ਲਖਵੀਰ ਖਾਬੜਾ, ਰੂਪਨਗਰ : ਜ਼ਿਲ੍ਹਾ ਸਦਰ ਮੁਕਾਮ ਦੇ ਸਰਕਾਰੀ ਹਸਪਤਾਲ 'ਚ ਇਲਾਜ ਕਰਵਾਉਣ ਲਈ ਆਮ ਲੋਕਾਂ ਦਾ ਭਰੋਸਾ ਵੱਧ ਗਿਆ ਹੈ। ਅਜਿਹਾ ਰੁਝਾਨ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਹੈ। ਕਿਉਂਕਿ ਸੱਤਾ 'ਚ ਆਉਣ ਤੋਂ ਤੁਰੰਤ ਬਾਅਦ ਹੀ ਆਮ ਆਦਮੀ ਪਾਰਟੀ ਨੇ ਸਿਵਲ ਹਸਪਤਾਲਾਂ 'ਚ ਲੋਕਾਂ ਨੂੰ ਮਿਆਰੀ ਤੇ ਤੁਰੰਤ ਇਲਾਜ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ ਸੀ। ਅੰਕੜੇ ਦੱਸਦੇ ਹਨ ਕਿ ਇਕ ਸਾਲ 'ਚ ਵੱਡੀ ਗਿਣਤੀ 'ਚ ਲੋਕ ਇਲਾਜ ਲਈ ਸਰਕਾਰੀ ਹਸਪਤਾਲ ਪਹੁੰਚ ਰਹੇ ਹਨ।

ਸਿਵਲ ਹਸਪਤਾਲ 'ਚ ਮੈਡੀਕਲ ਲੈਬਾਰਟਰੀ 'ਚ ਕੀਤੇ ਗਏ ਟੈਸਟਾਂ ਦੇ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਹੈਰਾਨੀ ਹੁੰਦੀ ਹੈ। ਜੀ ਹਾਂ, 5 ਲੱਖ 90 ਹਜ਼ਾਰ 43 ਮਰੀਜ਼ਾਂ ਦੇ ਸਿਰਫ਼ ਖੂਨ, ਪਿਸ਼ਾਬ ਤੇ ਹੈਪੇਟਾਈਟਸ ਬੀ ਤੇ ਸੀ ਦੇ ਟੈਸਟ ਕੀਤੇ ਗਏ ਹਨ। ਇਸ ਤੋਂ ਇਲਾਵਾ ਹੋਰ ਟੈਸਟਾਂ ਦੀ ਗਿਣਤੀ ਵੀ ਹਜ਼ਾਰਾਂ 'ਚ ਹੈ। ਖੂਨ ਦੇ ਨਮੂਨੇ ਲੈ ਕੇ ਮਰੀਜ਼ਾਂ 'ਤੇ ਕੀਤੇ ਗਏ ਟੈਸਟਾਂ ਦੀ ਗਿਣਤੀ 5 ਲੱਖ 60 ਹਜ਼ਾਰ 142 ਹੈ। ਜਦਕਿ ਪਿਸ਼ਾਬ ਦੇ ਸੈਂਪਲ ਲੈ ਕੇ 18 ਹਜ਼ਾਰ 823 ਟੈਸਟ ਤੇ ਹੈਪੇਟਾਈਟਸ ਸੀ ਤੇ ਬੀ ਦੇ 11 ਹਜ਼ਾਰ 78 ਟੈਸਟ ਕੀਤੇ ਗਏ ਹਨ।

ਆਮ ਆਦਮੀ ਕਲੀਨਿਕ ਦੇ ਵੀ ਕੀਤੇ ਜਾ ਰਹੇ ਟੈਸਟ

ਹੁਣ ਸ਼ਹਿਰ ਦੇ ਆਮ ਆਦਮੀ ਕਲੀਨਿਕਾਂ ਤੇ ਜ਼ਿਲ੍ਹਾ ਜੇਲ੍ਹ ਦੀ ਡਿਸਪੈਂਸਰੀ ਦੇ ਮਰੀਜ਼ਾਂ ਦੇ ਟੈਸਟ ਵੀ ਜ਼ਿਲ੍ਹਾ ਸਦਰ ਮੁਕਾਮ ਦੇ ਹਸਪਤਾਲ ਦੀ ਮੈਡੀਕਲ ਲੈਬਾਰਟਰੀ 'ਚ ਕੀਤੇ ਜਾਂਦੇ ਹਨ। ਸ਼ਹਿਰ ਦੇ ਤਿੰਨ ਆਮ ਆਦਮੀ ਕਲੀਨਿਕਾਂ 'ਚ ਰੋਜ਼ਾਨਾ ਅੌਸਤਨ 25 ਟੈਸਟ ਕੀਤੇ ਜਾ ਰਹੇ ਹਨ। ਜਦਕਿ ਸੋਮਵਾਰ ਤੇ ਵੀਰਵਾਰ ਨੂੰ ਜ਼ਿਲ੍ਹਾ ਜੇਲ੍ਹ ਤੋਂ ਸੈਂਪਲ ਟੈਸਟ ਲਈ ਭੇਜੇ ਜਾਂਦੇ ਹਨ। ਜਿਸ ਦੀ ਦੋ ਦਿਨਾਂ ਦੀ ਗਿਣਤੀ 30 ਹੈ।

ਸਮੇਂ ਦੀ ਰਿਪੋਰਟਿੰਗ ਦੀ ਤਰਜੀਹ : ਡਾ. ਭਵਲੀਨ ਕੌਰ

ਜ਼ਿਲ੍ਹਾ ਹਸਪਤਾਲ ਦੀ ਮੈਡੀਕਲ ਲੈਬਾਰਟਰੀ ਦੀ ਇੰਚਾਰਜ ਡਾ. ਭਵਲੀਨ ਕੌਰ ਨੇ ਦੱਸਿਆ ਕਿ ਮੈਡੀਕਲ ਲੈਬਾਰਟਰੀ ਦਾ ਸਟਾਫ਼ ਪੂਰੀ ਤਨਦੇਹੀ ਨਾਲ ਆਪਣੀ ਡਿਊਟੀ ਕਰ ਰਿਹਾ ਹੈ। ਸਟਾਫ ਦੀ ਤਰਜੀਹ ਇਹ ਹੈ ਕਿ ਟੈਸਟ ਸਹੀ ਢੰਗ ਨਾਲ ਕੀਤੇ ਜਾਣ ਤੇ ਲੋਕਾਂ ਨੂੰ ਉਨ੍ਹਾਂ ਦੇ ਟੈਸਟਾਂ ਦੀਆਂ ਰਿਪੋਰਟਾਂ ਸਮੇਂ ਸਿਰ ਦਿੱਤੀਆਂ ਜਾਣ। ਤਾਂ ਜੋ ਲੋਕਾਂ ਦਾ ਸਮੇਂ ਸਿਰ ਇਲਾਜ ਸੰਭਵ ਹੋ ਸਕੇ।

'ਆਪ' ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ : ਸੁਰਜਨ ਸਿੰਘ

ਆਮ ਆਦਮੀ ਪਾਰਟੀ ਦੀ ਜ਼ਲਿ੍ਹਾ ਇਕਾਈ ਦੇ ਖਜ਼ਾਨਚੀ ਸੁਰਜਨ ਸਿੰਘ ਨੇ ਕਿਹਾਕਿ ਆਪ ਸਰਕਾਰ ਲੋਕਾਂ ਨੂੰ ਵਧੀਆ ਸਿਹਤ ਸਹੂਲਤ ਦੇਣ ਲਈ ਵਚਨਬੱਧ ਹੈ ਕਿਉਕਿ ਪਿਛਲੀਆਂ ਸਰਕਾਰਾਂ ਦੀ ਨਲਾਇਕੀ ਕਾਰਨ ਲੋਕਾਂ ਦਾ ਵਿਸ਼ਵਾਸ਼ ਉੱਠ ਗਿਆ ਸੀ । ਸੁਰਜਨ ਸਿੰਘ ਨੇ ਦਾਅਵਾ ਕੀਤਾ ਕਿ ਜਦੋਂ ਤੋਂ ਆਪ ਦੀ ਸਰਕਾਰ ਬਣੀ ਹੈ ਉਦੋਂ ਤੋਂ ਸਰਕਾਰੀ ਹਸਪਤਾਲਾਂ ਵਿਚ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਮਿਲ ਰਹੀਆ ਹੈ ਕਿਉਕਿ ਹੁਣ ਅੰਕੜੇ ਬੋਲ ਰਹੇ ਹਨ ।ਉਨਾਂ੍ਹ ਕਿਹਾਕਿ ਸਰਕਾਰ ਹੋਰ ਵੀ ਵਧੇਰੇ ਸਿਹਤ ਸਹੂਲਤਾਂ ਦੇਣ ਲਈ ਕੰਮ ਕਰ ਰਹੀ ਹੈ ਜਿਸ ਦੇ ਨਤੀਜੇ ਆਉਣ ਵਾਲੇ ਦਿਨਾ ਵਿਚ ਜਨਤਾ ਦੇ ਸਾਹਮਣੇ ਆਉਣਗੇ।

2022 'ਚ ਕੀਤੇ ਗਏ ਕੁੱਲ ਟੈਸਟ

ਖੂਨ ਦੇ ਨਮੂਨੇ 560142 'ਤੇ ਕੀਤੇ ਗਏ ਟੈਸਟ

ਪਿਸ਼ਾਬ ਦੇ ਨਮੂਨੇ 18823 'ਤੇ ਕੀਤੇ ਗਏ ਟੈਸਟ

ਹੈਪੇਟਾਈਟਸ ਬੀ ਤੇ ਸੀ ਟੈਸਟ 11078

ਸਾਲ 2022 'ਚ ਕੀਤੇ ਗਏ ਮਾਸਿਕ ਖੂਨ ਦੇ ਨਮੂਨਿਆਂ ਨਾਲ ਟੈਸਟ

ਮਹੀਨਾ ਟੈਸਟ ਦੀ ਗਿਣਤੀ

ਜਨਵਰੀ -17210

ਫਰਵਰੀ -33130

ਮਾਰਚ -46947

ਅਪ੍ਰਰੈਲ -45959

ਮਈ -52210

ਜੂਨ -48830

ਜੁਲਾਈ -57118

ਅਗਸਤ -47026

ਸਤੰਬਰ -61466

ਅਕਤੂਬਰ -50114

ਨਵੰਬਰ -56708

ਦਸੰਬਰ -43424

ਪਿਸ਼ਾਬ ਦੇ ਨਮੂਨੇ ਨਾਲ ਕੀਤੇ ਗਏ ਟੈਸਟ

ਮਹੀਨਾ ਟੈਸਟ ਦੀ ਗਿਣਤੀ

ਜਨਵਰੀ -882

ਫਰਵਰੀ -988

ਮਾਰਚ -1391

ਅਪ੍ਰਰੈਲ -1490

ਮਈ -1773

ਜੂਨ -1710

ਜੁਲਾਈ -2017

ਅਗਸਤ -1678

ਸਤੰਬਰ -1929

ਅਕਤੂਬਰ -1708

ਨਵੰਬਰ -1893

ਦਸੰਬਰ -1364

ਸਾਲ 2022 ਹੈਪੇਟਾਈਟਸ ਬੀ ਤੇ ਸੀ ਟੈਸਟ

ਜਨਵਰੀ -381

ਫਰਵਰੀ -685

ਮਾਰਚ -1137

ਅਪ੍ਰਰੈਲ -1024

ਮਈ -1060

ਜੂਨ - 911

ਜੁਲਾਈ -951

ਅਗਸਤ -776

ਸਤੰਬਰ -1551

ਅਕਤੂਬਰ -940

ਨਵੰਬਰ -851

ਦਸੰਬਰ -845

ਸਾਲ 2023

ਮਹੀਨਾ ਬਲੱਡ ਪਿਸ਼ਾਬ ਹੈਪੇਟਾਈਟਸ ਬੀ ਤੇ ਸੀ

ਜਨਵਰੀ 38630 1452 703

ਫਰਵਰੀ 51039 1602 941