ਸਟਾਫ਼ ਰਿਪੋਟਰ,ਰੂਪਨਗਰ:

ਲਾਲ ਝੰਡਾ ਭੱਠਾ ਵਰਕਰਜ਼ ਯੂਨੀਅਨ ਪੰਜਾਬ ਸੀਟੂ ਜ਼ਿਲ੍ਹਾ ਰੋਪੜ ਵੱਲੋਂ ਭੱਠਾ ਮਾਲਕਾਂ ਦੁਆਰਾ ਨੂੰ ਮੰਗ ਪੱਤਰ ਸੀਟੂ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਗੁਰਦੇਵ ਸਿੰਘ ਬਾਗੀ ਦੀ ਅਗਵਾਈ ਹੇਠ ਦਿੱਤਾ ਗਿਆ। ਉਪਰੰਤ ਮਹਾਰਾਜਾ ਰਣਜੀਤ ਸਿੰਘ ਬਾਗ ਵਿਚ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੀਟੂ ਦੇ ਸੂਬਾ ਪ੍ਰਧਾਨ ਕਾਮਰੇਡ ਮਹਾ ਸਿੰਘ ਰੋੜੀ ਨੇ ਕਿਹਾ ਕਿ ਪੱਕੀਅÎਾਂ ਇੱਟਾਂ ਦੀ ਢੋਆ ਢੁਆਈ ਕਰਨ ਵਾਲੇ ਮਜ਼ਦੂਰਾਂ ਦੀ ਲੁੱਟ ਇਸ ਤਰਾਂ੍ਹ ਹੋ ਰਹੀ ਹੈ ਕਿ ਸਰਕਾਰੀ ਰੇਟ ਪ੍ਰਤੀ ਹਜ਼ਾਰ ਇੱਟ 2020 ਦਾ 209 ਰੁਪਏ 1 ਪੈਸੇ ਹੈ ਤੇ ਭੱਠਾ ਮਾਲਕ ਮਜ਼ਦੂਰਾਂ ਨੂੰ ਮਨਮਰਜ਼ੀ ਦੇ ਪੈਸੇ ਜਿਵੇੇ 150 ਰੁਪਏ ਤੋਂ 160 ਰੁਪਏ ਦਿੰਦੇ ਹਨ। ਜਿਸ ਦੇ ਵਿਰੁੱਧ ਬੱਸੀ ਗੁੱਜਰਾਂ ਏਰੀਏ ਦੇ ਭੱਠਿਆਂ ਤੇ ਪੱਕੀਆਂ ਇੱਟਾਂ ਦੀ ਢੋਆ ਢੁਆਈ ਕਰਨ ਵਾਲੇ ਸਾਰੇ ਮਜ਼ਦੂਰਾਂ ਵੱਲੋਂ ਪਿਛਲੇ 6 ਦਿਨਾਂ ਤੋਂ ਮਜਬੂਰ ਹੋ ਕੇ ਕੰਮ ਬੰਦ ਕੀਤਾ ਹੋਇਆ ਹੈ।ਸੀਟੂ ਵੱਲੋਂ ਮੰਗ ਕੀਤੀ ਗਈ ਹੈ ਕਿ ਇਨਾਂ੍ਹ ਕਿਰਤੀਆਂ ਨੂੰ ਕਿਰਤ ਕਾਨੂੰਨਾਂ ਮੁਤਾਬਿਕ ਬਣਦਾ ਮਿਹਨਤਾਨਾ ਅਤੇ ਸਹੂਲਤਾਂ ਦਿਵਾਈਆਂ ਜਾਣ ਨਹੀਂ ਤਾਂ ਮਜਬੂਰਨ ਮਜ਼ਦੂਰ ਸੰਘਰਸ਼ ਦੇ ਰਾਹ ਪੈਣਗੇ। ਕਾਮਰੇਡ ਮਹਾਂ ਸਿੰਘ ਰੋੜੀ ਨੇ ਕਿਹਾ ਕਿ ਸਾਨੂੰ ਡਿਪਟੀ ਕਮਿਸ਼ਨਰ ਰੋਪੜ ਵੱਲੋਂ ਭਰੋਸਾ ਦਿਵਾਇਆ ਗਿਆ ਹੈ ਕਿ ਮਜ਼ਦੂਰਾਂ ਦਾ ਬਣਦਾ ਮਿਹਨਤਾਨਾ ਦਿਵਾਉਣ ਲਈ ਲੇਬਰ ਇੰਸਪੈਕਟਰ ਰੋਪੜ ਦੀ ਡਿਊਟੀ ਲਗਾਈ ਗਈ ਹੈ ਅਤੇ ਏਐਲਸੀ ਜੇਪੀ ਸਿੰਘ ਵੱਲੋਂ ਫੋਨ 'ਤੇ ਕੱਲ ਸਵੇਰੇ 10 ਵਜੇ ਲੇਬਰ ਇੰਸਪੈਕਟਰ ਨਾਲ ਮਜਦੂਰਾਂ, ਮਾਲਕਾਂ ਦੀ ਮੀਟਿੰਗ ਕਰਵਾ ਕੇ ਮਜਦੂਰਾਂ ਦੀਆਂ ਮੁਸਕਿਲਾਂ ਦਾ ਹੱਲ ਕਰਵਾਉਣ ਦਾ ਭਰੋਸਾ ਦਿਵਾਇਆ ਗਿਆ।ਮੰਗ ਪੱਤਰ ਦੇਣ ਵਾਲੇ ਸਾਥੀਆਂ ਵਿੱਚ ਸੀਟੂ ਦੇ ਸੂਬਾ ਆਗੂ ਜਸਵੰਤ ਸਿੰਘ ਸੈਣੀ, ਲਾਲ ਝੰਡਾ ਭੱਠਾ ਵਰਕਰਜ਼ ਯੂਨੀਅਨ ਬੱਸੀ ਗੁੱਜਰਾਂ ਏਰੀਏ ਦੇ ਆਗੂ ਸਾਥੀ ਗੁਰਚਰਨ ਸਿੰਘ, ਸਾਥੀ ਸੁਖਵਿੰਦਰ ਸਿੰਘ, ਸਾਥੀ ਭਰਭੂਰ ਸਿੰਘ, ਸਾਥੀ ਜਗਦੀਪ ਸਿੰਘ, ਸਾਥੀ ਸੁਖਵਿੰਦਰ ਸਿੰਘ, ਸਾਥੀ ਗੁਰਪ੍ਰਰੀਤ ਸਿੰਘ, ਸਾਥੀ ਸਤਵਿੰਦਰ ਸਿੰਘ, ਸਾਥੀ ਹਰਜੀਤ ਸਿੰਘ, ਸਾਥੀ ਹਰਕਮਲ ਸਿੰਘ, ਸਾਥੀ ਹਰਮਨ ਸਿੰਘ ਅਤੇ ਸਾਥੀ ਪੇ੍ਮ ਚੰਦ ਜੱਟਪੁਰ ਵੀ ਸ਼ਾਮਿਲ ਸਨ।

ਫੋਟੋ:28ਆਰਪੀਆਰ13

ਕੈਪਸ਼ਨ:ਮਹਾਰਾਜਾ ਰਣਜੀਤ ਸਿੰਘ ਬਾਗ ਵਿਚ ਭੱਠਾ ਮਜ਼ਦੂਰਾਂ ਦੀ ਮੀਟਿੰਗ ਕਰਨ ਉਪਰੰਤ ਨਾਲ ਖੜੇ੍ਹ ਕਾਮਰੇਡ ਰੋੜੀ ਤੇ ਬਾਗੀ