ਸਟਾਫ ਰਿਪੋਰਟਰ, ਰੂਪਨਗਰ:

ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਸਬੰਧਤ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦਾ 7ਵਾਂ ਡੈਲੀਗੇਟ ਚੋਣ ਇਜਲਾਸ 30 ਜੂਨ ਦਿਨ ਵੀਰਵਾਰ ਸਵੇਰੇ 9 ਵਜੇ ਤਰਨਜੀਤ ਭਸੀਨ ਭਵਨ ਟਰੱਸਟ ਨੇੜੇ ਬੱਸ ਸਟੈਂਡ ਰੂਪਨਗਰ ਵਿਖੇ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਸੂਬਾ ਪ੍ਰਧਾਨ ਜਥੇਦਾਰ ਅਮਰੀਕ ਸਿੰਘ ਗੜ੍ਹਸ਼ੰਕਰ, ਸੂਬਾ ਜਨਰਲ ਸਕੱਤਰ ਜਸਵੀਰ ਸਿੰਘ ਸ਼ੀਰਾ, ਸੁਬਾਈ ਵਿਤ ਸਕੱਤਰ ਸ਼ਵਿ ਕੁਮਾਰ ਤੇ ਜਸਵਿੰਦਰ ਸਿੰਘ ਸੌਜਾ ਨੇ ਦੱਸਿਆ ਕਿ ਇਸ ਇਜਲਾਸ ਵਿਚ ਜੱਥੇਬੰਦੀ ਦੀ ਪਿਛਲੀ ਕਾਰਗੁਜ਼ਾਰੀ ਤੇ ਜਨਰਲ ਸਕੱਤਰ ਤੇ ਕੈਸ਼ੀਅਰ ਦੀ ਰਿਪੋਰਟ ਪੇਸ਼ ਕੀਤੀਆਂ ਜਾਣਗੀਆਂ। ਉਨਾਂ੍ਹ ਰਿਪੋਰਟਾਂ ਤੇ ਡੈਲੀਗੇਟਾਂ ਵੱਲੋਂ ਵਿਚਾਰ ਕਰਦੇ ਹੋਏ ਅਗਲੀਆਂ ਚੁਣੌਤੀਆਂ ਦੀ ਪੂਰਵੀ , ਕੱਚੇ ਕਾਮਿਆਂ ਨੂੰ ਪੱਕੇ ਕਰਵਾਉਣ ਲਈ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਵਾਉਣ ਲਈ, ਜੰਗਲਾਤ ਵਿਭਾਗ ਵਿਚ ਨਵੇਂ ਬੂਟੇ ਲਗਵਾਉਣ ਲਈ,ਪੰਜਾਬ ਨੂੰ ਹਰਾ ਭਰਿਆ ਕਰਵਾਉਣ ਲਈ, ਜੰਗਲਾਤ ਵਿਭਾਗ ਵਿਚ ਕੰਮ ਕਰਦੇ ਕਾਮਿਆਂ ਨਾਲ ਹੋ ਰਹੇ ਧੱਕੇਸ਼ਾਹੀ ਨੂੰ ਰੁਕਵਾਉਣ ਲਈ, ਅਤੇ ਹੋਰ ਮੰਗਾਂ ਦੀ ਪ੍ਰਰਾਪਤੀ ਲਈ ਪੋ੍ਗਰਾਮ ਉਲੀਕਦੇ ਹੋਏ ਡੈਲੀਗੇਟ ਵੱਲੋਂ ਨਵੀਂ ਟੀਮ ਦੀ ਚੋਣ ਕੀਤੀ ਜਾਵੇਗੀ। ਪ੍ਰਰੈਸ ਨੂੰ ਜਾਣਕਾਰੀ ਦਿੰਦੇ ਹੋਏ ਅੰਮਿ੍ਤਪਾਲ ਸਿੰਘ, ਜਸਵਿੰਦਰ ਸਿੰਘ,ਜਸਪਾਲ ਜੱਸੀ, ਕੇਵਲ ਗੜ੍ਹਸ਼ੰਕਰ, ਦਰਸ਼ਨ ਲਾਲ ਲੁਧਿਆਣਾ, ਸਤਿਨਾਮ ਸਿੰਘ ਸੰਗਰੂਰ, ਮਨਿੰਦਰ ਸਿੰਘ ਸਿਸਵਾਂ ਬਲਵੀਰ ਸਿੰਘ, ਤੇ ਅਮਨਦੀਪ ਸਿੰਘ ਛੱਤਬੀੜ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਜਗਲਾਤ ਵਰਕਰਜ਼ ਯੂਨੀਅਨ ਪੰਜਾਬ ਦੇ ਕਾਮਿਆਂ ਨੇ ਫੈਡਰੇਸ਼ਨ ਦੇ ਝੰਡੇ ਹੇਠ,ਪੰਜਾਬ ਮੁਲਾਜ਼ਮ ਪੈਨਸ਼ਨਰ ਸਾਂਝੇ ਫਰੰਟ, ਅਤੇ ਇਕੱਲੇ ਤੌਰ ਲਗਾਤਾਰ ਸੰਘਰਸ਼ ਕੀਤਾ,ਆਪਣੀਆਂ ਮੰਗਾਂ ਨੂੰ ਲੈ ਕੇ ਡਵੀਜ਼ਨ ਪੱਧਰ ਤੋਂ ਲੈ ਕੇ ਮੁੱਖ ਵਣਪਾਲ ਚੰਡੀਗੜ੍ਹ ਤੱਕ ਸੰਘਰਸ਼ ਕੀਤਾ ਗਿਆ ਓਥੇ ਉਸ ਸਮੇਂ ਦੇ ਮੰਤਰੀ ਦੇ ਖਿਲਾਫ਼ ਪੱਕਾ ਮੋਰਚਾ ਲਾਇਆ ਗਿਆ। ਕੁੱਝ ਵਿਭਾਗੀ ਪ੍ਰਰਾਪਤੀਆਂ ਜਥੇਬੰਦੀ ਵੱਲੋਂ ਹੋਈਆਂ ਪਰ ਪੰਜਾਬ ਸਰਕਾਰ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ,ਪੁਰਾਣੀ ਪੈਨਸ਼ਨ ਬਹਾਲੀ ਜਿਹੀਆਂ ਹੋਰ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਬੂਰ ਨਹੀਂ ਪਿਆ।

ਬਜਟ 'ਚ ਜੰਗਲਾਤ ਕਾਮਿਆਂ ਲਈ ਕੱਖ ਨਹੀਂ

ਫੈਡਰੇਸ਼ਨ ਆਗੂ ਕਿਸ਼ੋਰ ਚੰਦ ਗਾਜ ਨੇ ਕਿਹਾ ਕਿ ਨਵੀ ਸਰਕਾਰ ਤੇ ਮੁਲਾਜ਼ਮਾਂ ਨੂੰ ਬੜੀਆਂ ਆਸਾਂ ਸੀ ਪਰ ਨਵੀਂ ਸਰਕਾਰ ਦੇ ਵਿੱਤ ਮੰਤਰੀ ਵੱਲੋਂ ਪੇਸ਼ ਕੀਤੇ ਬਜਟ ਵਿੱਚ ਮੁਲਾਜ਼ਮ ਮਸਲਿਆਂ ਬਾਰੇ ਕੋਈ ਗੱਲ ਨਹੀਂ ਕੀਤੀ ਗਈ ਸਰਕਾਰ ਦੀ ਬੇਰੁਖੀ ਵਾਅਦਿਆਂ ਤੋਂ ਭੱਜਣਾ ਇਹ ਸਾਰੇ ਮਸਲੇ ਵਿਚਾਰਨਾ ਸਮੇਂ ਦੀ ਮੁੱਖ ਲੋੜ ਬਣ ਗਈ ਹੈ। ਸੂਬਾ ਆਗੂ ਸੀਰਾ ਤੇ ਸੋਜਾ ਨੇ ਦੱਸਿਆ ਕਿ ਇਸ ਚੋਣ ਇਜਲਾਸ ਦਾ ਉਦਘਾਟਨ ਵਿਸ਼ੇਸ਼ ਤੌਰ ਪਹੁੰਚ ਰਹੇ ਜੱਥੇਬੰਦੀ ਦੇ ਮੁੱਖ ਸਲਾਹਕਾਰ ਬੁੱਧ ਸਿੰਘ ਘੁੰਮਣ ਕਰਨਗੇ। 30 ਜੂਨ ਨੂੰ ਰੂਪਨਗਰ ਵਿਖੇ ਹੋ ਰਹੇ ਸੁਬਾਈ ਚੋਣ ਇਜਲਾਸ ਵਿਚ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਪੰਜਾਬ ਦੇ ਸਤਿਕਾਰਯੋਗ ਸਟੇਟ ਆਗੂ ਸ਼ਾਮਲ ਹੋਣਗੇ।

ਫੋਟੋ-28 ਆਰਪੀਆਰਵ 18

ਕੈਪਸ਼ਨ- ਜਾਣਕਾਰੀ ਦਿੰਦੇ ਹੋਏ ਯੂਨੀਅਨ ਦੇ ਮੈਂਬਰ।