ਗਲ਼ਤ ਢੰਗ ਨਾਲ ਵਾਹਨ ਚਲਾ ਕੇ ਦੇ ਰਹੇ ਹਾਦਸਿਆਂ ਨੂੰ ਸੱਦਾ , ਪ੍ਰਸ਼ਾਸਨ ਬੇਖ਼ਬਰ

ਪਵਨ ਕੁਮਾਰ, ਨੂਰਪੁਰ ਬੇਦੀ : ਬਲਾਕ ਨੂਰਪੁਰ ਬੇਦੀ ਦੀਆਂ ਸੜਕਾਂ 'ਤੇ ਸ਼ਰਾਰਤੀ ਅਨਸਰ ਆਮ ਹੀ ਟ੍ਰੈਿਫ਼ਕ ਨਿਯਮਾਂ ਦੀ ਉਲੰਘਣਾ ਕਰਦੇ ਨਜ਼ਰ ਆਉਂਦੇ ਹਨ । ਜਿਸ ਨੂੰ ਦੇਖ ਕੇ ਇਸ ਤਰ੍ਹਾਂ ਲੱਗਦਾ ਹੈ ਕਿ ਪੁਲਿਸ ਪ੍ਰਸ਼ਾਸਨ ਦਾ ਇਸ ਵੱਲ ਕੋਈ ਧਿਆਨ ਹੀ ਨਹੀਂ ਹੈ। ਸ਼ਹਿਰ 'ਚ ਟਰੈਕਟਰਾਂ 'ਤੇ ੳੱੁਚੀ ਆਵਾਜ਼ 'ਚ ਸਪੀਕਰਾਂ 'ਤੇ ਗਾਣੇ ਲਾ ਕੇ ਗੇੜੀਆਂ ਮਾਰਦੇ ਕੁਝ ਨੌਜਵਾਨ ਆਮ ਨਜ਼ਰ ਆਉਂਦੇ ਹਨ। ਉਨ੍ਹਾਂ ਨੇ ਟਰੈਕਟਰ ਅਜੀਬ ਤਰੀਕੇ ਨਾਲ ਵੱਡੇ-ਵੱਡੇ ਸਪੀਰਕ ਲਗਾ ਕੇ ਤਿਆਰ ਕੀਤੇ ਹੁੰਦੇ ਹਨ। ਕੁਝ ਸ਼ਰਾਰਤੀ ਅਨਸਰ ਬੁਲਟ ਮੋਟਰਸਾਈਕਲ ਦੇ ਪਟਾਕੇ ਮਾਰ ਕੇ ਤੇ ਆਪਣੇ ਮੋਟਰਸਾਈਕਲਾਂ 'ਤੇ ਵੱਖ-ਵੱਖ ਤਰ੍ਹਾਂ ਦੇ ਸਟੰਟ ਕਰਕੇ ਆਪਣੇ ਤੇ ਆਮ ਲੋਕਾਂ ਦੀ ਜ਼ਿੰਦਗੀ ਨੂੰ ਖ਼ਤਰੇ 'ਚ ਪਾਉਂਦੇ ਹਨ। ਜਿਸ ਕਾਰਨ ਸੜਕ 'ਤੇ ਚੱਲਣ ਵਾਲੇ ਆਮ ਲੋਕ ਕਾਫ਼ੀ ਪਰੇਸ਼ਾਨ ਹਨ। ਨੂਰਪੁਰ ਬੇਦੀ ਥਾਣਾ ਬੱਸ ਸਟੈਡ ਤੋ ਲੱਗਭਗ 200 ਮੀਟਰ ਦੀ ਦੂਰੀ 'ਤੇ ਹੈ ਪਰ ਇਨ੍ਹਾਂ ਸ਼ਰਾਰਤੀ ਅਨਸਾਰ 'ਤੇ ਪ੍ਰਸ਼ਾਸ਼ਨ ਤੇ ਪੁਲਿਸ ਦਾ ਕੋਈ ਖੋਫ਼ ਨਜ਼ਰ ਨਹੀਂ ਆ ਰਿਹਾ। ਜਿੱਥੇ ਇਹ ਸ਼ਰਾਰਤੀ ਅਨਸਰ ਆਪਣੀ ਜ਼ਿੰਦਗੀ ਨਾਲ ਖਿਲਵਾੜ ਕਰਦੇ ਹਨ। ਉਥੇ ਇਹ ਮੋਟਰਸਾਈਕਲ ਅਤੇ ਟਰੈਕਟਰ ਚਲਾਉਂਦੇ ਨੌਜਵਾਨ ਹੋਰਾਂ ਦੀ ਜ਼ਿੰਦਗੀ ਨੂੰ ਵੀ ਖ਼ਤਰੇ 'ਚ ਪਾਉਂਦੇ ਹਨ।

ਪਰ ਦੇਖਣ ਦੀ ਗੱਲ ਦੀ ਇਹ ਹੈ ਕਿ ਇਨ੍ਹਾਂ ਨੌਜਵਾਨਾਂ ਦੇ ਮਾਪੇ ਵੀ ਆਪਣੇ ਬੱਚਿਆ ਦੀਆਂ ਹਰਕਤਾਂ ਤੋ ਪੂਰੀ ਤਰ੍ਹਾਂ ਅਣਜਾਣ ਹਨ। ਉਹ ਇਹ ਨਹੀ ਦੇਖਦੇ ਕਿ ਸਾਡੇ ਬੱਚੇ ਘਰ ਤੋ ਟਰੈਕਟਰ ਜਾਂ ਮੋਟਰਸਾਈਕਲ ਲੈ ਕੇ ਗਏ ਹਨ ਉਹ ਬਾਹਰ ਕੀ ਕਰ ਰਹੇ ਹਨ। ਜਦੋ ਇਹ ਬੱਚੇ ਵਾਹਨ ਲੈ ਕੇ ਆਪਣੇ ਘਰ ਜਾਂਦੇ ਹਨ ਤਾਂ ਉਨ੍ਹਾਂ ਦੇ ਮਾਪਿਆਂ ਨੂੰ ਵੀ ਆਪਣੇ ਬੱਚਿਆਂ ਨੂੰ ਟੈ੍ਿਫ਼ਕ ਨਿਯਮਾਂ ਬਾਰੇ ਸਹੀ ਜਾਣਕਾਰੀ ਦੇਣੀ ਚਾਹੀਦੀ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਪੁਲਿਸ ਪ੍ਰਸ਼ਾਸਨ ਵੀ ਇਨ੍ਹਾਂ ਬੱਚਿਆਂ ਦੀਆਂ ਹਰਕਤਾਂ ਨੂੰ ਦੇਖ ਕੇ ਵੀ ਅਣਗੋਲਿਆ ਕਰ ਰਿਹਾ ਹੈ । ਜੋ ਕਿ ਇਹ ਬੱਚੇ ਵੱਡੀ ਘਟਨਾ ਨੂੰ ਅੰਜ਼ਾਮ ਦੇ ਸਕਦੇ ਹਨ । ਜ਼ਿਕਰਯੋਗ ਹੈ ਕਿ ਪਿਛਲੇ ਸਮੇਂ ਦੌਰਾਨ ਕਈ ਘਰਾਂ ਦੇ ਚਿਰਾਗ ਇਸੇ ਕਾਰਨ ਬੁਝ ਚੁੱਕੇ ਹਨ । ਪਰ ਿਫ਼ਰ ਵੀ ਪ੍ਰਸ਼ਾਸਨ ਤੇ ਮਾਪੇ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੇ। ਇਸ ਸਬੰਧੀ ਇਲਾਕੇ ਦੇ ਸੂਝਵਾਨ ਲੋਕਾਂ ਨੇ ਦੱਸਿਆ ਕਿ ਪ੍ਰਸ਼ਾਸਨ ਨੂੰ ਸ਼ੋਰ ਪ੍ਰਦੂਸ਼ਣ ਤੇ ਅਣ ਅਧਿਕਾਰਿਤ ਤਰੀਕੇ ਨਾਲ ਤਿਆਰ ਕੀਤੇ ਮੋਟਰਸਾਈਕਲ , ਟਰੈਕਟਰਾਂ ਤੇ ਹੋਰ ਵਾਹਨਾਂ ਦੇ ਚਾਲਕਾਂ 'ਤੇ ਕੁਝ ਸਖ਼ਤੀ ਵਰਤਣੀ ਚਾਹੀਦੀ ਹੈ। ਇਸ ਸਬੰਧੀ ਲੋਕਾਂ ਨੇ ਇਲਾਕੇ ਦੇ ਡਿਪਟੀ ਕਮਿਸ਼ਨਰ ਰੂਪਨਗਰ ਤੇ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਤੋ ਮੰਗ ਕੀਤੀ ਹੈ ਇਨ੍ਹਾਂ ਨੂੰ ਰੋਕਣ ਲਈ ਕੁਝ ਸਖ਼ਤ ਨਿਯਮ ਲਾਗੂ ਕੀਤੇ ਜਾਣ।

ਜਦੋ ਇਸ ਸਬੰਧੀ ਥਾਣਾ ਮੁਖੀ ਬਿਕਰਮਜੀਤ ਸਿੰਘ ਘੁੰਮਣ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਟ੍ਰੈਿਫ਼ਕ ਨਿਯਮਾਂ ਦੀ ਪਾਲਣਾ ਕਰਨ ਹਰ ਜ਼ਿੰਮੇਵਾਰ ਦੇਸ਼ ਵਾਸੀ ਦਾ ਫ਼ਰਜ਼ ਹੈ। ਪਰ ਿਫ਼ਰ ਵੀ ਕੁਝ ਸ਼ਰਾਰਤੀ ਅਨਸਰ ਨਿਯਮਾਂ ਦੀ ਉਲੰਘਣਾ ਕਰ ਆਪਣੀ ਤੇ ਹੋਰ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਸ਼ਰਾਰਤੀ ਅਨਸਰਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਜਲਦ ਵੀ ਉਨ੍ਹਾਂ 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।