ ਉਹਨਾ ਵੱਲੋ ਮਰੀਜ਼ਾ ਨੂੰ ਕਿਹਾ ਕਿ ਇਹ ਨਸ਼ੇ ਦੀ ਆਦਤ ਛੱਡਣੀ ਚਾਹੀਦੀ ਹੈ, ਕਿਉਕਿ ਇਸ ਨਾਲ ਉਨਾਂ੍ਹ ਦੇ ਪਰਿਵਾਰ ਤੇ ਵੀ ਮਾੜਾ ਅਸਰ ਪੈਦਾ ਹੈ। ਪੰਜਾਬ ਸਰਕਾਰ ਵੱਲੋਂ ਓਟ ਕਲੀਨਿਕਾਂ ਨੂੰ ਸਫਲਤਾ ਪੂਰਵਕ ਅਸਰਦਾਰ ਬਣਾਉਣ ਲਈ ਨਿਰੰਤਰ ਉਪਰਾਲੇ ਕੀਤੇ ਜਾ ਰਹੇ ਹਨ। ਉਨਾਂ੍ਹ ਵੱਲੋ ਸਰਕਾਰੀ ਹਸਪਤਾਲਾ ਵਿਚ ਮਰੀਜ਼ਾਂ ਦੇ ਇਲਾਜ ਤੋਂ ਇਲਾਵਾ ਓਟ ਕਲੀਨਿਕਾਂ ਵਿਚ ਨਸ਼ੇ ਦੇ ਆਦੀ ਲੋਕਾਂ ਦੇ ਇਲਾਜ ਲਈ ਡਾਕਟਰਾਂ ਨੂੰ ਪੂਰੀ ਮਿਹਨਤ, ਲਗਨ ਤੇ ਤਨਦੇਹੀ ਨਾਲ ਕੰਮ ਕਰਦੇ ਹੋਏ ਨੋਜਵਾਨਾਂ ਨੂੰ ਨਸ਼ਾ ਛੱਡਣ ਲਈ ਪੇ੍ਰਿਤ ਕੀਤਾ ਜਾ ਰਿਹਾ ਹੈ, ਤਾ ਜੋ ਤੰਦਰੁਸਤ ਸਮਾਜ ਦੀ ਸਿਰਜਨਾ ਕੀਤੀ ਜਾ ਸਕੇ।

ਫੋਟੋ:28ਆਰਪੀਆਰ03

ਕੈਪਸ਼ਨ:ਨਸ਼ਿਆਂ ਦੇ ਮਾੜੇ ਪ੍ਰਭਾਵਾਂ ਸਬੰਧੀ ਕੀਤਾ ਜਾਗਰੂਕ ਕਰਦੇ ਹੋਏ