ਪੱਤਰ ਪੇ੍ਰਰਕ, ਸ੍ਰੀ ਆਨੰਦਪੁਰ ਸਾਹਿਬ : ਇੱਥੋ ਦੇ ਬਲਾਕ ਪ੍ਰਰਾਇਮਰੀ ਸਿੱਖਿਆ ਦਫ਼ਤਰ ਵਿਖੇ ਪ੍ਰਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਮਾਂ ਬੋਲੀ ਨੂੰ ਸਮਰਪਿਤ ਵਿੱਦਿਅਕ ਮੁਕਾਬਲੇ ਕਰਵਾਏ ਗਏ। ਜਿਸ 'ਚ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਰਾਇਮਰੀ ਜਰਨੈਲ ਸਿੰਘ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਤੇ ਵਿਦਿਆਰਥੀਆਂ ਨੂੰ ਆਸ਼ੀਰਵਾਦ ਵੀ ਦਿੱਤਾ।

ਇਸ ਮੌਕੇ ਬਲਾਕ ਪ੍ਰਰਾਇਮਰੀ ਸਿੱਖਿਆ ਅਫ਼ਸਰ ਮਨਜੀਤ ਸਿੰਘ ਮਾਵੀ ਨੇ ਦੱਸਿਆ ਕਿ ਗੰਭੀਰਪੁਰ ਸਕੂਲ ਦੀ ਮਨਮੀਤ ਕੌਰ ਨੇ ਸੁੰਦਰ ਲਿਖਾਈ ਵਿੱਖ, ਅਗੰਮਪੁਰ ਦੀ ਕੋਮਲ ਵਰਮਾ ਨੇ ਜੈਲ ਪੈੱਨ, ਸ੍ਰੀ ਆਨੰਦਪੁਰ ਸਾਹਿਬ ਦੀ ਦੀਪਿਕਾ ਨੇ ਭਾਸ਼ਣ ਮੁਕਾਬਲੇ 'ਚ, ਪੜ੍ਹਨ ਮੁਕਾਬਲੇ 'ਚ ਗੰਗੂਵਾਲ ਦੀ ਮਾਨਵੀ, ਕਵਿਤਾ 'ਚ ਅਗੰਮਪੁਰ ਦਾ ਅੰਮਿ੍ਤਪਾਲ ਸਿੰਘ, ਬੋਲ ਲਿਖਤ 'ਚ ਨੰਗਲੀ ਦੀ ਹਰਸ਼ਪ੍ਰਰੀਤ ਕੌਰ, ਕਹਾਣੀ ਸੁਣਾਉਣ 'ਚ ਗੰਭੀਰਪੁਰ ਲੋਅਰ ਦਾ ਵਰੁਣ ਚੌਧਰੀ, ਚਿੱਤਰ ਕਲਾ 'ਚ ਵਿਜੈ ਕੁਮਾਰ, ਆਮ ਗਿਆਨ 'ਚ ਆਦਰਸ਼ ਸਕੂਲ ਦਾ ਕਾਰਤਿਕ ਸ਼ਰਮਾ, ਸੁੰਦਰ ਲਿਖਾਈ ਅਧਿਆਪਕ 'ਚ ਮਟੌਰ ਦਾ ਜਗਪਾਲ ਸਿੰਘ ਨੇ ਪਹਿਲਾਂ ਸਥਾਨ ਹਾਸਿਲ ਕੀਤਾ। ਇਸ ਮੌਕੇ ਵਰੁਣ ਕੁਮਾਰ, ਇੰਦਰਦੀਪ ਸਿੰਘ, ਏਕਤਾ ਉੱਪਲ, ਸੋੋਮਾ ਰਾਣੀ, ਅਮਰਜੀਤ ਕੌਰ, ਰਜਨੀ ਧਰਮਾਣੀ, ਨੀਮਲ ਸਿੰਘ, ਜ਼ੋਗਾ ਸਿੰਘ, ਸੁਰਿੰਦਰ ਕਾਲੀਆ, ਨਰੇਸ਼ ਭਾਰਦਵਾਜ, ਨੀਲਮ ਰਾਣੀ, ਅਮਨਦੀਪ ਕੌਰ, ਗੁਰਜੀਤ ਕੌਰ, ਸੋਨੀਆ ਸ਼ਰਮਾ, ਹਰਪ੍ਰਰੀਤ ਕੌਰ, ਸੁਖਵੀਰ ਕੌਰ ਆਦਿ ਹਾਜ਼ਰ ਸਨ।