ਸਿਹਤ ਕੇਂਦਰਾਂ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਵਿਚ ਕੋਈ ਕਸਰ ਬਾਕੀ ਨਹੀਂ ਰਹੇਗੀ-ਹਰਜੋਤ ਬੈਂਸ

-------------------------

ਮਨਪ੍ਰਰੀਤ ਸਿੰਘ , ਘਨੌਲੀ : ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਅਤੇ ਸਕੂਲ ਸਿੱਖਿਆ ਤੇ ਜੇਲ ਮੰਤਰੀ ਹਰਜੋਤ ਸਿੰਘ ਬੈਂਸ ਨੇ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਵੱਖ ਵੱਖ ਸਿਹਤ ਕੇਂਦਰਾਂ ਦਾ ਦੌਰਾ ਕੀਤਾ ਅਤੇ ਸਿਹਤ ਕੇਂਦਰਾਂ ਵਿਚ ਮਿਲ ਰਹੀਆਂ ਸਿਹਤ ਸਹੂਲਤਾਂ ਦਾ ਜਾਇਜਾ ਲਿਆ। ਸਿਹਤ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਨੇ ਕਿਹਾ ਕਿ ਭਰਤਗੜ੍ਹ ਕਮਿਊਨਿਟੀ ਹੈਲਥ ਸੈਂਟਰ ਦੀ ਇਮਾਰਤ ਉਤੇ ਪਿਛਲੀ ਸਰਕਾਰ ਨੇ ਕਰੋੜਾਂ ਰੁਪਏ ਖਰਚ ਕੀਤੇ ਹਨ ਪੰ੍ਤੂ ਇਸ ਇਮਾਰਤ ਦੇ ਨਿਰਮਾਣ ਲਈ ਮਟੀਰੀਅਲ ਦੀ ਗੁਣਵੱਤਾ ਬਹੁਤ ਹੀ ਹੇਠਲੇ ਦਰਜੇ ਦੀ ਹੈ, ਮਟੀਰੀਅਲ ਵੀ ਚੰਗਾ ਨਹੀ ਵਰਤਿਆ ਗਿਆ ਹੈ। ਸਿਹਤ ਕੇਂਦਰ ਵਿਚ ਜਰੂਰੀ ਸਹੂਲਤਾਂ ਦੀ ਘਾਟ ਹੈ, ਜੋ ਵੀ ਸਾਜੋ ਸਮਾਨ ਇਸ ਸਿਹਤ ਕੇਂਦਰ ਲਈ ਲੋੜੀਂਦਾ ਹੋਵੇਗਾ, ਉਹ ਹਰ ਹੀਲੇ ਉਪਲੱਬਧ ਕਰਵਾਇਆ ਜਾਵੇਗਾ। ਉਨਾਂ੍ਹ ਕਿਹਾ ਕਿ ਸਿਹਤ ਕੇਂਦਰ ਵਿਚ ਡਾਕਟਰਾਂ ਦੀ ਕਮੀ ਦੂਰ ਹੋਵੇਗੀ, ਮੁੱਖ ਮਾਰਗ 'ਤੇ ਲੱਗਦੇ ਇਸ ਸਿਹਤ ਕੇਂਦਰ ਵਿਚ ਮਿਆਰੀ ਸਿਹਤ ਸਹੂਲਤਾਂ ਉਪਲੱਬਧ ਹੋਣਗੀਆਂ, ਇਲਾਕੇ ਦੇ ਵੱਡੀ ਗਿਣਤੀ ਲੋਕ ਇਸ ਸਿਹਤ ਕੇਂਦਰ ਵਿਚ ਆਉਂਦੇ ਹਨ, ਉਨਾਂ੍ਹ ਨੂੰ ਸਾਰੀਆਂ ਲੋੜੀਦੀਆਂ ਸਹੂਲਤਾਂ ਉਪੱਲਬਧ ਕਰਵਾਈਆਂ ਜਾਣਗੀਆਂ। ਉਨਾਂ੍ਹ ਕਿਹਾ ਕਿ ਇਸ ਸਿਹਤ ਕੇਂਦਰ ਵਿਚ ਐਕਸ-ਰੇ ਮਸ਼ੀਨ ਜਲਦੀ ਉਪਲੱਬਧ ਕਰਵਾਈ ਜਾਵੇਗੀ, ਇਸ ਹਸਪਤਾਲ ਨੂੰ ਅੱਵਲ ਦਰਜੇ ਦਾ ਹਸਪਤਾਲ ਬਣਾਇਆ ਜਾਵੇਗਾ। ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਜਲ ਸਰੋਤ, ਖਾਣਾਂ ਅਤੇ ਭੂ-ਵਿਗਿਆਨ, ਜੇਲਾਂ ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਨੇ ਕਿਹਾ ਕਿ ਅਸੀ ਸਿਹਤ ਮੰਤਰੀ ਚੇਤਨ ਸਿੰਘ ਜੋੜੇਮਾਜਰਾ ਨੂੰ ਆਪਣੇ ਵਿਧਾਨ ਸਭਾ ਹਲਕੇ ਸ੍ਰੀ ਅਨੰਦਪੁਰ ਸਾਹਿਬ ਦਾ ਦੌਰਾ ਕਰਕੇ ਸਿਹਤ ਕੇਂਦਰਾਂ ਵਿਚ ਸਿਹਤ ਸਹੂਲਤਾਂ ਦਾ ਮਿਆਰ ਉੱਚਾ ਚੁੱਕਣ ਲਈ ਕਿਹਾ ਸੀ, ਅੱਜ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਸਰਕਾਰੀ ਸਿਹਤ ਕੇਂਦਰਾਂ ਦਾ ਦੌਰਾ ਕਰਨ ਲਈ ਸਿਹਤ ਮੰਤਰੀ ਪੁੱਜੇ ਹਨ। ਭਰਤਗੜ੍ਹ ਸੀਐਚਸੀ ਦੀ ਇਮਾਰਤ ਵਿਚ ਬਹੁਤ ਸਾਰੀਆਂ ਕਮੀਆਂ ਹਨ, ਜਿਨਾਂ੍ਹ ਨੂੰ ਜਲਦੀ ਦੂਰ ਕੀਤਾ ਜਾਵੇਗਾ, ਸਿਹਤ ਸਹੂਲਤਾ ਵਿਚ ਸੁਧਾਰ ਦੇ ਨਾਲ ਨਾਲ ਡਾਕਟਰਾਂ ਦੀ ਕਮੀ ਦੂਰ ਹੋਵੇਗੀ ਅਤੇ ਲੋੜੀਦਾਂ ਸਾਜ਼ੋ ਸਮਾਨ ਉਪੱਲਬਧ ਕਰਵਾਇਆ ਜਾਵੇਗਾ। ਕੈਬਨਿਟ ਮੰਤਰੀ ਨੇ ਹੋਰ ਦੱਸਿਆ ਕਿ ਪੰਜਾਬ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਅਗਲੇ ਕੁਝ ਦਿਨਾਂ ਵਿਚ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿਚ ਆਮ ਲੋਕਾਂ ਨੂੰ ਮਿਲ ਰਹੀਆਂ ਸਿਹਤ ਸਹੂਲਤਾਂ ਵਿਚ ਜਿਕਰਯੋਗ ਸੁਧਾਰ ਕਰਨ ਜਾ ਰਹੀ ਹੈ। ਅੱਜ ਦੇ ਦੋਵੇ ਕੈਬਨਿਟ ਮੰਤਰੀਆਂ ਦੇ ਦੌਰੇ ਉਪਰੰਤ ਇਲਾਕੇ ਦੇ ਲੋਕਾਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ । ਇਸ ਮੋਕੇ ਜਿਲ੍ਹਾ ਯੂਥ ਪ੍ਰਧਾਨ ਕਮਿੱਕਰ ਸਿੰਘ ਡਾਢੀ, ਦੀਪਕ ਸੋਨੀ ਭਨੂਪਲੀ, ਜਸਪ੍ਰਰੀਤ ਜੇ.ਪੀ, ਡਾ.ਅਨੰਦ ਘਈ, ਡਾ.ਕੰਵਰਪ੍ਰਰੀਤ ਸਿੰਘ, ਡਾ.ਸੁਖਦੀਪ ਕੋਰ ਲੋਗੀਆਂ, ਡਾ.ਅਕਸ਼ਿਤ, ਤਨੂ ਮਲਹੋਤਰਾ, ਪਾਲ ਸਿੰਘ, ਬਿ੍ਜ ਮੋਹਣ, ਬਲਵੀਰ ਸਿੰਘ ਬੈਂਸ, ਜੁਝਾਰ ਸਿੰਘ, ਸੁਖਜਿੰਦਰ ਸਿੰਘ, ਗਗਨਦੀਪ ਸਿੰਘ, ਸੰਜੇ ਗਰਗ, ਜਸਪਾਲ ਸਿੰਘ ਸੋਢੀ, ਕੁਲਦੀਪ ਸਿੰਘ ਧੀਮਾਨ, ਗੁਰਨਾਮ ਸਿੰਘ, ਨਰਿੰਦਰ ਕੌਰ ਧੀਮਾਨ, ਮਨਜੀਤ ਸਿੰਘ ਆਲੋਵਾਲ, ਨੰਬਰਦਾਰ ਹਰਕ੍ਰਿਪਾਲ ਸਿੰਘ, ਸੁਖਦੇਵ ਸਿੰਘ, ਇਕਬਾਲ ਸਿੰਘ, ਗੁਰਦੀਪ ਸਿੰਘ, ਪ੍ਰਕਾਸ਼ ਸਿੰਘ, ਹਰਮਿੰਦਰ ਸਿੰਘ ਸੈਣੀ, ਬਲਦੀਪ ਸਿੰਘ ਭੁੱਲਰ ਆਦਿ ਹਾਜਰ ਸਨ।

ਫੋਟੋ 13 ਆਰਪੀਆਰ 22

ਕੈਪਸ਼ਨ: ਸਿਹਤ ਕੇਂਦਰਾਂ ਦਾ ਦੌਰਾ ਕਰਦੇ ਹੋਏ ਸਿਹਤ ਮੰਤਰੀ ਜੋੜਾਮਾਜਰਾ ਤੇ ਸਿਖਿਆ ਮੰਤਰੀ ਬੈਂਸ।