ਪਵਨ ਕੁਮਾਰ, ਨੂਰਪੁਰ ਬੇਦੀ : ਆਸ਼ਾ ਵਰਕਰ ਤੇ ਫੈਸੀਲੀਟੇਟਰ ਯੂਨੀਅਨ ਪੰਜਾਬ ਦੀ ਇਕ ਵਿਸ਼ੇਸ ਮੀਟਿੰਗ ਸੀਐੱਚਸੀ ਨੂਰਪੁਰ ਬੇਦੀ (ਸਿੰਘਪੁਰ) ਵਿਖੇ ਪ੍ਰਧਾਨ ਬਲਜੀਤ ਕੌਰ ਦੀ ਯੋਗ ਅਗਵਾਈ ਹੇਠ ਕੀਤੀ ਗਈ।

ਇਸ ਮੌਕੇ ਪ੍ਰਧਾਨ ਬਲਜੀਤ ਕੌਰ ਨੇ ਦੱਸਿਆ ਕਿ ਸਰਬ ਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਆਸ਼ਾ ਵਰਕਰ ਨੂੰ ਆਉਣ ਵਾਲੀਆਂ ਮੁਸ਼ਕਲਾਂ ਸੰਬੰਧੀ ਯੂਨੀਅਨ ਵੱਲੋਂ ਸਥਾਨ ਐੱਸਐੱਮਓ ਨੂੰ ਮੰਗ-ਪੱਤਰ ਰਾਹੀਂ ਜਾਣਕਾਰੀ ਦਿੱਤੀ ਗਈ ਹੈ । ਜਿਸ 'ਚ ਉਨ੍ਹਾਂ ਨੇ ਦੱਸਿਆ ਕਿ ਆਸ਼ਾ ਵਰਕਰਾਂ ਤੇ ਫੈਸੀਲੀਟੇਟਰਾਂ ਦਾ ਕੋਵਿਡ ਦਾ ਭੱਤਾ 2500/ਰੁਪਏ ਬੰਦ ਕਰ ਦਿੱਤਾ ਹੈ । ਇਸ ਲਈ ਜਦੋਂ ਤਕ ਸਰਕਾਰ ਕੋਵਿੰਡ ਦਾ ਕੋਈ ਵੀ ਕੰਮ ਕਰਾਉਂਦੀ ਹੈ ਤਾਂ ਉਸ ਦਾ ਭੱਤਾ ਬਹਾਲ ਕੀਤਾ ਜਾਵੇ । ਉਦੋ ਤਕ ਕੋਵਿਡ ਦਾ ਕੋਈ ਵੀ ਕੰਮ ਨਹੀ ਕੀਤਾ ਜਾਵੇਗਾ,ਆਸ਼ਾ ਵਰਕਰਾਂ ਦੀ ਤਨਖ਼ਾਹ ਇਕ ਨਿਸ਼ਚਿਤ ਤਰੀਖ ਤਕ ਪਾ ਦਿੱਤੀ ਜਾਵੇ, ਮੌਤ ਹੋਣ ਦੀ ਸੂਰਤ 'ਚ ਆਸ਼ਾ ਵਰਕਰ ਵੱਲੋਂ ਸੂਚਨਾ ਤੇ ਦਸਤਾਵੇਜ਼ ਸਿਰਫ਼ ਸਬ ਸੈਂਟਰ ਤਕ ਹੀ ਦਿੱਤੇ ਜਾਣ ਬਾਕੀ ਕੰਮ ਮਿ੍ਤਕ ਪਰਿਵਾਰ ਦਾ ਹੋਵੇਗਾ ਤੇ ਮਰੀਜ਼ ਦੀ ਮਰਜ਼ੀ ਨਾਲ ਪ੍ਰਰਾਈਵੇਟ ਹਸਪਤਾ 'ਚ ਹੋਣ ਵਾਲੀ ਡਿਲੀਵਰੀ ਦਾ ਇਨਸੈਟਿਵ ਵੀ ਦਿੱਤਾ ਜਾਵੇ ਆਦਿ ਮੰਗਾਂ ਰੱਖੀਆਂ ਗਈਆਂ ਹਨ। ਇਸ ਉਪੰਰਤ ਯੂਨੀਅਨ ਵੱਲੋਂ ਐੱਸਐੱਮਓ ਨੂੰ ਆਪਣੀਆਂ ਮੰਗਾਂ ਸਬੰਧੀ ਮੰਗ-ਪੱਤਰ ਦਿੱਤਾ ਗਿਆ।

ਇਸ ਮੌਕੇ ਪ੍ਰਵੀਨ ਕੁਮਾਰੀ, ਜਸਵਿੰਦਰ ਕੌਰ, ਰਜਿੰਦਰ ਕੌਰ, ਜਸਵੀਰ ਕੌਰ, ਮਨਪ੍ਰਰੀਤ ਕੌਰ, ਉਮਾਂ ਕੁਮਾਰੀ, ਕਰਨੈਲ ਕੌਰ, ਕੁਲਬੀਰ ਕੌਰ, ਅੰਜੂ ਵਰਮਾ, ਅਨੁਪਮ ਕਾਂਗੜ, ਮਲਕੀਤ ਕੌਰ, ਤਜਿੰਦਰ ਕੌਰ, ਨੀਲਮ ਰਾਣੀ, ਕਮਲਜੀਤ ਕੌਰ, ਮਮਤਾ, ਦਰਸ਼ਨਾ ਕੁਮਾਰੀ, ਰੰਜਨਾ, ਅਮਰਜੀਤ ਕੌਰ ਤੇ ਰੇਖਾ ਰਾਣੀ ਸਹਿਤ ਵੱਡੀ ਸੰਖਿਆ 'ਚ ਆਸ਼ਾ ਵਰਕਰ ਹਾਜ਼ਰ ਸੀ ।