ਤਰਲੋਚਨ ਸਿੰਘ, ਸ੍ਰੀ ਅਨੰਦਪੁਰ ਸਾਹਿਬ :

ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਵੱਲੋਂ ਵਿਕਾਸ ਕਾਰਜਾਂ ਨੂੰ ਹੁਲਾਰਾ ਦਿੰਦਿਆਂ ਵੱਖ-ਵੱਖ ਪਿੰਡਾਂ ਵਿੱਚ ਗ੍ਾਂਟਾਂ ਦੇਣ ਦਾ ਸਿਲਸਿਲਾ ਜਾਰੀ ਹੈ। ਜਿਨਾਂ੍ਹ ਨੇ ਪਿੰਡ ਮਿਆਣੀ ਦੇ ਓਪਨ ਜਿੰਮ ਨੂੰ 2 ਲੱਖ ਰੁਪਏ ਅਤੇ ਦਸਹਿਰਾ ਨੂੰ 5 ਲੱਖ ਰੁਪਏ ਦੀ ਰਾਸ਼ੀ ਸਰਕਾਰੀ ਹਾਈ ਸਕੂਲ ਦੇ ਵਿਕਾਸ ਲਈ ਕੁੱਲ 7 ਲੱਖ ਰੁਪਏ ਦੀ ਗਰਾਂਟ ਪਿੰਡ ਵਾਸੀਆਂ ਨੂੰ ਸੌਂਪੀ। ਇਸ ਮੌਕੇ ਸੰਸਦ ਮੈਂਬਰ ਤਿਵਾੜੀ ਨੇ ਕਿਹਾ ਕਿ ਲੋਕ ਸਭਾ ਹਲਕੇ ਦਾ ਸਰਬਪੱਖੀ ਵਿਕਾਸ ਉਨਾਂ੍ਹ ਦੀ ਤਰਜੀਹ ਹੈ, ਜਿਸ ਵਿੱਚ ਫੰਡਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਨਾਂ੍ਹ ਵਿੱਚੋਂ ਪਿੰਡ ਮਿਆਣੀ, ਰੋਪੜ ਅਤੇ ਦਸਗਰਾਈਂ ਸ੍ਰੀ ਆਨੰਦਪੁਰ ਸਾਹਿਬ ਵਿਧਾਨ ਸਭਾ ਹਲਕਿਆਂ ਵਿੱਚ ਪੈਂਦੇ ਹਨ। ਐੱਮਪੀ ਤਿਵਾੜੀ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਦੇਖ-ਰੇਖ ਹੇਠ ਚੱਲ ਰਹੇ ਵਿਕਾਸ ਕਾਰਜਾਂ ਨੂੰ ਜਲਦੀ ਤੋਂ ਜਲਦੀ ਨੇਪਰੇ ਚਾੜ੍ਹਨ ਤਾਂ ਜੋ ਪਿੰਡਾਂ ਦੇ ਵਿਕਾਸ ਲਈ ਹੋਰ ਗ੍ਾਂਟਾਂ ਦਿੱਤੀਆਂ ਜਾ ਸਕਣ। ਇਸ ਤਰਾਂ੍ਹ ਸਕੂਲਾਂ ਦੇ ਵਿਕਾਸ ਲਈ ਦਿੱਤੀ ਜਾ ਰਹੀ ਗ੍ਾਂਟ ਬਾਰੇ ਉਨਾਂ੍ਹ ਕਿਹਾ ਕਿ ਚੰਗੀ ਸਿੱਖਿਆ ਚੰਗੇ ਚਰਿੱਤਰ ਦਾ ਨਿਰਮਾਣ ਕਰਦੀ ਹੈ ਅਤੇ ਚੰਗੇ ਚਰਿੱਤਰ ਵਾਲਾ ਨਾਗਰਿਕ ਦੇਸ਼ ਦਾ ਨਿਰਮਾਣ ਕਰਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ, ਰਮੇਸ਼ ਚੰਦਰ ਦਾਸਗਰਾਈਂ ਸਾਬਕਾ ਚੇਅਰਮੈਨ ਜ਼ਲਿ੍ਹਾ ਯੋਜਨਾ ਬੋਰਡ ਰੋਪੜ, ਸਰਪੰਚ ਚਰਨਜੀਤ ਸਿੰਘ, ਪੰਚ ਜਗਜੀਤ ਸਿੰਘ, ਪੰਚ ਕੁਲਵੰਤ ਸਿੰਘ, ਪੰਚ ਨਿਰਮਲ ਸਿੰਘ, ਪੰਚ ਗੁਰਪ੍ਰਰੀਤ ਕੌਰ, ਸਾਬਕਾ ਬੀਡੀਓ ਊਧਮ ਸਿੰਘ, ਸੁਰਿੰਦਰ ਸਿੰਘ ਪੰਚ, ਗੁਰਜਿੰਦਰ ਸਿੰਘ ਸਰਪੰਚ, ਚਰਨ ਸਿੰਘ ਪੰਚ, ਕਸ਼ਮੀਰੀ ਲਾਲ ਪੰਚ, ਗੁਰਬਖਸ਼ ਸਿੰਘ ਪੰਚ, ਮਹੇਸ਼ ਚੰਦਰ ਪਿੰ੍ਸੀਪਲ, ਬਲਵਿੰਦਰ ਸਿੰਘ ਸਾਬਕਾ ਹੈੱਡ ਮਾਸਟਰ, ਫੋਰੇਨ ਚੰਦ, ਅਜਮੇਰ ਸਿੰਘ ਸਰਪੰਚ ਆਦਿ ਹਾਜ਼ਰ ਸਨ।