ਇੰਦਰਜੀਤ ਖੇੜੀ, ਬੇਲਾ : ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਵਿਖੇ ਹਿਊਮੈਨਟੀਜ਼ ਵਿਭਾਗ ਦੇ ਉਪਰਾਲੇ ਨਾਲ਼ ਵਿਸ਼ਵ ਏਡਜ਼ ਦਿਵਸ ਮਨਾਇਆ ਗਿਆ। ਇਸ ਮੌਕੇ ਵਿਭਾਗ ਵੱਲੋਂ ਖ਼ਾਸ ਤੌਰ 'ਤੇ ਕਾਲਜ ਪਿੰ੍ਸੀਪਲ ਡਾ. ਸਤਵੰਤ ਕੌਰ ਸ਼ਾਹੀ ਦਾ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ। ਇਸ ਮੌਕੇ ਬੋਲਦਿਆਂ ਡਾ. ਸਤਵੰਤ ਕੌਰ ਸ਼ਾਹੀ ਨੇ ਵਿਦਿਆਰਥੀਆਂ ਨਾਲ 'ਏਡਜ਼ ਤੇ ਸੁਚੱਜੇ ਸਮਾਜ ਦੀ ਜ਼ਿੰਮੇਵਾਰੀ ਵਿਸ਼ੇ 'ਤੇ ਵਿਚਾਰ ਸਾਂਝੇ ਕੀਤੇ।

ਉਨ੍ਹਾਂ ਕਿਹਾ ਕਿ ਸੁਚੱਜੇ ਸਮਾਜ ਦੀ ਜ਼ਿੰਮੇਵਾਰੀ ਇਹੀ ਹੈ ਕਿ ਏਡਜ਼ ਪ੍ਰਤੀ ਜਾਗਰੂਕ ਹੋਵੇ ਤੇ ਏਡਜ਼ ਪੀੜਿਤਾਂ ਨੂੰ ਪੂਰਨ ਸੰਜੀਦਗੀ ਨਾਲ਼ ਸਵੀਕਾਰ ਕਰੋ। ਉਨ੍ਹਾਂ ਕਿਹਾ ਕਿ ਵਿੱਦਿਅਕ ਸੰਸਥਾਵਾਂ ਇਸ ਦਿਸ਼ਾਂ ਵੱਲ ਵਧੇਰੇ ਪਰਪੱਕਤਾ ਨਾਲ਼ ਕੰਮ ਕਰ ਸਕਦੀਆਂ ਹਨ ਤੇ ਨੌਜਵਾਨ ਪੀੜ੍ਹੀ ਨੂੰ ਇਸ ਭੈੜੀ ਅਲਾਮਤ ਤੋਂ ਬਚਣ ਲਈ ਸੁਚੇਤ ਕਰ ਸਕਦੀਆਂ ਹਨ। ਇਸ ਮੌਕੇ ਵਿਭਾਗ ਵੱਲੋਂ ਸਹਾਇਕ ਪੋ੍. ਸੁਨੀਤਾ ਰਾਣੀ ਦੀ ਅਗਵਾਈ ਅਧੀਨ ਸਲੋਗਨ ਲੇਖਣ ਮੁਕਾਬਲੇ ਵੀ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ 'ਚ ਬੀਏ ਭਾਗ-ਪਹਿਲਾ, ਦੂਜਾ ਤੇ ਤੀਜਾ ਦੇ ਵਿਦਿਆਰਥੀਆਂ ਨੇ ਵਧ-ਚੜ੍ਹ ਕੇ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਸੰਸਥਾ 'ਚ ਹਰੇਕ ਵਿਭਾਗ ਦੀ ਇਹ ਕੋਸ਼ਿਸ਼ ਰਹਿੰਦੀ ਹੈ ਕਿ ਵਿਦਿਆਰਥੀਆਂ ਲਈ ਅਧਿਆਪਨ ਦੇ ਨਾਲ਼-ਨਾਲ਼ ਹੋਰ ਗਤੀਵਿਧੀਆਂ ਵੀ ਕਰਵਾਈਆਂ ਜਾਣ ਤਾਂ ਜੋ ਉਨ੍ਹਾਂ ਨੂੰ ਜ਼ਿੰਦਗੀ 'ਚ ਸਹੀ ਸੇਧ ਮਿਲ ਸਕੇ। ਅੱਜ ਦਾ ਇਹ ਵਿਸ਼ੇਸ਼ ਭਾਸ਼ਣ, ਸਲੋਗਨ ਤੇ ਕੁਇਜ਼ ਮੁਕਾਬਲੇ ਵੀ ਇਸੇ ਹੀ ਲੜੀ ਤਹਿਤ ਕਰਵਾਏ ਗਏ ਸਨ। ਇਸ ਤੋਂ ਬਿਨਾਂ ਕਾਲਜ ਦੇ ਲਾਇਬੇ੍ਰਰੀ ਵਿਭਾਗ ਵੱਲੋਂ ਜਾਗਰੂਕਤਾ ਦੇ ਉਦੇਸ਼ ਨੂੰ ਮੁੱਖ ਰੱਖਦਿਆਂ ਵਿਭਾਗ ਮੁਖੀ ਸੀਮਾ ਠਾਕੁਰ ਵੱਲੋਂ ਆਨ-ਲਾਈਨ ਕੁਇਜ਼ ਮੁਕਾਬਲਾ ਕਰਵਾਇਆ ਗਿਆ। ਇਸ ਮੌਕੇ ਡਾ. ਮਮਤਾ ਅਰੋੜਾ, ਡਾ. ਹਰਪ੍ਰਰੀਤ ਕੌਰ, ਲੈਫਟੀਨੈਂਟ ਪਿ੍ਰਤਪਾਲ ਸਿੰਘ, ਸਹਾਇਕ ਪੋ੍. ਅਮਰਜੀਤ ਸਿੰਘ, ਸਹਾਇਕ ਪੋ੍. ਰੋਜ਼ੀ ਰਾਣੀ, ਸਹਾਇਕ ਪੋ੍.ਗਗਨਦੀਪ ਕੌਰ ਆਦਿ ਹਾਜ਼ਰ ਸਨ।