ਅਭੀ ਰਾਣਾ, ਨੰਗਲ : ਬੀਬੀਐੱਮਬੀ ਦੀ ਸਭ ਤੋਂ ਵੱਡੀ ਮੰਨੀ ਜਾਣ ਵਾਲੀ ਭਾਖੜਾ ਬਿਆਸ ਇੰਪਲਾਈਜ਼ ਯੂਨੀਅਨ (ਏਟਕ ਐੱਫਈ) ਵੱਲੋਂ ਜਿੱਥੇ ਬੀਤੇ ਦਿਨ ਨੰਗਲ ਭਾਖੜਾ ਮੁੱਖ ਰੋਡ 'ਤੇ ਬੀਬੀਐੱਮਬੀ ਮੈਨੇਜਮੈਂਟ ਖ਼ਿਲਾਫ਼ ਰੋਸ ਕਰ ਰਹੀਆਂ ਅੌਰਤਾਂ ਦੇ ਸਮਰਥਨ 'ਚ ਡਿਊਟੀ ਨੂੰ ਜਾਣ ਵਾਲੀਆਂ ਬੱਸਾਂ ਰੋਕ ਨੇ ਵਿਭਾਗ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਸੀ, ਉਸੇ ਲੜੀ ਤਹਿਤ ਅੱਜ ਫਿਰ ਦਿਨ ਸ਼ੁੱਕਰਵਾਰ ਨੂੰ ਉਕਤ ਯੂਨੀਅਨ ਮੈਂਬਰਾਂ ਨੇ ਪੀਆਰਓ ਦਫਤਰ ਲਾਗੇ ਕਰੀਬ 2 ਘੰਟੇ ਭਾਖੜਾ ਡੈਂਮ ਡਿਊਟੀ ਨੂੰ ਜਾਣ ਵਾਲੀਆਂ ਬੱਸਾਂ ਰੋਕ ਕੇ ਮੈਨੇਜਮੈਂਟ ਖ਼ਿਲਾਫ਼ ਖ਼ੂਬ ਰੋਸ ਪ੍ਰਦਰਸ਼ਨ ਕੀਤਾ। ਸਵੇਰੇ 7.30 ਵਜੇ ਤੋਂ ਵਿਭਾਗ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੇ ਯੂਨੀਅਨ ਦੇ ਦਰਜਨਾਂ ਮੈਂਬਰ ਸਵਾ ਨੌ ਵਜੇ ਦੇ ਕਰੀਬ ਚੀਫ਼ ਦਫ਼ਤਰ ਲਾਗੇ ਬਣੇ ਆਰਓ ਪੇਮੈਂਟ ਤੇ ਆਰ ਓ ਪੈਨਸ਼ਨ ਦਫਤਰ ਪਹੁੰਚ ਗਏ ਤੇ ਉਨ੍ਹਾਂ ਦਫ਼ਤਰਾਂ 'ਚ ਬੈਠੇ ਅਧਿਕਾਰੀਆਂ ਦੀ ਤਿੱਖੇ ਸ਼ਬਦਾਂ 'ਚ ਨੁਕਤਾਚੀਨੀ ਕੀਤੀ।

ਮਾਨਤਾ ਪ੍ਰਰਾਪਤ ਯੂਨੀਅਨ ਦੇ 26 ਸਟੇਸ਼ਨਾਂ ਦੇ ਪ੍ਰਧਾਨ ਅਸ਼ੋਕ ਕੁਮਾਰ ਨੇ ਕਿਹਾ ਕਿ ਬੀਬੀਐੱਮਬੀ ਮੈਨੇਜਮੈਂਟ ਦੀ ਧੱਕੇਸ਼ਾਹੀ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਕਿਉਂਕਿ ਉਨ੍ਹਾਂ ਵੱਲੋਂ ਮੁਲਾਜ਼ਮਾਂ ਨੂੰ ਬਣਦੀਆਂ ਸਹੂਲਤਾਂ ਵੀ ਨਹੀਂ ਦਿੱਤੀਆਂ ਜਾ ਰਹੀਆਂ। ਇੱਕ ਸਮਾਂ ਸੀ ਕਿ ਵਿਭਾਗ 'ਚ ਨੰਗਲ 'ਚ 25 ਹਜ਼ਾਰ ਦੇ ਕਰੀਬ ਮੁਲਾਜ਼ਮ ਕੰਮ ਕਰਦੇ ਸੀ ਪਰ ਹੁਣ ਮੁਲਾਜ਼ਮਾਂ ਦੀ ਗਿਣਤੀ ਘੱਟ ਕੇ 7-8 ਹਜ਼ਾਰ ਰਹਿ ਗਈ ਹੈ, ਫਿਰ ਵੀ ਸਾਨੂੰ ਬਣਦਾ ਹੱਕ ਨਹੀਂ ਦਿੱਤਾ ਜਾ ਰਿਹਾ। ਉਨਾਂ੍ਹ ਕਿਹਾ ਕਿ ਨਾ ਤਾਂ ਮੁਲਾਜ਼ਮਾਂ ਦਾ ਏਰੀਅਰ ਸਮੇਂ ਤੇ ਦਿੱਤਾ ਜਾ ਰਿਹਾ ਹੈ ਨਾ ਹੀ ਕੱਚੇ ਕਾਮਿਆਂ ਨੂੰ ਪੱਕਾ ਕੀਤਾ ਜਾ ਰਿਹਾ ਹੈ।

ਨੌਕਰੀਆਂ 'ਤੇ ਮੰਡਰਾ ਰਿਹਾ ਹੈ ਖ਼ਤਰਾ

ਯੂਨੀਅਨ ਦੇ ਸੱਕਤਰ ਦੀਪਕ ਦੁਵੇਦੀ ਨੇ ਕਿਹਾ ਕਿ ਸਾਡੀ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ 22 ਮਈ ਤੋਂ ਚੰਡੀਗੜ੍ਹ ਚੇਅਰਮੈਨ ਦਫਤਰ ਬਾਹਰ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਹੈ। ਜਿੱਥੇ ਹਰ ਰੋਜ਼ ਮੁਲਾਜ਼ਮ ਕਦੇ ਨੰਗਲ ਤੋਂ ਕਦੇ ਤਲਵਾੜਾ ਤੇ ਹੋਰ ਹੋਰ ਦਫਤਰਾਂ 'ਚੋਂ ਪੁੱਜ ਕੇ ਸੰਘਰਸ਼ ਨੂੰ ਭਰਵਾ ਹੁੰਗਾਰਾ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਬੀਤੇ ਕੱਲ ਸਾਡੀ ਆਰਐੱਲਸੀ ਨਾਲ ਪਹਿਲਾਂ ਤੋਂ ਨਿਰਧਾਰਿਤ ਮੀਟਿੰਗ ਸੀ ਕਿਉਂਕਿ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਇੱਕ ਨੋਟਿਸ ਦਿੱਤਾ ਗਿਆ ਸੀ। ਸਾਡੀ ਕਾਰਵਾਈ ਨੂੰ ਆਰਐੱਲਸੀ ਨੇ ਸਹੀ ਮੰਨਿਆ ਪਰ ਮੈਨੇਜਮੈਂਟ ਅਧਿਕਾਰੀ ਉੁਥੇ ਨਹੀਂ ਪੁੱਜੇ। ਆਰਐੱਲਸੀ ਨੇ ਕਿਹਾ ਕਿ ਬੋਰਡ ਤੋਂ ਜੋ ਅਧਿਕਾਰੀ ਜਵਾਬ ਦੇ ਸਕਦੈ, ਉਹ ਹੀ ਆਵੇ ਤੇ 6 ਤਾਰੀਖ ਨੂੰ ਮੁੜ ਮਨੇਜਮੈਂਟ ਤੇ ਯੂਨੀਅਨ ਦੀ ਮੀਟਿੰਗ ਬੁਲਾਈ ਗਈ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਵੱਖ-ਵੱਖ ਪਾਲਿਸੀ ਲਾਗੂ ਕੀਤੀ ਸੀ ਕਿ ਬੀਬੀਐੱਮਬੀ ਦਾ ਵੱਖ ਕੈਡਰ ਬਣਾ ਦਵਾਂਗੇ। ਮੁਲਾਜ਼ਮ ਬੀਬੀਐੱਮਬੀ ਲਈ ਹੀ ਭਰਤੀ ਕੀਤੇ ਜਾਣਗੇ, ਉਹ ਮੁੜ ਪੀਐੱਸਪੀਸੀਐੱਲ 'ਚ ਨਹੀਂ ਜਾਣਗੇ ਤੇ ਰਿਟਾਇਰ ਵੀ ਬੀਬੀਐੱਮਬੀ 'ਚ ਹੋਣਗੇ। ਪਰ ਜੇਕਰ ਅਜਿਹਾ ਹੁੰਦਾ ਹੈ ਤਾਂ ਸਾਡੇ ਸੈਂਕੜੇ ਕੱਚੇ ਮੁਲਾਜ਼ਮ ਜੋ ਕਈ ਸਾਲਾਂ ਤੋਂ ਕੰਮ ਕਰ ਰਹੇ ਹਨ, ਉਨਾਂ੍ਹ ਦੀ ਨੌਕਰੀ ਤੇ ਖਤਰਾ ਮੰਡਰਾਵੇਗਾ, ਜਿਸਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਮੁਲਾਜ਼ਮਾਂ ਨੂੰ ਸੰਬੋਧਨ ਕਰਦਿਆਂ ਨੰਗਲ ਯੁਨਿਟ ਦੇ ਪ੍ਰਧਾਨ ਨੰਦ ਕਿਸ਼ੋਰ ਨੇ ਜਿੱਥੇ ਵਾਰੋ ਵਾਰੀ ਚੰਡੀਗੜ੍ਹ ਜਾ ਕੇ ਧਰਨੇ 'ਚ ਬੈਠੇ ਸਾਥੀਆਂ ਦਾ ਸਾਥ ਦੇਣ ਦੀ ਗੱਲ ਕੀਤੀ ਉੁਥੇ ਹੀ ਕਿਹਾ ਕਿ ਜੇਕਰ ਸਾਡੀ ਜੱਥੇਬੰਦੀ ਇੱਕਜੁੱਟਤਾ ਹੈ ਤਾਂ ਮਨੇਜਮੈਂਟ ਉਨਾਂ੍ਹ ਨਾਲ ਧੱਕਾ ਬਿਲਕੁਲ ਵੀ ਨਹੀਂ ਕਰ ਸਕਦੀ। ਉਨਾਂ੍ਹ ਆਪਣੀ ਸੱਮਸਿਆ ਤੇ ਬੀਤੇ ਦਿਨ ਸੜਕ ਤੇ ਬੈਠੀਆਂ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਸਾਨੂੰ ਵੀ ਆਪਣੇ ਹੱਕਾਂ ਲਈ ਇੱਕਜੁਟ ਹੋ ਕੇ ਲੜਨ ਦੀ ਜ਼ਰੂਰਤ ਹੈ। ਉਨਾਂ੍ਹ ਮਨੇਜਮੈਂਟ ਦੀ ਤਿੱਖੇ ਸ਼ਬਦਾਂ ਵਿੱਚ ਨੁਕਤਾਚੀਨੀ ਕਰਦਿਆਂ ਕਿਹਾ ਕਿ ਮੈਨੇਜਮੈਂਟ ਅੰਨੀ, ਬੋਲੀ ਤੇ ਗੂੰਗੀ ਵਾਲਾ ਰਵੱਈਆ ਅਪਣਾ ਰਹੀ ਹੈ, ਜਿਸ ਖਿਲਾਫ ਅਸੀਂ ਹਥਿਆਰ ਨਾ ਚੁੱਕ ਕੇ ਸੰਘਰਸ਼ ਰਾਹੀਂ ਹੀ ਉਨਾਂ੍ਹ ਨੂੰ ਜਵਾਬ ਦੇ ਸਕਦੇ ਹਾਂ। ਉਨਾਂ੍ਹ ਕਿਹਾ ਕਿ ਸਟਾਫ ਘੱਟ ਹੋਣ ਦੇ ਚਲਦਿਆਂ ਸਾਡੇ ਤੋਂ ਵੱਧ ਸਮਾਂ ਡਿਊਟੀ ਕਰਵਾਈ ਜਾ ਰਹੀ ਹੈ ਪਰ ਉਸਦਾ ਬਣਦਾ ਹੱਕ ਨਹੀਂ ਦਿੱਤਾ ਜਾ ਰਿਹਾ। 19 ਦੇ ਕਰੀਬ ਵਰਕਰ 2 ਨੰਬਰ 'ਚ ਮੈਨੇਜਮੈਂਟ ਨੇ ਰੱਖੇ ਹੋਏ ਹਨ ਤੇ ਪਾਵਰ ਹਾਊਸ 'ਚ ਵਰਕਰ ਨਹੀਂ। ਮਨੇਜਮੈਂਟ ਖਿਲਾਫ, ਮੁਲਾਜ਼ਮਾਂ ਵੱਲੋਂ ਲਗਾਤਾਰ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਸਬੰਧੀ ਪੱਖ ਲੈਣ ਲਈ ਜਦੋਂ ਪੱਤਰਕਾਰ ਆਰ ਓ ਪੈਨਸ਼ਨ ਤੇ ਆਰ ਓ ਪੇਮੈਂਟ ਦਫਤਰ ਗਏ ਤਾਂ ਉਨਾਂ੍ਹ ਕਿਹਾ ਕਿ ਉਹ ਵਿਭਾਗ ਦੇ ਉੁਚ ਅਧਿਕਾਰੀ ਹੀ ਇਸ ਸਬੰਧੀ ਦੱਸ ਸਕਦੇ ਹਨ। ਅਸੀਂ ਵੀ ਚਾਹੁੰਦੇ ਹਾਂ ਕਿ ਯੂਨੀਅਨ ਮੈਂਬਰਾਂ ਦੀਆਂ ਜਾਇਜ਼ ਮੰਗਾਂ ਦਾ ਹੱਲ ਜਲਦ ਕਰਵਾਇਆ ਜਾ ਸਕੇ, ਕਿਉਂਕਿ ਅਸੀਂ ਇੱਕ ਦੂਜੇ ਦਾ ਸੁੱਖ ਦੁੱਖ ਸਮਝ ਸਕਦੇ ਹਾਂ।