ਲਖਵੀਰ ਖਾਬੜਾ, ਰੂਪਨਗਰ : ਹਿਮਾਲਿਆ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਮੁਜ਼ਫ਼ਤ ਦੀ ਵਿਦਿਆਰਥਣ ਗਰੀਨਾ ਨੇ ਦਸਵੀਂ 'ਚੋਂ ਪੰਜਾਬ ਹਾਸਲ ਕੀਤਾ ਹੈ। ਇਸ ਤੋਂ ਇਲਾਵਾ ਮੁਸਕਾਨ ਕੌਰ ਨੇ 97.54 ਫੀਸਦੀ ਅੰਕਾਂ ਨਾਲ 14ਵਾਂ ਰੈਂਕ, ਦਿਪਤਾਸ਼ੂ ਪੁਰੀ ਨੇ 97:23 ਅੰਕਾਂ ਨਾਲ 16ਵਾਂ ਰੈਂਕ, ਤਰਨਪ੍ਰਰੀਤ ਕੌਰ ਨੇ 97.23 ਫੀਸਦੀ ਅੰਕਾਂ ਨਾਲ 16ਵਾਂ ਰੈਂਕ ਤੇ ਜਸਮੀਨ ਕੌਰ ਨੇ 97.08 ਫੀਸਦੀ ਅੰਕ 17ਵਾਂ ਰੈਂਕ ਪ੍ਰਰਾਪਤ ਕੀਤੇ ਹਨ। ਜਦਕਿ ਗਰੀਨਾ ਪੰਜਾਬ 'ਚ ਮੈਰਿਟ ਦੇ ਤੀਜੇ ਨੰਬਰ 'ਤੇ ਹੈ। ਇਸ ਵਾਰ ਸਾਲ 2023 'ਚ ਜ਼ਿਲ੍ਹਾ ਰੂਪਨਗਰ ਦੇ ਹਿੱਸੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਸਵੀਂ ਜਮਾਤ ਦੇ ਐਲਾਨੇ ਨਤੀਜਿਆਂ 'ਚ ਪੰਜ ਮੈਰਿਟ ਆਈਆਂ ਹਨ। ਪਿਛਲੇ ਸਾਲ ਜ਼ਿਲ੍ਹੇ ਦੇ 12 ਮੈਰਿਟ ਸਨ। ਇਸ ਤੋਂ ਪਹਿਲਾਂ ਵੀ ਸਾਲ 2019 'ਚ ਜ਼ਿਲ੍ਹੇ ਦੇ ਦਸਵੀਂ ਜਮਾਤ ਦੇ ਸਿਰਫ਼ ਦੋ ਮੈਰਿਟ ਆਏ ਸਨ। ਉਸ ਤੋਂ 2018 ਵੀ ਮਾੜਾ ਸਾਲ ਰਿਹਾ। ਜਿਸ 'ਚ ਅੰਕੜਾ ਜ਼ੀਰੋ ਰਿਹਾ। ਇਸ ਵਾਰ ਜ਼ਿਲ੍ਹਾ ਰੂਪਨਗਰ ਸਮੁੱਚੇ ਨਤੀਜੇ 'ਚ ਚਾਰ ਸਥਾਨਾਂ ਤੋਂ ਪਛੜ ਗਿਆ ਹੈ। ਇਸ ਵਾਰ ਜ਼ਿਲ੍ਹਾ ਕੁੱਲ ਪ੍ਰਤੀਸ਼ਤਤਾ 'ਚ 11ਵੇਂ ਸਥਾਨ 'ਤੇ ਆਇਆ ਹੈ। ਜਦੋਂ ਕਿ ਪਿਛਲੇ ਸਾਲ 2022 ਵਿੱਚ ਇਹ 7ਵੇਂ ਸਥਾਨ 'ਤੇ ਆਇਆ ਸੀ।

ਛੇ ਸਾਲ ਪਹਿਲਾਂ ਪਹਿਲੇ ਨੰਬਰ 'ਤੇ ਆਇਆ ਸੀ ਡੀਏਵੀ ਦਾ ਵਿਦਿਆਰਥੀ

ਇਸ ਤੋਂ ਪਹਿਲਾਂ ਸਾਲ 2017 'ਚ ਡੀਏਵੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਦੀ ਸ਼ਰੂਤੀ ਵੋਹਰਾ ਨੇ 10ਵੀਂ ਮੈਰਿਟ ਸੂਚੀ 'ਚੋਂ ਪਹਿਲਾ ਸਥਾਨ ਹਾਸਲ ਕੀਤਾ ਸੀ। ਉਦੋਂ ਡੀਏਵੀ ਸਕੂਲ ਦੀਆਂ ਕੁੱਲ ਚਾਰ ਵਿਦਿਆਰਥੀ ਮੈਰਿਟ 'ਚ ਸਨ। ਪਰ ਉਸ ਤੋਂ ਬਾਅਦ ਲਗਾਤਾਰ ਡੀਏਵੀ ਸਕੂਲ ਦਾ ਹਿੱਸਾ 10ਵੀਂ 'ਚ ਮੈਰਿਟ 'ਚ ਨਹੀਂ ਆ ਸਕਿਆ।

97.52 ਫੀਸਦੀ ਰਿਹਾ ਨਤੀਜਾ

ਸਾਲ 2023 'ਚ ਜ਼ਿਲ੍ਹੇ ਦਾ ਨਤੀਜਾ 97.52 ਫੀਸਦੀ ਰਿਹਾ। ਜ਼ਿਲ੍ਹੇ 'ਚ 6656 ਵਿਦਿਆਰਥੀਆਂ ਨੇ ਪ੍ਰਰੀਖਿਆ ਦਿੱਤੀ ਤੇ ਇਨ੍ਹਾਂ 'ਚੋਂ 6491 ਵਿਦਿਆਰਥੀ ਪਾਸ ਹੋਏ। ਜਦੋਂ ਕਿ 2022 'ਚ ਰੂਪਨਗਰ ਜ਼ਿਲ੍ਹੇ ਵਿੱਚ 7312 ਵਿਦਿਆਰਥੀ ਦਸਵੀਂ ਜਮਾਤ ਦੀ ਪ੍ਰਰੀਖਿਆ 'ਚ ਬੈਠੇ ਸਨ। ਜਿਨ੍ਹਾਂ 'ਚੋਂ 7256 ਵਿਦਿਆਰਥੀਆਂ ਨੇ ਪ੍ਰਰੀਖਿਆ ਪਾਸ ਕੀਤੀ।

ਸਾਲ ਮੈਰਿਟ ਦਾ ਵੇਰਵਾ

2023 05

2022 12

2019 02

2018 00

2017 06

2016 07