ਰਿਸ਼ੀ ਭਾਗੀ ,ਪੁਰਖਾਲੀ : ਤਪ ਅਸਥਾਨ ਬੀਬੀ ਮੁਮਤਾਜ਼ਗੜ੍ਹ ਪਿੰਡ ਬੜੀ ਵਿਖੇ ਅੱਜ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾਂ ਪ੍ਰਕਾਸ਼ ਪੁਰਬ ਤੇ ਬੀਬੀ ਮੁਮਤਾਜ ਜੀ ਦੀ ਯਾਦ ਨੂੰ ਸਮਰਪਿਤ ਮਹਾਨ ਗੁਰਮਿਤ ਸਮਾਗਮ ਬੜੀ ਸ਼ਰਧਾ ਨਾਲ ਤਪ ਸਥਾਨ ਦੇ ਮੁੱਖ ਪ੍ਰਬੰਧਕ ਸ਼ੋ੍ਮਣੀ ਪੰਥ ਰਤਨ ਬਾਬਾ ਬਲਬੀਰ ਸਿੰਘ ਜੀ 96 ਕਰੌੜੀ ਪੰਥ ਅਕਾਲੀ ਬੁੱਢਾ ਦਲ ਦੀ ਅਗਵਾਈ ਹੇਠ ਮਨਾਇਆ ਗਿਆ। ਇਸ ਮੌਕੇ 'ਤੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਉਪਰੰਤ ਕੀਰਤਨ ਦੀਵਾਨ ਸਜਾਏ ਗਏ। ਜਿਸ 'ਚ ਪੰਥ ਦੇ ਪ੍ਰਸਿੱਧ ਕੀਰਤਨੀ ਜਥੇ, ਢਾਡੀ ਜਥੇ ਤੇ ਕਥਾ ਵਾਚਕਾਂ ਨੇ ਸੰਗਤਾਂ ਨੂੰ ਗੁਰੂ ਸ਼ਬਦ ਨਾਲ ਜੁੜਣ ਲਈ ਪੇ੍ਰਿਤ ਕੀਤਾ। ਸਮਾਗਮ 'ਚ ਵਿਸ਼ੇਸ਼ ਤੌਰ ਬਾਬਾ ਨਾਗਰ ਸਿੰਘ ਜੀ ਹਰੀਆ ਵੇਲਾ ਵਾਲੇ 'ਤੇ ਹੋਰ ਸਨਮਾਨਯੋਗ ਸ਼ਖਸੀਅਤਾਂ ਨੇ ਹਾਜ਼ਰੀ ਭਰੀ।

ਸਮਾਗਮ 'ਚ ਜੁੜੀਆ ਸੰਗਤਾਂ ਦੇ ਸਨਮੁੱਖ ਹੁੰਦਿਆਂ ਬਾਬਾ ਬਲਬੀਰ ਸਿੰਘ ਜੀ ਨੇ ਕਿਹਾ ਕਿ ਅੱਜ ਬੜੀ ਖੁਸ਼ੀ ਦਾ ਦਿਹਾੜਾ ਹੈ ਕਿ ਅੱਜ ਵੱਡੀ ਗਿਣਤੀ 'ਚ ਸੰਗਤਾਂ ਨੇ ਇਸ ਤਪ ਅਸਥਾਨ ਬੀਬੀ ਮੁਮਤਾਜ ਜੀ 'ਤੇ ਹਾਜ਼ਰੀਆਂ ਭਰੀਆਂ ਹਨ। ਉਨ੍ਹਾਂ ਕਿਹਾ ਕਿ ਬੀਬੀ ਜੀ ਦੀ ਬਹੁਤ ਵੱਡੀ ਕੁਰਬਾਨੀ 'ਤੇ ਇਸ ਅਸਥਾਨ 'ਤੇ ਭਗਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਲਾਕੇ ਦੇ ਸਹਿਯੋਗ ਨਾਲ ਅਸੀ ਅਸਥਾਨ ਦੀ ਸੇਵਾ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਨੂੰ ਹੋਰ ਵੀ ਸੁੰਦਰ ਦਿੱਖ ਦੇਣ ਲਈ ਤੇ ਸੰਗਤਾਂ ਲਈ ਉਚੇਚੇ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਪਤਿਤਪੁਣੇ ਤੋਂ ਰਹਿਤ ਹੋਣ ਲਈ ਗੁਰੂ ਦੇ ਲੜ੍ਹ ਲੱਗਣ। ਉਨ੍ਹਾਂ ਕਿਹਾ ਕਿ ਸਿੱਖ ਪੰਥ ਨੂੰ ਪ੍ਰਫੂਲਿੱਤ ਕਰਨ ਲਈ ਸਾਡੇ ਗੁਰੂਆਂ ਨੇ ਕੁਰਬਾਨੀਆਂ ਦਿੱਤੀਆਂ ਹਨ। ਇਸ ਮੌਕੇ 'ਤੇ ਸਥਾਨ ਦੇ ਸੇਵਾਦਾਰ ਬਾਬਾ ਗੁਰਪ੍ਰਰੀਤ ਸਿੰਘ ਨੇ ਕਿਹਾ ਕਿ ਅੱਜ ਦਾ ਸਮਾਗਮ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਹੈ ਤੇ ਸੰਗਤਾਂ ਲਈ ਗੁਰੂ ਦੇ ਲੰਗਰ ਅਤੁੱਟ ਵਰਤਾਏ ਗਏ।

ਇਸ ਮੌਕੇ 'ਤੇ ਪੀਆਰਟੀਸੀ ਦੇ ਚੇਅਰਮੈਨ ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆ, ਸਮਾਜਸੇਵੀ ਸੁਖਵਿੰਦਰ ਸਿੰਘ ਗਿੱਲ, ਭਾਈ ਗੁਰਪਾਲ ਸਿੰਘ, ਬਲਕਾਰ ਸਿੰਘ ਰਾਜੂ, ਯੂਥ ਆਗੂ ਸੁਰਿੰਦਰ ਸਿੰਘ ਰਹੀਪੁਰ, ਜੰਗ ਸਿੰਘ ਸੋਲਖੀਆ, ਕੈਪਟਨ ਮੁਲਤਾਨ ਸਿੰਘ, ਜਥੇਦਾਰ ਸ਼ੇਰ ਸਿੰਘ, ਗੁਰਦੁਆਰਾ ਸਾਹਿਬ ਪਿੰਡ ਬਿੰਦਰੱਖ ਦੇ ਪ੍ਰਧਾਨ ਗੁਰਕੀਰਤ ਸਿੰਘ ਜਿੰਮੀ, ਜਥੇਦਾਰ ਅਵਤਾਰ ਸਿੰਘ, ਅਜਮੇਰ ਸਿੰਘ ਕੋਟਲਾ ਨਿਹੰਗ, ਜਸਵੀਰ ਸਿੰਘ ਜੀਤੀ ਸੋਲਖੀਆ ਆਦਿ ਹਾਜ਼ਰ ਸਨ।