ਪਰਮਜੀਤ ਕੌਰ, ਸ੍ਰੀ ਚਮਕੌਰ ਸਾਹਿਬ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਕੜੌਨਾ ਕਲਾਂ 'ਚ ਮਾਂ ਬੋਲੀ ਨੂੰ ਸਮਰਪਿਤ ਅਧਿਆਪਕਾਂ ਤੇ ਵਿਦਿਆਰਥੀਆਂ ਦੇ ਸਹਿ ਵਿੱਦਿਅਕ ਮੁਕਾਬਲੇ ਪਿੰ੍ਸੀਪਲ ਬਲਵੰਤ ਸਿੰਘ ਬਲਾਕ ਨੋਡਲ ਅਫ਼ਸਰ ਦੀ ਦੇਖ-ਰੇਖ ਹੇਠ ਕਰਵਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬੀ ਵਿਸ਼ੇ ਦੇ ਬੀਐੱਮ ਮਨਦੀਪ ਸਿੰਘ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ 'ਚ ਬਲਾਕ ਸ੍ਰੀ ਚਮਕੌਰ ਸਾਹਿਬ ਦੇ 25 ਮਿਡਲ, ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਨ੍ਹਾਂ ਮੁਕਾਬਲਿਆਂ ਦੀ ਜੱਜਮੈਂਟ ਲੈਕਚਰਾਰ ਸੁਖਦੇਵ ਸਿੰਘ, ਦਵਿੰਦਰ ਸਿੰਘ ਤੇ ਨਿਰਮਲ ਕੌਰ ਆਧਾਰਤ ਪੈਨਲ ਨੇ ਕੀਤੀ। ਉਨ੍ਹਾਂ ਦੁਆਰਾ ਦਿੱਤੇ ਫ਼ੈਸਲੇ ਅਨੁਸਾਰ ਅਧਿਆਪਕਾਂ ਦੇ ਸੁੰਦਰ ਲਿਖਾਈ ਮੁਕਾਬਲੇ 'ਚ ਪਹਿਲਾਂ ਸਥਾਨ ਹਰਪ੍ਰਰੀਤ ਸਿੰਘ ਐੱਸਐੱਸ ਮਾਸਟਰ ਸਰਕਾਰੀ ਸਕੂਲ ਡੱਲਾ, ਦੂਜਾ ਸਥਾਨ ਮੈਡਮ ਨੇਹਾ ਬਾਂਸਲ ਹਾਈ ਸਕੂਲ ਬਜ਼ੀਦਪੁਰ, ਰਮਨਦੀਪ ਕੌਰ ਸਰਕਾਰੀ ਸਕੂਲ ਹਾਫਿਜ਼ਾਬਾਦ ਨੇ ਤੀਜਾ ਸਥਾਨ ਪ੍ਰਰਾਪਤ ਕੀਤਾ। ਇਸੇ ਤਰ੍ਹਾਂ ਭਾਸ਼ਣ ਮੁਕਾਬਲੇ 'ਚ ਮਿਡਲ ਪੱਧਰ 'ਚ ਪਹਿਲਾਂ ਸਥਾਨ ਖੁਸ਼ਪ੍ਰਰੀਤ ਕੌਰ ਸਰਕਾਰੀ ਡੱਲਾ, ਦੂਜਾ ਸਥਾਨ ਰਮਨਪ੍ਰਰੀਤ ਕੌਰ ਸਰਕਾਰੀ ਸਕੂਲ ਬਜ਼ੀਦਪੁਰ, ਤੀਜਾ ਸਥਾਨ ਹਰਵਿੰਦਰ ਕੌਰ ਸਰਕਾਰੀ ਸਕੂਲ ਹਾਫਿਜ਼ਾਬਾਦ ਨੇ ਹਾਸਲ ਕੀਤਾ ਅਤੇ ਭਾਸ਼ਣ ਨੌਵੀਂ ਤੋਂ ਬਾਰ੍ਹਵੀਂ ਜਮਾਤ 'ਚੋਂ ਪਹਿਲਾਂ ਸਥਾਨ ਰਮਨਪ੍ਰਰੀਤ ਕੌਰ ਜਮਾਤ ਨੌਵੀਂ ਸਰਕਾਰੀ ਸਕੂਲ ਹਾਫਿਜ਼ਾਬਾਦ, ਦੂਜਾ ਸਥਾਨ ਪਰਮਵੀਰ ਸਿੰਘ ਜਮਾਤ ਦਸਵੀਂ ਸਰਕਾਰੀ ਸਕੂਲ ਬਰਸਾਲਪੁਰ, ਤੀਜਾ ਸਥਾਨ ਕਰਨਵੀਰ ਸਿੰਘ ਜਮਾਤ ਗਿਆਰ੍ਹਵੀਂ ਸਰਕਾਰੀ ਸਕੂਲ ਮਕੜੌਨਾ ਕਲਾਂ ਨੇ ਹਾਸਲ ਕੀਤਾ। ਇਨ੍ਹਾਂ ਮੁਕਾਬਲਿਆਂ ਦੌਰਾਨ ਮੰਚ ਸੰਚਾਲਨ ਧਰਮਿੰਦਰ ਸਿੰਘ ਭੰਗੂ ਨੇ ਕੀਤਾ।

ਇਸ ਮੌਕੇ ਬੀਐੱਮ ਕਮਲਜੀਤ ਸਿੰਘ, ਸੁਖਜੀਤ ਕੌਰ ਮਕੜੌਨਾ, ਕਿਰਨਜੀਤ ਕੌਰ, ਸਰਬਜੀਤ ਕੌਰ, ਅਵਤਾਰ ਸਿੰਘ ਸਮੇਤ ਵੱਡੀ ਗਿਣਤੀ 'ਚ ਅਧਿਆਪਕ ਤੇ ਵਿਦਿਆਰਥੀ ਹਾਜ਼ਰ ਸਨ।