ਸਮੁੱਚੇ ਪੰਜਾਬ 'ਚ ਜਥੇਬੰਦਕ ਢਾਂਚੇ ਨੂੰ ਕੀਤਾ ਜਾਵੇਗਾ ਮਜ਼ਬੂਤ : ਢੋਟ , ਸੈਖੋਂ

ਸੇਵਾ ਸਿੰਘ, ਤਰਲੋਚਨ ਸਿੰਘ, ਸ੍ਰੀ ਅਨੰਦਪੁਰ ਸਾਹਿਬ : ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ) ਦਾ ਰੋਪੜ ਯੂਨਿਟ ਸਥਾਪਿਤ ਕਰਦਿਆਂ ਫੈੱਡਰੇਸ਼ਨ ਦੇ ਪ੍ਰਧਾਨ ਭਾਈ ਅਮਰਬੀਰ ਸਿੰਘ ਢੋਟ ਵੱਲੋਂ ਪ੍ਰਦੀਪ ਸਿੰਘ ਨੂੰ ਜ਼ਿਲ੍ਹਾ ਰੋਪੜ ਦਾ ਪ੍ਰਧਾਨ ਥਾਪਿਆ ਗਿਆ। ਉਸ ਦੇ ਨਾਲ ਗੁਰਕਰਨ ਸਿੰਘ ਨੂੰ ਜਰਨਲ ਸਕੱਤਰ,ਮਨਜੋਤ ਸਿੰਘ ਨੂੰ ਮੀਤ ਪ੍ਰਧਾਨ ਤੇ ਨਵਦੀਪ ਸਿੰਘ ਨੂੰ ਸਕੱਤਰ ਨਿਯੁਕਤ ਕੀਤਾ ਗਿਆ। ਇਸੇ ਤਰ੍ਹਾਂ ਫੈੱਡਰੇਸ਼ਨ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ਰਾਣਾ ਤੇ ਹਰਜਿੰਦਰ ਸਿੰਘ ਮੱਸੇਵਾਲ ਨੂੰ ਫੈੱਡਰੇਸ਼ਨ ਦੇ ਕੌਮੀ ਮੀਤ ਪ੍ਰਧਾਨ ਬਣਾਏ ਗਏ।

ਅੱਜ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਫੈੱਡਰੇਸ਼ਨ ਦੇ ਪ੍ਰਧਾਨ ਅਮਰਬੀਰ ਸਿੰਘ ਢੋਟ ਨੇ ਕਿਹਾ ਕਿ ਫੈੱਡਰੇਸ਼ਨ ਸਿੱਖ ਪੰਥ ਦਾ ਹਰਿਆਵਲ ਦਸਤਾ ਹੈ ਤੇ ਇਸ 'ਚ ਸ਼ਾਮਲ ਹੋਏ ਸਾਰੇ ਨੌਜਵਾਨਾਂ ਦਾ ਸਵਾਗਤ ਹੈ। ਉਨ੍ਹਾਂ ਕਿਹਾ ਫੈੱਡਰੇਸ਼ਨ ਦੇ ਵੱਡੇ ਵੱਡੇਰਿਆਂ ਨੇ ਇਸ ਜਥੇਬੰਦੀ ਦੀ ਸਥਾਪਨਾ ਸਿੱਖ ਕੌਮ ਦੇ ਹੱਕਾਂ ਤੇ ਅਧਿਕਾਰਾਂ ਲਈ ਕੀਤੀ ਗਈ ਸੀ ਤੇ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਵੱਲੋਂ ਸੰਤ ਬਾਬਾ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਦੀ ਅਗਵਾਈ 'ਚ ਮਹਾਨ ਸਹੀਦੀ ਪ੍ਰਰਾਪਤ ਕਰਕੇ ਇਸ ਜਥੇਬੰਦੀ ਨੂੰ ਸਿੱਖਾਂ ਦੇ ਦਿਲਾਂ ਵਿਚ ਥਾਂ ਬਣਾਈ। ਫੈੱਡਰੇਸ਼ਨ ਦੇ ਸਰਪ੍ਰਸਤ ਭਾਈ ਅਮਰਜੀਤ ਸਿੰਘ ਚਾਵਲਾ ਨੇ ਨੌਜਵਾਨਾਂ ਨੂੰ ਆਪਣੇ ਇਤਿਹਾਸ ਤੇ ਕੁਰਬਾਨੀਆਂ ਤੋਂ ਸੇਧ ਲੈ ਕੇ ਸਿੱਖ ਪੰਥ ਦੀ ਸੇਵਾ ਲਈ ਪੇ੍ਰਿਆ । ਇਸ ਮੌਕੇ ਮੀਟਿੰਗ 'ਚ ਫੈੱਡਰੇਸ਼ਨ ਦੇ ਸਕੱਤਰ ਜਨਰਲ ਭਾਈ ਲਖਬੀਰ ਸਿੰਘ ਸੇਖੋ, ਮਨਜੀਤ ਸਿੰਘ ਬਾਠ ਕੌਮੀ ਸੀਨੀਅਰ ਪ੍ਰਧਾਨ, ਜਗਪ੍ਰਰੀਤ ਸਿੰਘ ਮਨੀ ਮੀਤ ਪ੍ਰਧਾਨ , ਕੁਲਬੀਰ ਸਿੰਘ ਉਸਮਾਨਪੁਰ,ਦਵਿੰਦਰ ਸਿੰਘ ਿਢੱਲੋਂ ਤੇ ਗੁਰਭਾਗ ਸਿੰਘ ਚੌਂਤਾ ਇੰਚਾਰਜ ਧਰਮ ਪ੍ਰਚਾਰ ਦੋਆਬਾ ਜ਼ੋਨ ਨੇ ਵੀ ਸੰਬੋਧਨ ਕੀਤਾ ।

ਫੈੱÎਡਰੇਸ਼ਨ ਵੱਲੋਂ ਦੋ ਅਹਿਮ ਮਤੇ ਕੀਤੇ ਗਏ ਪਾਸ

ਮਤਾ ਨੰ. 1 ਫੈਡਰੇਸ਼ਨ (ਮਹਿਤਾ) ਦੀ ਅੱਜ ਦੀ ਜ਼ਿਲ੍ਹਾ ਰੋਪੜ ਦੀ ਇਸ ਇਕੱਤਰਤਾ 'ਚ ਪਿਛਲੇ-ਦਿਨੀਂ ਮਨਿਊਰਿਟੀ (ਘੱਟ ਗਿਣਤੀ) ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਵੱਲੋਂ ਸਿੱਖਾਂ ਦੀ ਪੰਜਾਬ ਵਿਚਲੀ ਵਸੋਂ ਬਾਰੇ ਦਿੱਤੇ ਬਿਆਨ 'ਤੇ ਤਿੱਖਾ ਪ੍ਰਤੀਕਰਮ ਦਿੱਤਾ ਗਿਆ। ਮੀਟਿੰਗ ਨੇ ਪਾਸ ਕੀਤੇ ਇਸ ਅਹਿਮ ਮਤੇ 'ਚ ਕਿਹਾ ਕਿ ਲਾਲਪੁਰਾ ਨੇ ਸਿੱਖਾਂ ਦੀ ਪੰਜਾਬ ਵਿਚਲੀ ਵਸੋਂ ਬਾਰੇ ਬਿਆਨ ਦੇ ਕੇ ਸਿੱਖ ਕੌਮ ਦੀ ਹੇਠੀ ਕੀਤੀ ਹੈ ਅਤੇ ਸਿੱਖ ਕੌਮ ਨੂੰ ਕਮਜੋਰ ਕਰਨ ਦੀ ਕੋਝੀ ਹਰਕਤ ਕੀਤੀ ਹੈ।

ਫੈੱਡਰੇਸ਼ਨ (ਮਹਿਤਾ) ਵੱਲੋਂ ਲਾਲਪੁਰਾ ਨੂੰ ਯਾਦ ਕਰਵਾਇਆ ਕਿ ਸਿੱਖ ਪੰਥ ਕਿਸੇ ਗਿਣਤੀ-ਮਿਣਤੀ ਦਾ ਮੁਥਾਜ ਨਹੀਂ ਹੈ। ਬਲਕਿ ਇਸ ਦੀ ਸ਼ਕਤੀ ਅਕਾਲ ਪੁਰਖ ਵਾਹਿਗੁਰੂ ਦੀ ਕ੍ਰਿਪਾ ਤੇ ਬਖਸ਼ਸ਼ਿ ਨਾਲ ਜੁੜੀ ਹੋਈ ਹੈ।

ਲਾਲਪੁਰਾ ਨੂੰ ਫੈਡਰੇਸ਼ਨ ( ਮਹਿਤਾ ) ਚੁਣੌਤੀ ਦਿੰਦਿਆਂ ਉਸ ਨੂੰ ਫੈਡਰੇਸ਼ਨ ਨਾਲ ਖੁੱਲੀ ਬਹਿਸ ਵਿੱਚ ਆਉਣ ਲਈ ਕਿਹਾ ਅਤੇ ਉਸ ਨੂੰ ਆਪਣਾ ਬਿਆਨ ਤੁਰੰਤ ਵਾਪਿਸ ਲੈਣ ਲਈ ਕਿਹਾ। ਨਹੀਂ ਤਾਂ ਫੈਡਰੇਸ਼ਨ ਉਸ ਦੇ ਖਿਲਾਫ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ।

ਮਤਾ ਨੰ. 2 ਫੈਡਰੇਸ਼ਨ ( ਮਹਿਤਾ ) ਦੀ ਅੱਜ ਰੋਪੜ ਦੀ ਜਿਲ੍ਹਾ ਜਥੇਬੰਦੀ ਦੀ ਸਥਾਪਨਾ ਮੌਕੇ - ਜੇਲਾਂ ਵਿੱਚ ਲੰਮੇ ਸਮੇਂ ਤੋਂ ਬੰਦ ਸਿੰਘਾਂ ਦੀ ਰਿਹਾਈ ਲਈ ਕੇਂਦਰ ਅਤੇ ਦਿੱਲੀ ਸਰਕਾਰ ਤੋਂ ਪੁਰਜੋਰ ਮੰਗ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਇਨਾਂ੍ਹ ਸਿੰਘਾਂ ਦੀ ਰਿਹਾਈ ਵਿੱਚ ਕੀਤੀ ਜਾ ਰਹੀ ਦੇਰੀ ਸਿੱਖਾਂ ਅੰਦਰ ਇਸ ਦੇਸ਼ ਵਿੱਚ ਬੇਗਾਨਗੀ ਦੀ ਭਾਵਨਾ ਉਤਪੁੰਨ ਕਰ ਰਹੀ ਹੈ। ਫੈਡਰੇਸ਼ਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਸ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲ ਪ੍ਰਕਾਸ਼ ਪੁਰਬ ਮੌਕੇ ਸਿੱਖ ਪੰਥ ਨਾਲ ਕੀਤੇ ਵਾਅਦੇ ਤੋਂ ਮੁਕਰਨ ਨੂੰ ਬਹੁਤ ਮੰਦਭਾਗੀ ਅਤੇ ਿਘਨੌਣੀ ਹਰਕਤ ਕਰਾਰ ਦਿੱਤਾ ਹੈ। ਫੈਡਰੇਸ਼ਨ ਬੰਦੀ ਸਿੰਘਾਂ ਦੀ ਰਿਹਾਈ ਦੀ ਪੁਰਜੋਰ ਮੰਗ ਕਰਦਿਆਂ 01 ਦਸੰਬਰ 2022 ਤੋਂ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਰੰਭੀ ਜਾ ਰਹੀ ਦਸਤਖਤ ਮੁਹਿੰਮ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਉਣ ਦਾ ਐਲਾਨ ਕਰਦੀ ਹੈ ਅਤੇ ਸਮੁੱਚੀ ਕੌਮ ਨੂੰ ਅਪੀਲ ਕਰਦੀ ਹੈ ਕਿ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਰੰਭੀ ਜਾ ਰਹੀ ਰਿਹਾਈਆਂ ਲਈ ਦਸਤਖਤੀ ਮੁਹਿੰਮ ਵਿੱਚ ਸਾਮਿਲ ਹੋਣ ।

ਇਸ ਮੌਕੇ ਬਾਬਾ ਖੁਸ਼ਹਾਲ ਸਿੰਘ ਬਰੂਵਾਲ,ਹਰਪ੍ਰਰੀਤ ਸਿੰਘ,ਬਲਜਿੰਦਰ ਸਿੰਘ,ਹਰਵਿੰਦਰ ਸਿੰਘ,ਨਵੀਂ,ਲਵਪ੍ਰਰੀਤ ਸਿੰਘ ਪ੍ਰਧਾਨ ਗੁਰਦਾਸਪੁਰ , ਸੁਸ਼ਾਂਤ ਸਿੰਘ,ਹਰਮਨ ਕਲਵਾਂ,ਸੁਖਬੀਰ ਸਿੰਘ ਕਲਵਾਂ,ਮਨਜੋਤ ਸਿੰਘ ,ਸੁਖਵਿੰਦਰ ਸਿੰਘ,ਦਿਲਪ੍ਰਰੀਤ ਸਿੰਘ,ਕਰਮਜੋਤ ਕਲਵਾਂ,ਕਾਕਾ ਭਲਾਣ, ਤਲਵਿੰਦਰ ਸਿੰਘ,ਲਖਵਿੰਦਰ ਸਿੰਘ, ਪ੍ਰਰੀਤ ਚਨੌਲੀ,ਗੁਰਮਨਪ੍ਰਰੀਤ ਸਿੰਘ,ਰਣਬੀਰ ਸਿੰਘ ਕੋਟ ਬਾਲਾ,ਲੱਕੀ ਮਹਿਰੌਲੀ ਗੋਲਡੀ ਸੂਰੇਵਾਲ,ਇਕਬਾਲ ਸਿੰਘ ,ਜਗਤਾਰ ਸਿੰਘ,ਹਰਕੀਰਤ ਸਿੰਘ ਲਵਜੀਤ ਸਿੰਘ ,ਹਰਪ੍ਰਰੀਤ ਸੂਰੇਵਾਲ ਅਤੇ ਹੋਰ ਵੀ ਵੱਡੀ ਗਿਣਤੀ ਵਿੱਚ ਨੌਜਵਾਨ ਸ਼ਾਮਿਲ ਸਨ।