ਲਖਵੀਰ ਖਾਬੜਾ, ਰੂਪਨਗਰ : ਬਾਬਾ ਸਾਹਿਬ ਡਾ. ਭੀਮ ਰਾਓ ਜਾਗਿ੍ਤੀ ਮੰਚ ਵੱਲੋਂ ਸੰਵਿਧਾਨ ਦਿਵਸ ਮੰਚ ਦੇ ਪ੍ਰਧਾਨ ਰਾਜੇਸ਼ ਬੱਗਣ ਦੀ ਅਗਵਾਈ ਹੇਠ ਮਨਾਇਆ ਗਿਆ।

ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਮੰਚ ਦੇ ਪ੍ਰਧਾਨ ਰਾਜੇਸ਼ ਕੁਮਾਰ ਬੱਗਣ ਨੇ ਦੱਸਿਆ ਕਿ ਵਿਸ਼ਵ ਰਤਨ (ਯੁਗ ਪੁਰਸ਼) ਅਧਿਕਾਰ ਪਿੱਛੜੇ ਲੋਕਾਂ ਦੇ ਮਸੀਹਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਦੁਆਰਾ ਲਿਖਿਆ ਗਿਆ 'ਭਾਰਤ ਦਾ ਸੰਵਿਧਾਨ', ਜੋ ਕਿ 26 ਨਵੰਬਰ 1949 ਨੂੰ ਲਿਖ ਕੇ ਤਿਆਰ ਕੀਤਾ ਗਿਆ ਸੀ। ਜਿਸ ਨੂੰ ਲਿਖਣ 'ਚ 2 ਸਾਲ 11 ਮਹੀਨੇ 18 ਦਿਨ ਦਾ ਸਮਾ ਲੱਗਾ ਸੀ। ਇਸ ਸੰਵਿਧਾਨ 'ਚ 395 ਧਾਰਾਵਾਂ 22 ਭਾਗ ਤੇ 8 ਸੂਚੀਆਂ ਸਨ। ਹੁਣ ਇਸ ਦੀਆਂ 448 ਧਾਰਾਵਾਂ ਤੇ 25 ਭਾਗ ਤੇ 12 ਸੂਚੀਆਂ ਹਨ ਤੇ ਇਸ 'ਚ 2015 ਤਕ 98 ਸੋਧਾਂ ਕੀਤੀਆਂ ਜਾ ਚੁੱਕੀਆਂ ਹਨ। ਇਹ ਸੰਵਿਧਾਨ 26 ਜਨਵਰੀ 1950 ਨੂੰ ਲਾਗੂ ਕੀਤਾ ਗਿਆ ਸੀ। ਭਾਰਤ ਦਾ ਸੰਵਿਧਾਨ ਦੁਨੀਆ ਦਾ ਸਭ ਤੋਂ ਲੰਬਾ ਲਿਖ਼ਤ ਸੰਵਿਧਾਨ ਹੈ। ਉਨ੍ਹਾਂ ਕਿਹਾ ਕਿ ਸੰਵਿਧਾਨ ਨਿਰਮਾਤਾ ਨੇ ਸਾਰਿਆਂ ਨੂੰ ਬਰਾਬਰ ਦੇ ਅਧਿਕਾਰ ਦਿੱਤੇ ਤਾਂ ਜੋ ਹਰੇਕ ਨੂੰ ਜਿਊਣ ਤੇ ਅੱਗੇ ਵਧਣ ਦੇ ਲਈ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ। ਇਸ ਉਪਰੰਤ ਬਾਬਾ ਸਾਹਿਬ ਅੰਬੇਡਕਰ ਜੀ ਨੂੰ ਫੁੱਲ ਮਾਲਾਵਾਂ ਭੇਂਟ ਕੀਤੀਆਂ ਗਈਆਂ ਤੇ ਸੰਵਿਧਾਨ ਦਿਵਸ ਦੀ ਖੁਸ਼ੀ 'ਚ ਲੱਡੂ ਵੰਡੇ ਗਏ ਤੇ ਸੰਵਿਧਾਨ ਦੇ ਪ੍ਰਤੀ ਵਫ਼ਾਦਾਰੀ ਦਾ ਸੰਕਲਪ ਵੀ ਲਿਆ ਗਿਆ ।

ਇਸ ਮੌਕੇ ਬਨਵਾਰੀ ਲਾਲ ਮੱਟੂ, ਮਾਸਟਰ ਜਗਦੀਸ਼ ਸਿੰਘ ਹਵੇਲੀ, ਬਨਵਾਰੀ ਲਾਲ ਮੱਟੂ, ਅਵਤਾਰ ਸਿੰਘ ਖਾਬੜਾ, ਹਰਮੇਸ਼ ਅੰਨਟਾਲ, ਮੰਗਲ ਪ੍ਰਕਾਸ਼ ਭੱਟੀ, ਕਿਸ਼ੋਰ ਕੁਮਾਰ ਫੌਜੀ, ਜਗਦੀਪ ਕੌਰ, ਰੇਖਾ ਕਲਿਆਣ, ਅਮੀਸ਼ਾ ਬੱਗਣ, ਬਲਦੇਵ ਮਿੱਤਰ, ਕਾਮਰੇਡ ਗੁਰਦੇਵ ਸਿੰਘ ਬਾਗੀ, ਜਥੇਦਾਰ ਭਾਗ ਸਿੰਘ, ਸੰਜੀਵ ਕੁਮਾਰ ਬੈਂਸ, ਰਾਜ ਕੁਮਾਰ ਸੌਦਾ, ਭਾਰਤ ਵਾਲੀਆ, ਰਾਜੇਸ਼ ਕੁਮਾਰ, ਜਗਦੀਸ਼ ਲਾਲ ਮੱਟੂ, ਬੱਲੀ ਬੱਗਣ, ਰਣਜੀਤ ਪਾਮਾ, ਹਨੀ ਵਾਲੀਆ, ਜਸਵੀਰ ਸਿੰਘ, ਮਦਨ ਲਾਲ ਬੈਂਸ ਆਦਿ ਸਰਗਰਮ ਮੈਂਬਰ ਸ਼ਾਮਲ ਹੋਏ।