ਸੇਵਾ ਸਿੰਘ, ਸ੍ਰੀ ਅਨੰਦਪੁਰ ਸਾਹਿਬ : ਇੱਥੋਂ ਦੇ ਐੱਸਜੀਐੱਸ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਐਥਲੀਟਾਂ ਵਲੋਂ ਜਿਲ੍ਹਾ ਰੂਪਨਗਰ ਵਿਖੇ ਹੋਈਆਂ 'ਖੇਡਾਂ ਵਤਨ ਪੰਜਾਬ ਦੀਆਂ' ਦੀ ਐਥਲੈਟਿਕਸ ਮੀਟ ਵਿੱਚ ਵੱਡੀਆਂ ਪੁਜ਼ੀਸ਼ਨਾਂ ਹਾਸਲ ਕੀਤੀਆਂ ਹਨ। ਇਹਨਾ ਪ੍ਰਰਾਪਤੀਆਂ ਤੇ ਸਕੂਲ ਮੁੱਖੀ ਅਤੇ ਪ੍ਰਬੰਧਕਾਂ ਵਲੋਂ ਖਿਡਾਰੀਆਂ ਨੂੰ ਵਧਾਈ ਦਿੱਤੀ ਗਈ ਹੈ। ਸਕੂਲ ਮੁੱਖੀ ਪਿੰ੍ਸੀਪਲ ਸੁਖਪਾਲ ਕੌਰ ਵਾਲੀਆਂ ਨੇ ਦੱਸਿਆ ਕਿ 14 ਸਾਲ ਉਮਰ ਵਰਗ ਲਕੇ ਵਿੱਚ ਸੋਨੂੰ ਨੇ ਲੰਬੀ ਤੇ ਉੱਚੀ ਛਾਲ ਵਿੱਚ ਦੂਜਾ ਸਥਾਨ, ਆਰੀਅਨ, ਰਹੁਲ, ਅੰਕੂਸ਼ ਤੇ ਜ਼ਸ਼ਨ ਨੇ ਰਿਲੇਅ ਦੌੜ ਵਿੱਚ ਸੋਨ ਤਗਮਾ ਅਤੇ ਰਵਿੰਦਰ ਸਿੰਘ ਨੇ ਗੋਲਾ ਸੁੱਟਣ ਵਿੱਚ ਸੋਨ ਤਗਮਾ ਜਿੱਤਿਆ ਹੈ। 17 ਸਾਲ ਉਮਰ ਵਰਗ ਲੜਕੇ ਵਿੱਚ ਸਾਗਰ ਖੰਨਾ ਨੇ 100 ਅਤੇ 200 ਮੀਟਰ ਵਿੱਚ ਪਹਿਲਾ ਸਥਾਨ, ਧਰਮਪ੍ਰਰੀਤ ਸਿੰਘ ਨੇ 400 ਅਤੇ 800 ਮੀਟਰ ਦੌੜ ਵਿੱਚ ਪਹਿਲਾ ਸਥਾਨ, ਸੁਖਵੀਰ ਸਿੰਘ ਨੇ 110 ਮੀਟਰ ਅਤੇ 400 ਮੀਟਰ ਅੜਿੱਕਾ ਦੌੜ ਵਿੱਚ ਪਹਿਲਾ ਸਥਾਨ, ਸੁਰਜਨ ਨੇ 400 ਮੀਟਰ ਦੌੜ ਵਿੱਚ ਪਹਿਲਾ ਸਥਾਨ ਅਤੇ ਤਰੁਣਪ੍ਰਰੀਤ ਸਿੰਘ ਨੇ ਬਰਛੀ ਸੁੱਟਣ ਵਿੱਚ ਦੂਜਾ ਸਥਾਨ ਹਾਸਲ ਕੀਤਾ ਹੈ। 21 ਸਾਲਾ ਉਮਰ ਵਰਗ ਲੜਕੇ ਵਿੱਚ ਸ਼ਖਸ਼ਮ ਨੇ 10 ਕਿਲੋਮੀਟਰ ਵਾਕ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਪ੍ਰਰਾਪਤੀ ਤੇ ਸਕੂਲ ਪ੍ਰਬੰਧਕ ਕਮੇਟੀ ਦੇ ਮੈਨੇਜਰ ਮਹਿੰਦਰ ਸਿੰਘ ਵਾਲੀਆ ਅਤੇ ਪੱਤਰ ਵਿਹਾਰਕ ਪਾਖਰ ਸਿੰਘ ਭੱਠਲ ਨੇ ਕਿਹਾ ਕਿ ਖਾਲਸਾ ਸਕੂਲ ਵਲੋਂ ਪ੍ਰਰਾਪਤ ਕੀਤੀਆਂ ਇਹਨਾ ਮਾਣਮੱਤੀਆ ਪੁਜੀਸ਼ਨਾ ਲਈ ਸਕੂਲ ਪਿੰ੍ਸੀਪਲ ਵਾਲੀਆ, ਖੇਡ ਅਧਿਆਪਕ, ਮਾਪੇ ਅਤੇ ਵਿਦਿਆਰਥੀ ਵਧਾਈ ਦੇ ਪਾਤਰ ਹਨ।ਉਹਨਾ ਖਿਡਾਰੀਆਂ ਨੂੰ ਸੂਬਾ ਪੱਧਰੀ ਮੁਕਾਬਲੇ ਲਈ ਹੋਰ ਸਖਤ ਮਿਹਨਤ ਲਈ ਜੁੱਟ ਜਾਣ ਦੀ ਪੇ੍ਰਰਣਾ ਵੀ ਦਿੱਤੀ। ਇਸ ਮੌਕੇ ਗੁਰਿੰਦਰ ਸਿੰਘ ਕੰਧੋਲਾ ਅਤੇ ਸੁਖਪ੍ਰਰੀਤ ਸਿੰਘ ਵੀ ਹਾਜਰ ਸਨ।