ਸਤੀਸ਼ ਚੋਪੜਾ ਬਲਾਕ ਨੰਗਲ ਦੇ ਪ੍ਰਧਾਨ ਤੇ ਰਾਮ ਕੁਮਾਰ ਸ਼ਰਮਾ ਬੁੱਧੀਜੀਵੀ ਵਿੰਗ ਦੇ ਉਪ ਪ੍ਰਧਾਨ ਨਿਯੁਕਤ

ਸੁਰਿੰਦਰ ਸਿੰਘ ਸੋਨੀ, ਸ੍ਰੀ ਆਨੰਦਪੁਰ ਸਾਹਿਬ : ਆਮ ਆਦਮੀ ਪਾਰਟੀ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਹਲਕੇ 'ਚ ਆਪਣੀਆਂ ਚੋਣ ਗਤੀਵਿਧੀਆਂ ਨੂੰ ਤੇਜ਼ ਕਰ ਦਿੱਤਾ ਗਿਆ ਹੈ। ਜਿਸ ਅਧੀਨ ਉਨ੍ਹਾਂ ਨੇ ਪਾਰਟੀ ਦੇ ਮੇਨ ਵਿੰਗ ਦੀ ਹਲਕੇ ਦੇ ਜਥੇਬੰਦਕ ਢਾਂਚੇ ਦੀ ਪਹਿਲੀ ਲਿਸਟ ਜਾਰੀ ਕੀਤੀ ਹੈ। ਜਿਸ 'ਚ ਉਨ੍ਹਾਂ ਨੇ ਪਾਰਟੀ ਦੇ ਹਲਕਾ ਸ੍ਰੀ ਆਨੰਦਪੁਰ ਸਾਹਿਬ ਦੇ ਮਿਹਨਤੀ ਵਰਕਰਾਂ ਨੂੰ ਥਾਂ ਦਿੱਤੀ ਹੈ।

ਇਸ ਮੌਕੇ ਹਰਜੋਤ ਸਿੰਘ ਬੈਂਸ ਹਲਕਾ ਇੰਚਾਰਜ ਸ੍ਰੀ ਆਨੰਦਪੁਰ ਸਾਹਿਬ ਵੱਲੋਂ ਜਾਰੀ ਕੀਤੀ ਸੂਚੀ 'ਚ 'ਆਪ' ਪਾਰਟੀ ਦੇ ਫਾਊਂਡਰ ਮੈਂਬਰ ਸਤੀਸ਼ ਚੋਪੜਾ ਨੂੰ ਬਲਾਕ ਨੰਗਲ ਦਾ ਪ੍ਰਧਾਨ ਲਗਾਇਆ ਗਿਆ ਹੈ, ਨਾਲ ਹੀ ਪਾਰਟੀ ਦੇ ਨੰਗਲ ਤੋਂ ਵਲੰਟੀਅਰ ਰਾਮ ਕੁਮਾਰ ਸ਼ਰਮਾ ਨੂੰ ਜ਼ਿਲ੍ਹੇ 'ਚ ਬੁੱਧੀਜੀਵੀ ਵਿੰਗ ਦਾ ਉਪ ਪ੍ਰਧਾਨ ਲਗਾਇਆ ਗਿਆ ਹੈ। ਹਰਜੋਤ ਸਿੰਘ ਬੈਂਸ ਵੱਲੋਂ ਜਾਰੀ ਸੂਚੀ 'ਚ ਜੁਝਾਰ ਸਿੰਘ ਆਸਪੁਰ, ਸਰਦਾਰ ਦਰਸ਼ਨ ਸਿੰਘ ਅਟਾਰੀ, ਕੈਪਟਨ ਗੁਰਨਾਮ ਸਿੰਘ ਬੱਢਲ, ਡਾ.ਜਰਨੈਲ ਸਿੰਘ ਦਬੂੜ, ਸਰਦਾਰ ਸੋਹਣ ਸਿੰਘ ਨਿੱਕੂਵਾਲ, ਚੌਧਰੀ ਗੁਰਬਖ਼ਸ਼ ਚੰਦ ਬਿੱਲਾ ਮਹਿਲਵਾਂ ਤੇ ਪੰਡਿਤ ਪ੍ਰਦੀਪ ਕੁਮਾਰ ਸ਼ਰਮਾ ਥਲੂਹ ਨੂੰ ਕੋ-ਬਲਾਕ ਪ੍ਰਧਾਨ ਦੇ ਨਾਲ ਵੱਖ-ਵੱਖ ਜ਼ੋਨਾਂ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸ ਦੇ ਨਾਲ ਹੀ ਜਾਰੀ ਸੂਚੀ 'ਚ ਜਸਵਿੰਦਰ ਸਿੰਘ ਬਿੰਦੀ ਸੈਣੀ, ਕੁਲਵਿੰਦਰ ਸਹਿਜੋਵਾਲ ਰਿੰਪੂ ਨਾਨਗਰਾਂ, ਬਲਵੰਤ ਸਿੰਘ ਰਜਿੰਦਰ ਸਿੰਘ ਸਹੋਤਾ, ਜਸਵਿੰਦਰ ਕੂਨਰ ਢੇਰ, ਵੇਦ ਪ੍ਰਕਾਸ਼ ਸਵਾਮੀਪੁਰ ਬਾਗ, ਬਲਵਿੰਦਰ ਸਿੰਘ ਿਝੰਜੜੀ, ਰਾਜਬੀਰ ਸਿੰਘ ਸੈਣੀ, ਰਾਮ ਭਜਨ ਅਟਾਰੀ, ਓਮ ਪ੍ਰਕਾਸ਼ ਤਾਰਾਪੁਰ ਕੁਲਦੀਪ ਸਿੰਘ ਸਰਸਾ ਨੰਗਲ ਰਕੇਸ਼ ਵਰਮਾ ਭੱਲੜੀ, ਸੁਖਵਿੰਦਰ ਸਿੰਘ ਸੈਣੀ, ਸ਼ਾਮ ਲਾਲ ਫੌਜੀ, ਸੁਰਿੰਦਰ ਸਿੰਘ, ਦਲੇਰ ਸਿੰਘ ਮਹਿੰਦਲੀ, ਬੀਰ ਸਿੰਘ ਮੱਸੇਵਾਲ, ਜਗੀਰ ਸਿੰਘ ਭਾਓਵਾਲ, ਰਾਜੀਵ ਸ਼ਰਮਾ ਬੀਕਾਪੁਰ, ਰਾਮ ਗੋਪਾਲ ਬਾਸੋਵਾਲ, ਗੁਰਨੈਬ ਸਿੰਘ ਜੱਜਰ, ਬੰਤ ਸਿੰਘ ਮਹਰੌਲੀ, ਅਮਰਜੀਤ ਸਿੰਘ ਮਾਂਗੇਵਾਲ, ਤਰਸੇਮ ਬੇਲਾ ਧਿਆਨੀ, ਚੌਧਰੀ ਰਜਿੰਦਰ ਕੁਮਾਰ, ਸ਼ਾਹੀਨ ਖ਼ਾਨ ਸਹਾਬ, ਚੌਧਰੀ ਪੇ੍ਮ ਚੰਦ ਤੇ ਸੂਬੇਦਾਰ ਰਾਜਪਾਲ ਮੋਹੀਵਾਲ ਨੂੰ ਪਾਰਟੀ ਵੱਲੋਂ ਵੱਖ-ਵੱਖ ਏਰੀਏ 'ਚ ਸਰਕਲ ਇੰਚਾਰਜ ਲਗਾਇਆ ਗਿਆ ਹੈ। ਇਸ ਮੌਕੇ ਹਲਕਾ ਇੰਚਾਰਜ ਹਰਜੋਤ ਸਿੰਘ ਬੈਂਸ ਨੇ ਸਾਰੇ ਹੀ ਨਵ-ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੱਤੀ।

ਪੱਤਰਕਾਰਾਂ ਨੂੰ ਹੋਰ ਜਾਣਕਾਰੀ ਦਿੰਦੇ ਹੋਏ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਪਾਰਟੀ ਦੇ ਵੱਖ-ਵੱਖ ਵਿੰਗਾਂ ਦੇ ਅਹੁਦੇਦਾਰਾਂ ਦੀਆਂ ਲਿਸਟਾਂ ਤਿਆਰ ਕੀਤੀਆਂ ਜਾ ਰਹੀਆਂ ਹਨ ਤੇ ਪਾਰਟੀ ਲਈ ਦਿਨ ਰਾਤ ਮਿਹਨਤ ਕਰਨ ਵਾਲੇ ਹਰੇਕ ਵਰਕਰ ਨੂੰ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ ਤੇ ਉਹ ਏਸ ਲਈ ਖ਼ੁਦ ਹਰੇਕ ਵਰਕਰ ਦਾ ਖ਼ਿਆਲ ਰੱਖ ਰਹੇ ਹਨ।

ਇਸ ਮੌਕੇ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਹਲਕਾ ਸ੍ਰੀ ਆਨੰਦਪੁਰ ਸਾਹਿਬ ਦੇ 'ਚ ਪਾਰਟੀ ਦਾ ਇਕ ਮਜ਼ਬੂਤ ਢਾਂਚਾ ਖੜ੍ਹਾ ਕੀਤਾ ਜਾਵੇਗਾ ਤੇ ਮਿਸ਼ਨ-2022 ਨੂੰ ਫ਼ਤਹਿ ਕੀਤਾ ਜਾਵੇਗਾ।