ਸੁਰਿੰਦਰ ਸੋਨੀ, ਸ੍ਰੀ ਅਨੰਦਪੁਰ ਸਾਹਿਬ : ਇੱਥੋ ਨੇੜਲੇ ਪਿੰਡ ਲੋਧੀਪੁਰ ਤੇ ਨਿੱਕੂਵਾਲ ਵਾਸੀਆਂ ਵਲੋਂ ਸਤਲੁਜ ਦਰਿਆ 'ਤੇ ਉਸਾਰੇ ਗਏ ਬੰਨ੍ਹ 'ਤੇ ਮਿੱਟੀ ਪਾਉਣ ਦੀ ਮੰਗ ਕੀਤੀ ਗਈ ਹੈ, ਤਾਂ ਜੋ ਬਰਾਸਾਤਾਂ ਤੋਂ ਪਹਿਲਾਂ ਇਨ੍ਹਾਂ ਪਿੰਡਾਂ ਦੇ ਵਸਨੀਕਾਂ ਨੂੰ ਹੜ੍ਹ ਦੇ ਪ੍ਰਭਾਵ ਤੋਂ ਬਚਾਇਆ ਜਾ ਸਕੇ।

ਇਸ ਸਬੰਧੀ ਆਮ ਆਦਮੀ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਹਰਦਿਆਲ ਸਿੰਘ ਬੈਂਸ ਤੇ ਮਿਲਟਰੀ ਵਿੰਗ ਦੇ ਆਗੂ ਸੂਬੇਦਾਰ ਕਮਲਜੀਤ ਸਿੰਘ ਨਿੱਕੂਵਾਲ ਨੇ ਦੱਸਿਆ ਕਿ ਲੋਧੀਪੁਰ ਤੋਂ ਬੁਰਜ ਪੁਲ਼ ਤਕ 500 ਮੀਟਰ 'ਚ ਡੰਗੇ ਤਾਂ ਲੱਗੇ ਹੋਏ ਹਨ, ਪਰ ਉਨ੍ਹਾਂ ਦੇ ਬਚਾਅ ਲਈ ਮਿੱਟੀ ਨਹੀਂ ਪਾਈ ਗਈ। ਜੇਕਰ ਹੜ੍ਹ ਦੀ ਸਥਿਤੀ ਬਣਦੀ ਹੈ ਤਾਂ ਸੂਬਾ ਸਰਕਾਰ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋਵੇਗਾ। ਇਸ ਲਈ ਛੇਤੀ ਤੋਂ ਛੇਤੀ ਬੰਨ੍ਹ 'ਤੇ ਮਿੱਟੀ ਪਾ ਕੇ ਇਸ ਨੂੰ ਮੁਕੰਮਲ ਕਰਵਾਇਆ ਜਾਵੇ। ਉਨ੍ਹਾਂ ਦੀ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਕੀਤੀ ਮੰਗ ਤੋਂ ਬਾਅਦ ਨਿਕਾਸੀ ਵਿਭਾਗ ਦੇ ਐੱਸਡੀਓ ਸ਼ਾਮ ਵਰਮਾ ਨੇ ਵੀ ਬੰਨ੍ਹ ਦਾ ਦੌਰਾ ਕੀਤਾ ਤੇ ਛੇਤੀ ਤੋਂ ਛੇਤੀ ਕੰਮ ਨੂੰ ਮੁਕੰਮਲ ਕਰਨ ਦਾ ਭਰੋਸਾ ਦਿੱਤਾ।