ਅਭੀ ਰਾਣਾ, ਨੰਗਲ : ਨੌਜਵਾਨਾਂ ਨੂੰ ਹੁਨਰਮੰਦ ਬਣਾ ਕੇ ਰੁਜ਼ਗਾਰ ਦੇ ਕਾਬਿਲ ਬਣਾਉਣ ਵਾਲੀ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਨੰਗਲ ਦੀ ਨੁਹਾਰ ਬਦਲਣੀ ਸ਼ੁਰੂ ਹੋ ਚੁੱਕੀ ਹੈ। ਆਈਟੀਆਈ ਨੰਗਲ ਦੇ ਮੁੱਖ ਗੇਟ ਲੰਬੇ ਸਮੇਂ ਤੋਂ ਦੁਰਦਸ਼ਾ ਹੰਡਾ ਰਹੇ ਬੋਰਡ, ਹੁਣ ਮਾਂ ਬੋਲੀ ਪੰਜਾਬੀ 'ਚ, ਉਦਯੋਗਿਕ ਸਿਖਲਾਈ ਸੰਸਥਾ ਨੰਗਲ ਸਬੰਧੀ ਦਿੱਤੀ ਗਈ ਵੱਡਮੁਲੀ ਜਾਣਕਾਰੀ ਨਾਲ ਚਮਕਣ ਲੱਗੇ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਆਈਟੀਆਈ ਨੰਗਲ ਦੇ ਨਵ-ਨਿਯੁਕਤ ਪਿੰ੍ਸੀਪਲ ਗੁਰਨਾਮ ਸਿੰਘ ਭੱਲੜੀ ਨੇ ਦੱਸਿਆਂ ਕਿ ਪੰਜਾਬ ਸਰਕਾਰ ਤੇ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੀਆਂ ਹਦਾਇਤਾਂ ਮੁਤਾਬਿਕ ਸੰਸਥਾ ਦੇ ਸਾਰੇ ਬੋਰਡ ਮਾਂ ਬੋਲੀ ਪੰਜਾਬੀ 'ਚ ਲਿਖਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਨਿਰਦੇਸ਼ਾਂ ਮੁਤਾਬਿਕ ਆਈਟੀਆਈ ਨੰਗਲ ਨੂੰ ਪੰਜਾਬ ਦੀ ਮਾਡਲ ਉਦਯੋਗਿਕ ਸਿਖਲਾਈ ਸੰਸਥਾ ਬਣਾਇਆ ਜਾਵੇਗਾ ਤੇ ਇਸ ਸਮੇਂ ਇਸ ਸੰਸਥਾ 'ਚ ਫਿਟਰ, ਇਲੈਕਟ੍ਰੀਸ਼ਨ, ਵੈਲਡਰ, ਪਲੰਬਰ, ਕਾਰਪੇਂਟਰ, ਮਸ਼ੀਨਿਸ਼ਟ ਕੰਪੋਜ਼ਿਟ, ਮਸ਼ੀਨਿਸ਼ਟ ਗਰਾਂਈਡਰ, ਡਰਾਫਟਸਮੈਨ ਸਿਵਲ, ਡਰਾਫਟਸਮੈਨ ਮਕੈਨੀਕਲ, ਟਰਨਰ, ਵਾਇਰਮੈਨ, ਮੋਟਰ ਵਹੀਕਲ ਮਕੈਨਿਕ ਆਦਿ ਟਰੇਡਾਂ ਚੱਲ ਰਹੀਆਂ ਹਨ। ਉਨ੍ਹਾਂ ਦੱਸਿਆਂ ਕਿ ਪੰਜਾਬ ਰਾਜ ਦੀਆਂ ਸਮੂਹ ਆਈਟੀਆਈਜ਼ 'ਚ ਦਾਖ਼ਲਾ ਵਿਭਾਗ ਦੀ ਵੈੱਬਸਾਈਟ ਰਾਹੀਂ ਆਨ-ਲਾਈਨ ਕੀਤਾ ਜਾ ਜਾਂਦਾ ਹੈ। ਦਾਖ਼ਲੇ ਦੇ ਚਾਹਵਾਨ ਉਮੀਦਵਾਰ ਨੂੰ ਦਾਖ਼ਲੇ ਲਈ ਸਰਕਾਰ ਵੱਲੋਂ ਸ਼ੁਰੂ ਕੀਤੇ ਪੋਰਟਲ 'ਤੇ ਰਜਿਸਟਰਡ ਕੀਤਾ ਜਾਂਦਾ ਹੈ। ਰਜਿਸਟ੍ਰੇਸ਼ਨ ਸਮੇਂ ਉਮੀਦਵਾਰ ਲੋੜੀਂਦੇ ਸਰਟੀਫਿਕੇਟ ਤੇ ਦਸਤਾਵੇਜ਼ ਪੋਰਟਲ ਤੇ ਅਪਲੋਡ ਕੀਤੇ ਜਾਂਦੇ ਹਨ। ਇਸ ਉਪਰੰਤ ਆਨਲਾਈਨ ਉਮੀਦਵਾਰ ਆਪਣੇ ਦਸਤਾਵੇਜ਼ਾਂ ਨੂੰ ਆਨ-ਲਾਈਨ ਵੈਰੀਫਿਕੇਸ਼ਨ ਫੀਸ (100 ਰੁਪਏ) ਭਰ ਕੇ ਆਨਲਾਈਨ ਵੈਰੀਫਿਕੇਸ਼ਨ ਕਰਵਾਈ ਜਾਂਦੀ ਹੈ। ਇਸ ਉਪਰੰਤ ਉਮੀਦਵਾਰ ਅਪਣੀ ਮਨ ਪਸੰਦ ਟਰੇਡ ਦਾ ਆਨ-ਲਾਈਨ ਵਿਕਲਪ ਭਰ ਸਕਦੇ ਹਨ। ਕਾਊਂਸਿਲੰਗ ਦੇ ਦੌਰਾਨ ਰੈਂਕ ਮੈਰਿਟ ਦੇ ਆਧਾਰ 'ਤੇ ਤਿਆਰ ਕੀਤਾ ਜਾਂਦਾ ਹੈ ਅਤੇ ਉਮੀਦਵਾਰ ਨੂੰ ਪੋ੍ਵਿਜ਼ਨਲ ਸੀਟ ਅਲਾਟਮੈਂਟ ਕੀਤੀ ਜਾਂਦੀ ਹੈ। ਇਸ ਉਪਰੰਤ ਆਨ-ਲਾਈਨ ਦਾਖ਼ਲਾ ਫੀਸ ਜਮਾਂ੍ਹ ਕਰਨ ਪਿਛੋਂ ਉਮੀਦਵਾਰ ਸਬੰਧਤ ਉਦਯੋਗਿਕ ਸਿਖਲਾਈ ਸੰਸਥਾ 'ਚ ਦਾਖ਼ਲ ਹੁੰਦੇ ਹਨ।